ਲੁਧਿਆਣਾ: ਨਵੇਂ ਪੁਰਾਣੇ ਕੂੜੇ ਦਾ ਬਹਾਨਾ ਖਤਮ ਮੰਡੀ ਹੋਵੇਗੀ ਨਵੀਂ ਨਕੋਰ - ਚੇਅਰਮੈਨ ਗਿੱਲ
---ਨਗਰ ਨਿਗਮ ਅਤੇ ਮਾਰਕੀਟ ਕਮੇਟੀ ਦੇ ਸਹਿਯੋਗ ਨਾਲ ਹੋਵੇਗੀ ਸਫਾਈ
ਸੁਖਮਿੰਦਰ ਭੰਗੂ
ਲੁਧਿਆਣਾ 7 ਜੁਲਾਈ 2025 ਮੰਡੀ ਵਿੱਚ ਲੱਗੇ ਕੂੜੇ ਦੇ ਢੇਰਾ ਕਾਰਨ ਆਮ ਲੋਕਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਦਾ ਹੱਲ ਕਰਨ ਲਈ ਅੱਜ ਇੱਕ ਵਿਸ਼ੇਸ਼ ਮੀਟਿੰਗ ਮਾਰਕੀਟ ਕਮੇਟੀ ਦਫਤਰ ਵਿੱਚ ਰੱਖੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਮੇਅਰ ਇੰਦਰਜੀਤ ਕੌਰ ਪਹੁੰਚੇ ਅਤੇ ਉਨਾਂ ਦਾ ਸਵਾਗਤ ਮਾਰਕੀਟ ਕਮੇਟੀ ਦੇ ਚੇਅਰਮੈਨ ਸ. ਗੁਰਜੀਤ ਸਿੰਘ ਗਿੱਲ ਵੱਲੋਂ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਚੇਅਰਮੈਨ ਗੁਰਜੀਤ ਸਿੰਘ ਗਿੱਲ ਨੇ ਕਿਹਾ ਕਿ ਸਬਜ਼ੀ ਮੰਡੀ ਅਤੇ ਫਰੂਟ ਮੰਡੀ ਵਿੱਚ ਗੰਦਗੀ ਦੇ ਢੇਰ ਲੱਗੇ ਹੋਣ ਕਾਰਨ ਬਹੁਤ ਸਾਰੇ ਲੋਕਾਂ ਨੂੰ ਪਰੇਸਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਫਾਈ ਕਰਨ ਲਈ ਇੱਕ ਕੰਪਨੀ ਨੂੰ ਵੀ ਠੇਕਾ ਦਿੱਤਾ ਗਿਆ ਹੈ ਪਰ ਉਹਨਾਂ ਵੱਲੋਂ ਵੀ ਆਪਣਾ ਕੰਮ ਸਹੀ ਢੰਗ ਨਾਲ ਨਾ ਕਰਨ ਕਰਕੇ ਬਰਸਾਤੀ ਮੌਸਮ ਨੂੰ ਦੇਖਦੇ ਹੋਏ ਇੰਦਰ ਟ੍ਰੇਡਿੰਗ ਕੰਪਨੀ ਜੋ ਕਿ ਮੰਡੀ ਵਿੱਚ ਸਫਾਈ ਦਾ ਕੰਮ ਕਰਦੀ ਹੈ ਨੂੰ ਸਫਾਈ ਸਹੀ ਢੰਗ ਨਾਲ ਨਾ ਹੋਣ ਕਰਕੇ ਕੰਪਨੀ ਨੂੰ ਸਖਤ ਤਾੜਨਾ ਕਰਦੇ ਹੋਏ ਕਿਹਾ ਕਿ ਇੱਕ ਵਾਰ ਅਸੀਂ ਨਗਰ ਨਿਗਮ ਦੇ ਸਹਿਯੋਗ ਨਾਲ ਪੂਰੀ ਮੰਡੀ ਦੀ ਸਫਾਈ ਕਰਵਾ ਰਹੇ ਹਾਂ। ਪਰ ਅੱਗੇ ਤੋਂ ਮੰਡੀ ਸਾਫ ਸੁਥਰੀ ਰਹਿਣੀ ਚਾਹੀਦੀ ਹੈ ਤਾਂ ਜੋ ਮੰਡੀ ਵਿੱਚ ਆਉਣ ਵਾਲੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਬਰਸਾਤੀ ਮੌਸਮ ਕਾਰਨ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਮੌਕੇ ਮੇਅਰ ਇੰਦਰਜੀਤ ਕੌਰ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਬਹੁਤ ਜਲਦ ਮੰਡੀ ਦੀ ਸਫਾਈ ਕਰਵਾ ਦਿੱਤੀ ਜਾਵੇਗੀ ਅਤੇ ਸਪੈਸ਼ਲ ਦਵਾਈ ਵੀ ਪਾਈ ਜਾਵੇਗੀ ਜਿਸ ਨਾਲ ਮੱਖੀਆਂ ਦੀ ਸਮੱਸਿਆ ਤੋਂ ਵੀ ਨਿਜਾਤ ਮਿਲੇਗੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮਤਪਾਲ ਸਿੰਘ ਡੀਐਮਓ, ਸੈਕਟਰੀ ਰੁਮੇਲ ਸਿੰਘ,ਕਰਨ ਸ਼ਰਮਾ ਤੇ ਰਵੀ ਸੇਰਇੰਦਰ ਸੁਪਰਵਾਈਜ਼ਰ ਮੰਡੀ,ਕਮਲ ਗੁੰਬਰ ਪ੍ਰਧਾਨ ਫਰੂਟ ਮੰਡੀ, ਜੇਕੇ ਡਾਵਰ ਆੜਤੀ, ਗੁਰਵਿੰਦਰਪਾਲ ਸਿੰਘ ਪ੍ਰਧਾਨ ਪਿਆਜ ਤੇ ਆਲੂ ਮੰਡੀ, ਮਨਪ੍ਰੀਤ ਸਿੰਘ ਪੀਏ ਚੇਅਰਮੈਨ ਮਾਰਕੀਟ ਕਮੇਟੀ ਤੇ ਦੀਪਕ ਕੁਮਾਰ ਆਦਿ ਹਾਜ਼ਰ ਸਨ