ਲੁਧਿਆਣਾ: ਕੁਇੰਟਲ ਭੁੱਕੀ ਸਮੇਤ ਇੱਕ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 7 ਜੁਲਾਈ 2025 ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾਂ ਆਈ.ਪੀ.ਐਸ, ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰਪਾਲ ਸਿੰਘ PPS, DCP/Investigation, Ludhiana, ਅਮਨਦੀਪ ਸਿੰਘ ਬਰਾੜ PPS ADCP/Investigation, Ludhiana, ਹਰਸ਼ਪ੍ਰੀਤ ਸਿੰਘ PPS ACP/ਡਿਟੈਕਟਿਵ-1 ਲੁਧਿਆਣਾ ਦੀ ਅਗਵਾਈ ਤੇ ਨਿਗਰਾਨੀ INSP ਨਵਦੀਪ ਸਿੰਘ, ਇੰਚਾਰਜ ਸਪੈਸ਼ਲ ਸੈੱਲ, ਲੁਧਿਆਣਾ, ਨਸ਼ਿਆਂ ਦੇ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਮਿਤੀ 06-07-2025 ਨੂੰ ਸਪੈਸ਼ਲ ਸੈੱਲ, ਲੁਧਿਆਣਾ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਜਿਸ ਤਹਿਤ ਥਾਣਾ ਡੇਹਲੋਂ, ਲੁਧਿਆਣਾ ਦੇ ਏਰੀਆ ਇੱਕ ਦੋਸ਼ੀ ਨੂੰ ਕਾਬੂ ਕਰ ਕੇ ਉਸ ਦੇ ਕਬਜੇ ਵਿਚੋਂ 01 ਕੁਇੰਟਲ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਹੈ।
ਮਿਤੀ 06-07-2025 ਨੂੰ SI ਮੋਹਣ ਸਿੰਘ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਦੌਰਾਨੇ ਨਾਕਾਬੰਦੀ ਮੁਖ਼ਬਰੀ ਦੇ ਆਧਾਰ ਤੇ ਟੀ ਪੁਆਇੰਟ ਗੁਰਦੁਆਰਾ ਆਲਮਗੀਰ ਸਾਹਿਬ ਥਾਣਾ ਡੇਹਲੋਂ ਲੁਧਿਆਣਾ ਤੋ ਦੋਸ਼ੀ ਗੁਰਪ੍ਰੀਤ ਸਿੰਘ ਪੁੱਤਰ ਰਾਮ ਸਿੰਘ ਵਾਸੀ ਪਿੰਡ ਰਣੀਆ ਨੇੜੇ ਗੁਰਦੁਆਰਾ ਥਾਣਾ ਡੇਹਲੋਂ ਲੁਧਿਆਣਾ ਦੇ ਖ਼ਿਲਾਫ਼ ਮੁਕੱਦਮਾ ਨੰ. 87 ਮਿਤੀ 06.07.2025 ਜੁਰਮ 15C-61-85 NDPS Act ਥਾਣਾ ਡੇਹਲੋ, ਲੁਧਿਆਣਾ ਦਰਜ ਰਜਿਸਟਰ ਕਰਵਾਇਆ ਅਤੇ ਮੁਖ਼ਬਰ ਦੇ ਦੱਸੇ ਮੁਤਾਬਿਕ ਮੇਨ ਜੀ.ਟੀ ਰੋਡ ਰਣੀਆ ਚੌਕ ਦੇ ਸਾਹਮਣੇ ਬਣੇ ਭਲਵਾਨ ਦਾ ਡਾਬਾ ਦੇ ਪਿੱਛੇ ਬਣੀ ਝੁੱਗੀ ਤੇ ਰੇਡ ਕਰਕੇ ਦੋਸ਼ੀ ਗੁਰਪ੍ਰੀਤ ਸਿੰਘ ਨੂੰ ਕਾਬੂ ਕਰ ਕੇ ਜ਼ਾਬਤੇ ਅਨੁਸਾਰ ਤਲਾਸ਼ੀ ਅਮਲ ਵਿੱਚ ਲਿਆ ਕੇ ਝੁੱਗੀ ਵਿਚੋਂ 01 ਕੁਇੰਟਲ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਅਤੇ ਦੋਸ਼ੀ ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ। ਦੋਸ਼ੀ ਨੂੰ ਅੱਜ ਅਦਾਲਤ ਵਿੱਚ ਪੇਸ਼ ਪੁਲਿਸ ਰਿਮਾਂਡ ਹਾਸਲ ਕਰ ਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।