ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਦੇਸ਼ ਵਿਆਪੀ ਹੜਤਾਲ ਵਿੱਚ ਸ਼ਾਮਲ ਹੋਣ ਦਾ ਐਲਾਨ
ਅਸ਼ੋਕ ਵਰਮਾ
ਮਾਨਸਾ,5 ਜੁਲਾਈ 2025: ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੀ ਮਾਨਸਾ ਅਤੇ ਭੀਖੀ ਬਲਾਕ ਦੀ ਸਾਂਝੀ ਮੀਟਿੰਗ ਡੇਰਾ ਬਾਬਾ ਰਤਨ ਦਾਸ ਨੇੜੇ ਕੈਂਚੀਆਂ ਵਿਖੇ ਬਲਾਕ ਪ੍ਰਧਾਨ ਮਾਨਸਾ ਬਲਜੀਤ ਸਿੰਘ ਭੈਣੀ ਬਾਘਾ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਬਾਵਾ ਸਿੰਘ ਖੀਵਾ ਬਲਾਕ ਪ੍ਰਧਾਨ ਭੀਖੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਤਬਦੀਲ ਕੀਤੇ ਲੋਕ ਵਿਰੋਧੀ ਕਿਰਤ ਕਾਨੂੰਨਾਂ ਦੇ ਵਿਰੋਧ ਵਿੱਚ 9 ਜੁਲਾਈ ਨੂੰ ਟਰੇਡ ਯੂਨੀਅਨਾਂ ਵੱਲੋਂ ਦੇਸ਼ ਵਿਆਪੀ ਹੜਤਾਲ ਕੀਤੀ ਜਾ ਰਹੀ ਹੈ ਜਿਸ ਵਿੱਚ ਜਥੇਬੰਦੀ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ 13 ਜੁਲਾਈ ਨੂੰ ਜਥੇਬੰਦੀ ਦੇ ਮਰਹੂਮ ਆਗੂ ਬਲਕਾਰ ਸਿੰਘ ਡਕੌਂਦਾ ਦੀ ਬਰਸੀ ਅਖਾੜਾ ਵਿਖੇ ਚੱਲ ਰਹੇ ਮੋਰਚੇ ਵਿੱਚ ਮਨਾਈ ਜਾਵੇਗੀ । ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੈਂਡ ਪੂਲਿੰਗ ਪਾਲਿਸੀ ਤਹਿਤ ਲੋਕਾਂ ਦੀਆਂ ਪੁਸ਼ਤੈਨੀ ਜ਼ਮੀਨਾਂ ਉੱਤੇ ਕਬਜਾ ਕਰਨਾ ਚਾਹੁੰਦੀ ਹੈ ਜੋ ਕਿ ਹਰਗਿਜ਼ ਬਰਦਾਸ਼ਤ ਨਹੀ ਕੀਤਾ ਜਾਵੇਗਾ । ਇਸ ਸਮੇਂ ਕਾਲਾ ਸਿੰਘ ਅਕਲੀਆਂ, ਬਲਵਿੰਦਰ ਸਿੰਘ ਬੁਰਜ ਰਾਠੀ ਅਤੇ ਗੁਰਚੇਤ ਸਿੰਘ ਚਕੇਰੀਆਂ ਸਮੇਤ ਸਿੰਦਰ ਸਿੰਘ ਖੜਕ ਸਿੰਘ ਵਾਲਾ, ਜੈਲਾ ਸਿੰਘ ਬੁਰਜ ਢਿੱਲਵਾ, ਕਾਕਾ ਸਿੰਘ, ਸਿਕੰਦਰ ਸਿੰਘ ਖਿਆਲਾ, ਪ੍ਰਗਟ ਸਿੰਘ ਖਿਆਲਾ, ਮਹਿੰਦਰ ਸਿੰਘ ਹੀਰੋ ਕਲਾਂ, ਲਾਭ ਸਿੰਘ ਅਮਰੀਕ ਸਿੰਘ ਬੁਰਜ ਹਰੀ, ਰਾਜ ਸਿੰਘ ਖਾਰਾ ਅਤੇ ਰੂਪ ਸ਼ਰਮਾ ਆਦਿ ਹਾਜ਼ਰ ਸਨ।