ਏ ਆਈ ਐਮ ਐਸ ਮੋਹਾਲੀ ਨੇ ਅੰਤਰ ਕਾਲਜ ਹੇਮਾਟੋਲੋਜੀ ਕੁਇਜ਼ 2025 ਦੀ ਮੇਜ਼ਬਾਨੀ ਕੀਤੀ
ਹਰਜਿੰਦਰ ਸਿੰਘ ਭੱਟੀ
- ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਚੰਡੀਗੜ੍ਹ ਨੇ 10 ਭਾਗੀਦਾਰ ਕਾਲਜਾਂ ਵਿੱਚੋਂ ਪਹਿਲਾ ਇਨਾਮ ਜਿੱਤਿਆ
ਐਸ.ਏ.ਐਸ. ਨਗਰ, 17 ਮਈ 2025 - ਡਾ. ਬੀ. ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਮੋਹਾਲੀ ਦੇ ਪੈਥੋਲੋਜੀ ਵਿਭਾਗ ਨੇ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਦੀ ਅਗਵਾਈ ਹੇਠ ਐਮ ਬੀ ਬੀ ਐਸ, ਫੇਜ਼ 2 ਦੇ ਵਿਦਿਆਰਥੀਆਂ ਲਈ ਅੰਤਰ ਕਾਲਜ ਅੰਡਰਗ੍ਰੈਜੁਏਟ ਹੇਮਾਟੋਲੋਜੀ ਕੁਇਜ਼, 'ਸੰਗਰੇ 2025' ਦੇ ਤੀਜੇ ਐਡੀਸ਼ਨ ਦਾ ਆਯੋਜਨ ਕੀਤਾ। ਇਸ ਸਮਾਗਮ ਵਿੱਚ ਪੰਜਾਬ ਭਰ ਦੇ 10 ਮੈਡੀਕਲ ਕਾਲਜਾਂ ਦੀ ਨੁਮਾਇੰਦਗੀ ਕਰਨ ਵਾਲੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।
ਪ੍ਰਸਿੱਧ ਕੁਇਜ਼ਮਾਸਟਰ ਡਾ. ਨਵੀਨ ਕੱਕੜ, ਐਮ ਐਮ ਐਮ ਸੀ ਐਚ ਸੋਲਨ ਦੇ ਪੈਥੋਲੋਜੀ ਦੇ ਪ੍ਰੋਫੈਸਰ ਅਤੇ ਮੁਖੀ, ਅਤੇ ਡਾ. ਪੁਲਕਿਤ ਰਸਤੋਗੀ, ਪੀ ਜੀ ਆਈ ਐਮ ਈ ਆਰ ਚੰਡੀਗੜ੍ਹ d ਹੇਮਾਟੋਲੋਜੀ ਦੇ ਐਸੋਸੀਏਟ ਪ੍ਰੋਫੈਸਰ, ਨੇ ਕੁਇਜ਼ ਦੀ ਪ੍ਰਧਾਨਗੀ ਕੀਤੀ।
ਇਸ ਮੌਕੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਚੰਡੀਗੜ੍ਹ ਦੀ ਟੀਮ ਨੇ ਅਸਾਧਾਰਨ ਗਿਆਨ ਅਤੇ ਤੇਜ਼ ਸੋਚ ਦਾ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਇਨਾਮ ਜਿੱਤਿਆ। ਗਿਆਨ ਸਾਗਰ ਮੈਡੀਕਲ ਕਾਲਜ, ਬਨੂੜ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਮੇਜ਼ਬਾਨ ਸੰਸਥਾ, ਏ ਆਈ ਐਮ ਐਸ ਮੋਹਾਲੀ ਨੇ ਤੀਜਾ ਇਨਾਮ ਪ੍ਰਾਪਤ ਕੀਤਾ।
ਇਹ ਪ੍ਰੋਗਰਾਮ ਅਕਾਦਮਿਕ ਉੱਤਮਤਾ ਤੇ ਸਿਹਤਮੰਦ ਮੁਕਾਬਲੇ ਨੂੰ ਉਤਸ਼ਾਹਿਤ ਕਰਨ ਅਤੇ ਚਾਹਵਾਨ ਮੈਡੀਕਲ ਪੇਸ਼ੇਵਰਾਂ ਦੇ ਗਿਆਨ ਅਧਾਰ ਨੂੰ ਵਧਾਉਣ ਲਈ ਇੱਕ ਪਲੇਟਫਾਰਮ ਵਜੋਂ ਉਭਰਿਆ। ਪ੍ਰਬੰਧਕਾਂ ਨੇ ਸਾਰੇ ਭਾਗੀਦਾਰ ਕਾਲਜਾਂ ਦਾ ਧੰਨਵਾਦ ਕੀਤਾ ਅਤੇ ਜੇਤੂਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ।