ਪੰਜਾਬ ਸਰਕਾਰ ਦਾ ਉਦੇਸ਼ ਸਿੱਖਿਆ ਹਰ ਦਰਵਾਜ਼ੇ ‘ਤੇ ਪਹੁੰਚੇ - ਸ਼ੈਰੀ ਕਲਸੀ
- ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਸ਼ੈਰੀ ਕਲਸੀ ਵਲੋਂ 62 ਲੱਖ ਰੁਪਏ ਦੀ ਲਾਗਤ ਨਾਲ ਸਕੂਲਾਂ ਵਿੱਚ ਮੁਕੰਮਲ ਹੋਏ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ
ਰੋਹਿਤ ਗੁਪਤਾ
ਬਟਾਲਾ,17 ਮਈ 2025 - ਇਨਸਾਨ ਦੀ ਜ਼ਿੰਦਗੀ ਵਿੱਚ ਜੇਕਰ ਕੋਈ ਅਨਮੋਲ ਗਹਿਣਾ ਹੈ, ਤਾਂ ਉਹ ਵਿੱਦਿਆ ਹੈਸ ਵਿੱਦਿਆ ਸਦਕਾ ਹੀ ਮਨੁੱਖ ਹਰ ਇੱਕ ਉੱਚ ਅਹੁੱਦਾ ਪ੍ਰਾਪਤ ਕਰ ਸਕਦਾ ਹੈ। ਇਹ ਪ੍ਰਗਟਾਵਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ 'ਸਿੱਖਿਆ ਕ੍ਰਾਂਤੀ ਮੁਹਿੰਮ' ਦੇ ਮੱਦੇਨਜ਼ਰ ਸਰਕਾਰੀ ਪ੍ਰਾਇਮਰੀ ਸਕੂਲ ਕੋਟ ਬੁੱਢਾ ਵਿਖੇ 22 ਲੱਖ ਰੁਪਏ ਅਤੇ ਸਰਕਾਰੀ ਪ੍ਰਾਇਮਰੀ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਵਾਂ ਵਿਖੇ 40 ਲੱਖ ਰੁਪਏ ਦੀ ਲਾਗਤ ਨਾਲ ਸਕੂਲਾਂ ਵਿੱਚ ਨਵੇਂ ਕਲਾਸ ਰੂਮ, ਲਾਇਬ੍ਰੇਰੀ, ਸਪੋਰਟਸ ਟਰੈਕ, ਚਾਰਦੀਵਾਰੀ, ਫਲੋਰ ਟਾਇਲ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਕੀਤਾ।
ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਜੀਵਨ ਪੱਧਰ ‘ਚ ਬਦਲਾਅ ਲੈ ਕੇ ਆਉਣਾ ਸਿੱਖਿਆ ਕ੍ਰਾਂਤੀ ਦਾ ਮੁੱਖ ਟੀਚਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਪੜ੍ਹ-ਲਿਖ ਕੇ ਹੀ ਮਨੁੱਖ ਆਪਣਾ ਜੀਵਨ ਪੱਧਰ ਉੱਚਾ ਚੁੱਕ ਸਕਦੇ ਹਨ।
ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਕਿਹਾ ਕਿ ਸਿੱਖਿਆ, ਰੋਜ਼ਗਾਰ, ਤਰੱਕੀ ਤੇ ਮਨੁੱਖੀ ਅਧਿਕਾਰਾਂ ਤੋਂ ਜਾਣੂ ਹੋਣ ਦਾ ਰਾਹ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਿੱਖਿਆ ਹਰ ਬੂਹੇ ਅਤੇ ਹਰ ਮਨੁੱਖ ਤੱਕ ਜ਼ਰੂਰ ਪਹੁੰਚੇ ਇਹ ਪੰਜਾਬ ਸਰਕਾਰ ਦਾ ਉਦੇਸ਼ ਹੈ। ਸਿੱਖਿਆ ਦੇ ਆਧਾਰ ’ਤੇ ਹੀ ਕਿਸੇ ਦੇਸ਼ ਦੀ ਤਰੱਕੀ ਤੇ ਵਿਕਾਸ ਸੰਭਵ ਹੁੰਦਾ ਹੈ।
ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਪਿੰਡ ਕੋਟ ਬੁੱਢਾ ਅਤੇ ਸੇਖਵਾਂ ਵਿੱਚ ਚਹੁਪੱਖੀ ਵਿਕਾਸ ਕਾਰਜ ਕਰਵਾਉਣ ਜਿਵੇਂ ਪਿੰਡ ਵਿੱਚ ਨੌਜਵਾਨਾਂ ਨੂੰ ਖੇਡਾਂ ਵੱਲ ਉਤਸਾਹਿਤ ਕਰਨ ਲਈ ਵਾਲੀਬਾਲ ਗਰਾਊਂਡ, ਗੰਦੇ ਪਾਣੀ ਦੀ ਨਿਕਾਸੀ ਲਈ ਸੋਲਿਡ ਵੇਸਟ ਮੈਨੇਜਮੈਂਟ, ਪਾਰਕਾਂ ਦੀ ਉਸਾਰੀ, ਡੇਰਿਆਂ ਦੇ ਰਸਤੇ ਪੱਕੇ ਕਰਨ ਅਤੇ ਫਿਰਨੀ ਆਦਿ ਬਣਾਉਣ ਦਾ ਐਲਾਨ ਕੀਤਾ। ਇਨ੍ਹਾਂ ਵਿਕਾਸ ਕੰਮਾਂ ਦੀ ਮਨਜੂਰੀ ਮਿਲ ਗਈ ਹੈ, ਜੋ ਜਲਦ ਸ਼ੁਰੂ ਹੋ ਜਾਣਗੇ।
ਇਸ ਮੌਕੇ ਬੀ.ਪੀ.ਈ.ਓ ਬਲਵਿੰਦਰ ਸਿੰਘ, ਅੰਮ੍ਰਿਤ ਕਲਸੀ ਵਿਜੇ ਤ੍ਰੇਹਨ,ਬਾਬਾ ਸੁਖਵਿੰਦਰ ਸਿੰਘ ਮਲਕਪੁਰ, ਬਾਬਾ ਸਰਵਣ ਸਿੰਘ ਮਲਕਪੁਰ, ਸੀਨੀਅਰ ਆਗੂ ਬਲਬੀਰ ਸਿੰਘ ਬਿੱਟੂ, ਮੈਨੇਜਰ ਅਤਰ ਸਿੰਘ, ਬੀ.ਐਨ.ਓ ਗੱਜਣ ਸਿੰਘ, ਪਿ੍ਰੰਸੀਪਲ ਸ੍ਰੀਮਤੀ ਸੁਖਵੰਤ ਕੌਰ, ਨਵਦੀਪ ਸਿੰਘ, ਐਚ ਟੀ ਅੰਮਿ੍ਤਪਾਲ ਸਿੰਘ, ਐਚਟੀ ਜਗਜੀਤ ਕੌਰ, ਸਰਪੰਚ ਜੋਗਿੰਦਰ ਸਿੰਘ, ਸਰਪੰਚ ਮਲਕੀਤ ਸਿੰਘ, ਸਰਪੰਚ ਯਾਦਵਿੰਦਰ ਸਿੰਘ, ਸਰਪੰਚ ਭਾਗ ਸਿੰਘ, ਪਿ੍ਰੰਸੀਪਲ ਲਖਵਿੰਦਰ ਸਿੰਘ, ਐਚਟੀ ਮੈਡਮ ਮਮਤਾ, ਮੈਡਮ ਸਤਿੰਦਰਪਾਲ ਕੌਰ, ਲੈਕਚਰਾਰ ਬਲਜਿੰਦਰ ਸਿੰਘ, ਮੈਡਮ ਨਵਜੋਤ ਕੌਰ, ਮਨਜੋਤ ਸਿੰਘ, ਲਖਬੀਰ ਸਿੰਘ,ਦਿਲਬਾਗ ਸਿੰਘ, ਬਲਕਾਰ ਸਿੰਘ, ਹਰਪਾਲ ਸਿੰਘ, ਸਾਬਕਾ ਸਰਪੰਚ ਮੁਖਤਿਆਰ ਸਿੰਘ, ਸੰਜੀਵ ਕੁਮਾਰ, ਗਗਨਦੀਪ ਸਿੰਘ, ਮਿੰਟੂ ਤਤਲਾ ਅਤੇ ਸਮਾਗਮਾਂ ਦੌਰਾਨ ਸਕੂਲ ਦਾ ਸਮੁੱਚਾ ਸਟਾਫ ਤੇ ਵਿਦਿਆਰਥੀਆਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਮੋਹਤਵਾਰ ਵਿਅਕਤੀ ਆਦਿ ਹਾਜ਼ਰ ਸਨ।