ਪੀ ਟੀ ਸੀ ਦੇ ਐੱਮ ਡੀ ਰਬਿੰਦਰ ਨਰਾਇਣ ਨੂੰ ਹਿਰਾਸਤ ’ਚ ਲਿਆ
ਚੰਡੀਗੜ੍ਹ, 6 ਅਪ੍ਰੈਲ, 2022: ਪੰਜਾਬ ਪੁਲਿਸ ਦੀ ਟੀਮ ਨੇ ਪੀ ਟੀ ਸੀ ਚੈਨਲ ਦੇ President -cum-MD ਰਬਿੰਦਰ ਨਰਾਇਣ ਨੂੰ ਹਿਰਾਸਤ ਵਿਚ ਲੈ ਲਿਆ ਹੈ। ਉਹਨਾਂ ਤੋਂ ਪੀ ਟੀ ਸੀ ਮਿਸ ਪੰਜਾਬਣ ਮੁਕਾਬਲੇ ਬਾਰੇ ਇਕ ਲੜਕੀ ਵੱਲੋਂ ਦਰਜ ਕਰਵਾਈ ਐੱਫ਼ ਆਈ ਆਰ ਦੇ ਸੰਬੰਧ ਵਿਚ ਪੁੱਛ ਗਿੱਛ ਕੀਤੀ ਜਾ ਰਹੀ ਹੈ। ਰਬਿੰਦਰ ਨਾਰਾਇਣ ਨੂੰ ਗੁੜਗਾਓਂ ਵਿਚਲੀ ਰਿਹਾਇਸ਼ ਤੋਂ ਹਿਰਾਸਤ ਵਿੱਚ ਲਿਆ ਗਿਆ .
ਰਬਿੰਦਰ ਨਰਾਇਣ ਨੂੰ ਹਿਰਾਸਤ ਵਿਚ ਲੈਣਾ ਸਿਆਸਤ ਤੋਂ ਪ੍ਰੇਰਿਤ : ਪੀ ਟੀ ਸੀ ਬੁਲਾਰਾ
ਚੰਡੀਗੜ੍ਹ, 6 ਅਪ੍ਰੈਲ, 2022: ਪੀ ਟੀ ਸੀ ਚੈਨਲ ਨੇ ਇਸਦੇ ਐੱਮ ਡੀ ਰਬਿੰਦਰ ਨਰਾਇਣ ਨੂੰ ਹਿਰਾਸਤ ਵਿਚ ਲੈਣ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ।
ਜਾਰੀ ਕੀਤੇ ਇਕ ਬਿਆਨ ਵਿਚ ਪੀ ਟੀ ਸੀ ਨੈਟਵਰਕ ਦੇ ਬੁਲਾਰੇ ਨੇ ਕਿਹਾ ਕਿ ਇਹ ਸਿਆਸਤ ਤੋਂ ਪ੍ਰੇਰਿਤ ਕਾਰਵਾਈ ਹੈ। ਇਸ ਮਾਮਲੇ ਵਿਚ ਗਠਿਤ ਐਸ ਆਈ ਟੀ ਪਹਿਲਾਂ ਹੀ ਸਾਡੇ ਐੱਮ ਡੀ ਰਬਿੰਦਰ ਨਰਾਇਣ ਦਾ ਬਿਆਨ ਦਰਜ ਕਰ ਚੁੱਕੀ ਹੈ। ਉਹਨਾਂ ਜਾਂਚ ਵਿਚ ਹਮੇਸ਼ਾ ਸਹਿਯੋਗ ਕੀਤਾ ਹੈ ਤੇ ਸਾਰੀਆਂ ਡੀ ਵੀ ਆਰ ਪੁਲਿਸ ਨੂੰ ਸੌਂਪ ਦਿੱਤੀਆਂ ਹਨ। ਇੰਨਾ ਹੀ ਨਹੀਂ ਬਲਕਿ ਮੁੱਖ ਮੁਲਜ਼ਮ ਨੈਂਸੀ ਘੁੰਮਣ ਜਾਂ ਭੁਪਿੰਦਰ ਸਿੰਘ ਨਾਲ ਪੀ ਟੀ ਸੀ ਨੈੱਟਵਰਕ ਦਾ ਕੋਈ ਸੰਬੰਧ ਨਹੀਂ ਹੈ ਤੇ ਨਾ ਹੀ ਉਹ ਕਦੇ ਸਾਡੇ ਨਾਲ ਜੁੜੇ ਹਨ।