PTC ਮਿਸ ਪੰਜਾਬਣ ਰੇੜਕਾ : ਮੁੱਖ ਦੋਸ਼ੀ ਬਣਾਈਂ ਗਈ ਔਰਤ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਹੋਈ ਰੱਦ
ਮੁਹਾਲੀ, 3 ਅਪ੍ਰੈਲ, 2022:PTC ਮਿਸ ਪੰਜਾਬਣ ਮਾਮਲੇ ਵਿਚ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਲੇਡੀ ਨੈਂਸੀ ਘੁੰਮਣ ਦੀ ਅਗਾਊਂ ਜ਼ਮਾਨਤ ਅਰਜ਼ੀ ਮੁਹਾਲੀ ਦੀ ਅਦਾਲਤ ਨੇ ਰੱਦ ਕਰ ਦਿੱਤੀ ਹੈ। ਇਹ ਪ੍ਰਗਟਾਵਾ ਉਹਨਾਂ ਦੇ ਵਕੀਲ ਧਰੂਪਵਿੰਦਰ ਸਿੰਘ ਬਰਾੜ ਨੇ ਕੀਤਾ ਹੈ। ਉਹਨਾਂ ਦੱਸਿਆ ਕਿ ਹੁਣ ਨੈਂਸੀ ਘੁੰਮਣ ਵੱਲੋਂ ਹਾਈ ਕੋਰਟ ਵਿਚ ਅਪੀਲ ਦਾਇਰ ਕੀਤੀ ਜਾਵੇਗੀ। ਯਾਦ ਰਹੇ ਕਿ ਮਿਸ ਪੰਜਾਬਣ ਮੁਕਾਬਲੇ ਵਿਚ ਭਾਗ ਲੈਣ ਵਾਲੀ ਲੜਕੀ ਨੇ ਦੋਸ਼ ਲਗਾਏ ਸਨ ਕਿ ਉਸਨੁੰ ਬੰਦੀ ਬਣਾ ਕੇ ਰੱਖਿਆ ਗਿਆ ਸੀ ਤੇ ਹਾਈ ਕੋਰਟ ਦੇ ਵਾਰੰਟ ਅਫ਼ਸਰ ਨੇਆਕੇ ਉਸ ਨੂੰ ਛੁਡਵਾਇਆ ਸੀ।
ਚੇਤੇ ਰਹੇ ਕਿ ਪੀ ਟੀ ਸੀ ਮੈਨੇਜਮੈਂਟ ਨੇ ਕੱਲ੍ਹ ਇਕਕ ਲੱਖ ਰੁਪਏ ਦੇ ਇਨਾਮ ਦਾ ਇੱਲਾਂ ਕੀਤਾ ਸੀ ਕਿ ਜੇਕਰ ਕੋਈ ਵੀ ਬੰਦਾ ਇਹ ਸਾਬਤ ਕਰ ਦੇਵੇ ਕਿ ਨੈਨਸੀ ਘੁਮਣ ਦਾ ਮਿਸ ਪੰਜਾਬੀ ਕੋਂਟੈਸਟ ਜਾਂ ਪੀ ਟੀ ਸੀ ਪੰਜਾਬੀ ਨਾਲ ਕੋਈ ਸਬੰਧ ਹੋਵੇ ।
ਪੂਰੀ ਕਹਾਣੀ ਪੜ੍ਹਨ ਲਈ ਕਲਿੱਕ ਕਰੋ :