ਦੀਪਕ ਜੈਨ
ਜਗਰਾਓਂ, 27 ਮਾਰਚ 2021 - ਕੋਰੋਨਾ ਮਹਾਮਾਰੀ ਦੇ ਚਲਦਿਆਂ ਸਰਕਾਰ ਵਲੋਂ ਸਕੂਲ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਪਰ ਅੱਜ ਵਿਦਿਆ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਸਕੂਲ ਬੰਦ ਦੇ ਫੈਸਲੇ ਖਿਲਾਫ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਰਜਨੀਤਿਕ ਸਾਜਿਸ਼ਾਂ ਦੇ ਚਲਦਿਆਂ ਸਕੂਲ ਬੰਦ ਕੀਤਾ ਗਏ ਹਨ ਅਤੇ ਅਸੀਂ ਇਸ ਫੈਸਲੇ ਦਾ ਵਿਰੋਧ ਕਰਦੇ ਹਾਂ ਕਿਓਂਕਿ ਬਚੇ ਘਰ ਰਹਿਕੇ ਮਾਨਸਿਕ ਰੋਗ ਦੇ ਸ਼ਿਕਾਰ ਹੋ ਰਹੇ ਹਨ ਅਤੇ ਦਿਮਾਗੀ ਅਤੇ ਸਰੀਰਕ ਤੌਰ 'ਤੇ ਬਿਮਾਰ ਹੋ ਰਹੇ ਹਨ।
ਉਹਨਾਂ ਅਪੀਲ ਕੀਤੀ ਕਿ ਬੱਚਿਆਂ ਦੇ ਭਵਿੱਖ ਨੂੰ ਵੇਖਦਿਆਂ ਜਲਦੀ ਤੋਂ ਜਲਦੀ ਸਕੂਲ ਖੋਲਣ ਦੀ ਇਜਾਜਤ ਦਿਤੀ ਜਾਵੇ। ਮਾਪਿਆਂ ਨੇ ਕਿਹਾ ਕਿ ਜਦੋਂ ਇਸ ਸਮੇ ਹੋਰ ਕਈ ਅਦਾਰੇ ਜਿਵੇਂ ਕਿ ਸਿਨੇਮਾ ਹਾਲ , ਠੇਕੇ ਅਤੇ ਰੈਲੀਆਂ ਲਈ ਗ੍ਰਾਉੰਡ ਖੁਲੇ ਹਨ ਤਾਂ ਸਕੂਲ ਕਿਓਂ ਨਹੀਂ ਖੁਲ ਸਕਦੇ। ਇਸ ਮੌਕੇ ਨਵਦੀਪ ਸਿੰਘ ਢੋਲਣ , ਰੇਸ਼ਮ ਸਿੰਘ ਭਮੀਪੁਰਾ ,ਹਰਬੰਸ ਸਿੰਘ ,ਕੁਲਵੰਤ ਸਿੰਘ, ਕਮਲਪ੍ਰੀਤ ਕੌਰ, ਰਮਨਦੀਪ ਕੌਰ ਆਦਿ ਵਲੋਂ ਰੋਸ ਪ੍ਰਗਟ ਕੀਤਾ ਗਿਆ।