ਕੈਨੇਡਾ: ਹੈਲਥ ਗਾਈਡਲਾਇਨਜ਼ ਦੀ ਉਲੰਘਣਾ ਕਰਨ ਵਾਲਿਆਂ ਨੂੰ 17 ਹਜ਼ਾਰ ਡਾਲਰ ਦੇ ਜੁ਼ਰਮਾਨੇ
ਹਰਦਮ ਮਾਨ
ਸਰੀ, 15 ਅਪ੍ਰੈਲ 2021-ਸਰੀ ਵਿਚ ਹੈਲਥ ਗਾਈਡਲਾਇਨਜ਼ ਦੀ ਉਲੰਘਣਾ ਕਰਨ ਵਾਲਿਆਂ’ਤੇ ਸ਼ਿਕੰਜਾ ਕਸਦਿਆਂ ਆਰ.ਸੀ.ਐਮ.ਪੀ. ਵੱਲੋਂ ਪਿਛਲੇ ਪੰਜ ਦਿਨਾਂ ਦੌਰਾਨ 17 ਹਜ਼ਾਰ ਡਾਲਰ ਦੇ ਜੁ਼ਰਮਾਨੇ ਕੀਤੇ ਗਏ ਹਨ।
ਆਰ.ਸੀ.ਐਮ.ਪੀ. ਕਾਰਪੋਰੇਲ ਜੋਨੀ ਸਿੱਧੂ ਨੇ ਦੱਸਿਆ ਹੈ ਕਿ ਸਰੀ ਆਰ.ਸੀ.ਐਮ.ਪੀ. ਦੀ ਕੰਪਲਾਇੰਸ ਐਂਡ ਐਨਫੋਰਸਮੈਂਟ ਟੀਮ ਨੂੰ 7 ਅਪ੍ਰੈਲ ਤੋਂ 11 ਅਪ੍ਰੈਲ ਦਰਮਿਆਨ ਕੁਝ ਵੱਡੇ ਇਕੱਠ ਕਰਨ ਦੀਆਂ ਸ਼ਿਕਾਇਤਾਂ ਮਿਲੀਆਂ। ਇਨ੍ਹਾਂ ਸ਼ਿਕਾਇਤਾਂ ਉਪਰ ਕਾਰਵਾਈ ਕਰਦਿਆਂ ਸੀਸੀਈਟੀ ਅਧਿਕਾਰੀਆਂ ਨੇ ਪੰਜ ਨਿਵਾਸ ਸਥਾਨਾਂ ’ਤੇ ਛਾਪਾ ਮਾਰਿਆ ਤਾਂ ਨਿਊਟਨ ਦੇ ਇਕ ਘਰ ਵਿਚ ਵਿਆਹ ਪਾਰਟੀ ਚੱਲ ਰਹੀ ਸੀ ਜਿਸ ਵਿਚ 22 ਬੰਦੇ ਸ਼ਾਮਲ ਸਨ। ਪੁਲਿਸ ਵੱਲੋਂ ਇਸ ਉਲੰਘਣਾ ਲਈ ਇਸ ਪਾਰਟੀ ਦੇ ਮੇਜ਼ਬਾਨ ਨੂੰ 2.300 ਡਾਲਰ ਦੀ ਟਿਕਟ ਜਾਰੀ ਕੀਤੀ ਗਈ। ਇਸੇ ਤਰ੍ਹਾਂ 120 ਸਟ੍ਰੀਟ ਦੇ 9400-ਬਲਾਕ ਵਿੱਚ ਇੱਕ ਰੈਸਟੋਰੈਂਟ ਅੰਦਰ ਲੋਕ ਖਾਣਾ ਖਾ ਰਹੇ ਸਨ ਜੋ ਕਿ ਹੈਲਥ ਗਾਈਡਲਾਇਨਜ਼ ਦੀ ਉਲੰਘਣਾ ਸੀ। ਇਸ ਰੈਸਟੋਰੈਂਟ ਦੇ ਮਾਲਕ ਨੂੰ ਵੀ 2,300 ਡਾਲਰ ਦਾ ‘ਤੋਹਫ਼ਾ’ ਦਿੱਤਾ ਗਿਆ।
ਸਰੀ ਆਰ.ਸੀ.ਐਮ.ਪੀ. ਦੀ ਕੰਪਲਾਇੰਸ ਐਂਡ ਐਨਫੋਰਸਮੈਂਟ ਟੀਮ ਦੇ ਸਾਰਜੈਂਟ ਟਾਇਲਰ ਵਿਕਵੇਅਰ ਦੱਸਿਆ ਕਿ ਕੋਵਿਡ-19 ਸਬੰਧੀ ਸਿਹਤ ਅਧਿਕਾਰੀਆਂ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਕਾਰੋਬਾਰੀਆਂ ਅਤੇ ਲੋਕਾਂ ਦੀ ਗਿਣਤੀ ਵਧ ਰਹੀ ਹੈ ਅਤੇ ਇਹ ਰੁਝਾਨ ਚੰਗਾ ਨਹੀਂ ਹੈ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com