ਹਰੀਸ਼ ਕਾਲੜਾ
ਰੂਪਨਗਰ,18 ਅਪ੍ਰੈਲ 2021: ਜਿਲ੍ਹਾ ਪੁਲਿਸ ਰੂਪਨਗਰ ਨੇ ਜਿਲ੍ਹਾ ਰੂਪਨਗਰ ਅੰਦਰ ਕੋਵਿਡ ਮਹਾਂਮਾਰੀ ਸਬੰਧੀ ਜਾਗ੍ਰਿਤੀ ਪੈਦਾ ਅਤੇ ਇਸ ਦੇ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ ਇੱਕ ਬਹੁਤ ਵੱਡੀ ਮੁਹਿੰਮ ਸੁਰੂ ਕੀਤੀ ਗਈ ਹੈ।ਇਹ ਜਾਣਕਾਰੀ ਦਿੰਦਿਆਂ ਡਾ: ਅਖਿਲ ਚੋਧਰੀ, ਆਈ ਸੀਨੀਅਰ ਕਪਤਾਨ ਪੁਲਿਸ, ਰੂਪਨਗਰ ਨੇ ਦਸਿਆ ਕਿ ਇਸ ਤਹਿਤ ਕੋਵਿਡ ਦੇ ਨਿਯਮਾਂ ਨੂੰ ਲਾਗੂ ਕਰਨਾ ਅਤੇ ਜਿਹਨਾਂ ਵਿਅਕਤੀਆਂ ਵਲੋ ਮਾਸਕ ਨਹੀ ਪਹਿਨੇ ਜਾਂਦੇ ਉਹਨਾਂ ਦੇ ਚਲਾਨ ਕਰਨਾ ਸ਼ਾਮਲ ਹੈ। ਪਿਛਲੇ 48 ਘੰਟਿਆਂ ਵਿੱਚ 150 ਵਿਅਕਤੀ, ਜਿਹਨਾਂ ਨੇ ਮਾਸਕ ਨਹੀ ਪਹਿਨੇ ਸਨ, ਦੇ ਚਲਾਨ ਕੀਤੇ ਗਏ ਹਨ।
ਉਕਤ ਤੋ ਇਲਾਵਾ ਇਸ ਜਿਲ੍ਹਾ ਦੇ ਭੀੜ ਵਾਲੇ ਏਰੀਆ ਵਿੱਚ ਕਰੀਬ 3000 ਵਿਅਕਤੀਆਂ ਨੂੰ ਮਾਸਕ ਵੰਡੇ ਗਏ ਹਨ ਅਤੇ ਉਹਨਾਂ ਨੂੰ ਮਾਸਕ ਪਹਿਨਣ ਬਾਰੇ ਜਾਗਰੂਕ ਕੀਤਾ ਗਿਆ ਹੈ। ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਢਾਬਿਆਂ ਅਤੇ ਰੈਸਟੋਰੈਂਟ ਦੇ ਮਾਲਕਾਂ ਨੂੰ ਹਫਤੇ ਦੇ ਅਖੀਰ ਵਿੱਚ ਹੋਮ ਡਲਿਵਰੀ ਕਰਨ ਅਤੇ ਲੋਕਾਂ ਨੂੰ ਹੋਟਲਾਂ ਵਿੱਚ ਬੈਠਣ ਦੀ ਆਗਿਆ ਨਾ ਦੇਣ ਬਾਰੇ ਲਗਾਤਾਰ ਹਦਾਇਤਾਂ ਦਿਤੀਆਂ ਜਾ ਰਹੀਆਂ ਹਨ। ਪੈਟਰੋਲਿੰਗ ਗੱਡੀਆਂ ਰਾਂਹੀ ਪਬਲਿਕ ਐਡਰੈਸ ਸਿਸਟਮ ਦੀ ਵਰਤੋ ਕਰਕੇ ਬਜਾਰਾਂ ਅਤੇ ਭੀੜ ਵਾਲੇ ਏਰੀਆ ਵਿੱਚ ਵੱਧ ਤੋ ਵੱਧ ਲੋਕਾਂ ਨੂੰ ਕੋਵਿਡ ਦੀਆਂ ਹਦਾਇਤਾਂ ਬਾਰੇ ਜਾਣਕਾਰੀ ਦਿਤੀ ਜਾ ਰਹੀ ਹੈ।
ਮੈਰਿਜ ਪੈਲਸਾਂ ਦੇ ਮਾਲਕਾਂ ਨੂੰ ਕੋਵਿਡ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਜਾਣਕਾਰੀ ਅਤੇ ਚਿਤਾਵਨੀ ਦੇਣ ਲਈ ਵਿਸ਼ੇਸ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਹਨਾਂ ਨੂੰ ਪਹਿਲੇ 2 ਤੋ 3 ਦਿਨ ਕੋਵਿਡ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਚਿਤਾਵਨੀ ਦੇ ਰਹੇ ਹਾਂ ਅਤੇ ਇਸ ਤੋ ਬਾਅਦ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਮੁਕੱਦਮੇ ਆਦਿ ਵੀ ਦਰਜ ਕੀਤੇ ਜਾਣਗੇ। ਪਿਛਲੇ ਮਹੀਨੇ ਅਸੀ ਖਾਸ ਕਰਕੇ ਵੱਡੇ ਪ੍ਰੋਗਰਾਮਾਂ ਦੇ ਆਜੋਯਕਾਂ ਦੇ ਖਿਲਾਫ 20 ਮੁੱਕਦਮੇ ਦਰਜ ਕੀਤੇ ਹਨ, ਜਿਹਨਾਂ ਵਿੱਚ 22 ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ।
ਨਾਕਿਆਂ ਤੇ ਜਿਹੜੇ ਵਿਅਕਤੀ ਬਿਨਾਂ ਮਾਸਕ ਤੋ ਪਾਏ ਜਾਂਦੇ ਹਨ, ਉਹਨਾਂ ਦੇ ਆਰਪੀਟੈਸਟ ਵੀ ਕੀਤੇ ਜਾਂਦੇ ਹਨ। ਸਿਹਤ ਵਿਭਾਗ, ਜੋ ਨਾਕਿਆਂ ਤੇ ਮੋਬਾਇਲ ਵੈਨਾਂ ਮੁਹੱਈਆ ਕਰਵਾ ਰਿਹਾ ਹੈ, ਅਸੀ ਉਹਨਾਂ ਨਾਲ ਲਗਾਤਾਰ ਤਾਲਮੇਲ ਰੱਖਿਆ ਹੋਇਆ ਹੈ। ਪਿਛਲੇ 48 ਘੰਟਿਆਂ ਦੌਰਾਨ ਅਸੀਂ ਨਾਕਿਆਂ ਤੇ 300 ਵਿਅਕਤੀਆਂ ਦੇ ਆਰਪੀਟੈਸਟ ਕਰਵਾ ਚੁੱਕੇ ਹਾਂ।
ਉਨਾਂ ਰੂਪਨਗਰ ਵਾਸੀਆਂ ਨੂੰ ਅਪੀਲ ਕੀਤੀ ਕਿ ਕਿ ਕੋਵਿਡ ਨਾਮ ਦੀ ਮਹਾਂਮਾਰੀ ਦੇ ਪ੍ਰਸਾਰ ਤੇ ਰੋਕ ਲਗਾਉਣ ਲਈ ਉਹ ਕੋਵਿਡ ਦੇ ਨਿਯਮਾਂ ਦੀਆਂ ਇੰਨ-ਬਿੰਨ ਪਾਲਣਾ ਕਰਨ, ਪ੍ਰਸ਼ਾਸ਼ਨ ਅਤੇ ਸਰਕਾਰ ਨੂੰ ਕੋਵਿਡ ਦੇ ਵਿਰੁੱਧ ਲੜਾਈ ਲੜਨ ਲਈ ਸਹਿਯੋਗ ਦੇਣ ਅਤੇ ਵੱਧ ਤੋ ਵੱਧ ਗਿਣਤੀ ਵਿੱਚ ਵੈਕਸੀਨੇਸ਼ਨ ਮੁਹਿੰਮ ਵਿੱਚ ਭਾਗ ਲੈਣ, ਤਾਂ ਜੋ ਰੂਪਨਗਰ ਵਾਸੀਆਂ ਲਈ ਸਰੁੱਖਿਅਤ ਅਤੇ ਤੰਦਰੁਸਤੀ ਵਾਲਾ ਵਾਤਾਵਾਰਣ ਯਕੀਨੀ ਬਣਾਇਆ ਜਾ ਸਕੇ।