ਹੁਸ਼ਿਆਰਪੁਰ 19 ਮਾਰਚ 2021 - ਜ਼ਿਲ੍ਹੇ ਦੀ ਕੋਵਿਡ ਬਾਰੇ ਤਾਜ਼ਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਰਣਜੀਤ ਸਿੰਘ ਨੇ ਦੱਸਿਆ ਅੱਜ ਜ਼ਿਲ੍ਹੇ ਵਿੱਚ 2537 ਨਵੇਂ ਸੈਪਲ ਲਏ ਗਏ ਹਨ ਅਤੇ 4088 ਸੈਪਲਾ ਦੀ ਰਿਪੋਟ ਪ੍ਰਾਪਤ ਹੋਣ ਨਾਲ 356 ਨਵੇ ਪਾਜ਼ੀਟਿਵ ਮਰੀਜ਼ ਮਿਲਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 11228 ਹੋ ਗਈ ਹੈ। ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੇ ਲੇ ਕੇ ਹੁਣ ਤੱਕ ਜਿਲੇ ਅੰਦਰ 358663 ਸੈਪਲ ਲਏ ਗਏ ਹਨ ਜਿਹਨਾਂ ਵਿੱਚੋ 343168 ਸੈਪਲ ਨੈਗਟਿਵ , 5928 ਸੈਪਲਾਂ ਦਾ ਰਿਪੋਟ ਦਾ ਇੰਤਜਾਰ ਹੈ ,ਤੇ 202 ਸੈਪਲ ਇਨਵੈਲਡ ਹਨ ।
ਐਕਟਿਵ ਕੈਸਾਂ ਦੀ ਗਿਣਤੀ 1571 ਹੈ ਜਦ ਕਿ 9877 ਮਰੀਜ਼ ਠੀਕ ਹੋਏ ਹਨ । ਕੁੱਲ ਮੌਤਾਂ ਦੀ ਗਿਣਤੀ 439 ਹੈ । ਹੁਸ਼ਿਆਰਪੁਰ ਦੇ 356 ਸੈਪਲ ਪਾਜ਼ੀਟਿਵ ਆਏ ਹਨ ਜਿਹਨਾਂ ਵਿੱਚ ਸ਼ਹਿਰ ਹੁਸ਼ਿਆਰਪੁਰ 56 ਅਤੇ 300 ਸੈਪਲ ਬਾਕੀ ਸਿਹਤ ਕੇਦਰਾਂ ਨਾਲ ਸਬੰਧਿਤ ਹਨ । ਇਸ ਮੌਕੇ ਉਹਨਾਂ ਇਹ ਵੀ ਦੱਸਿਆ ਜ਼ਿਲ੍ਹੇ ਵਿੱਚ ਕੋਰੋਨਾ ਨਾਲ 10 ਮੌਤਾ ਹੋਈਆਂ ਹਨ (1) 53 ਸਾਲਾ ਵਿਆਕਤੀ ਵਾਸੀ ਡਡਿਆਲ ਦੀ ਮੌਤ ਟਗੋਰ ਹਸਪਤਾਲ ਜਲੰਧਰ ਵਿਚ ਹੋਈ ਹੈ (2) 58 ਸਾਲਾ ਔਰਤ ਵਾਸੀ ਕਲੋਆ ਦੀ ਮੌਤ ਐਮ ਐਚ ਜਲੰਧਰ (3) 55 ਸਾਲਾ ਵਿਆਕਤੀ ਵਾਸੀ ਚੱਬੇਵਾਲ ਮੈਡੀਕਲ ਕਾਲਿਜ ਅਮ੍ਰਿਤਸਰ (4) 65ਸਾਲਾ ਵਿਆਕਤੀ ਵਾਸੀ ਚੱਬੇਵਾਲ ਐਨ ਐਟ ਐਸ ਜਲੰਧਰ (5) 65 ਸਾਲਾ ਵਿਆਕਤੀ ਵਾਸੀ ਬੋਹਣ ਦੀ ਮੌਤ ਸਵਲ ਹਸਪਾਤਲ ਹੁਸ਼ਿਆਰਪੁਰ । (6) 68 ਵਿਆਕਤੀ ਵਾਸੀ ਟਾਹਲੀ ਦੀ ਮੌਤ ਨਿਜੀ ਹਸਪਤਾਲ ਜਲੰਧਰ (7) 60 ਸਾਲਾ ਔਰਤ ਵਾਸੀ ਨੈਣੋਵਾਲ ਸੀਕਰੀ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ . (8) 80 ਸਾਲਾ ਔਰਤ ਵਾਸੀ ਦਾਰਾਪੁਰ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ (9) 78 ਸਾਲਾ ਵਿਆਕਤੀ ਵਾਸੀ ਬੱਦੋਵਾਲ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ (10 ) 63 ਸਾਲਾ ਵਿਆਕਤੀ ਵਾਸੀ ਰਜੀਬ ਕਲੋਨੀ ਹੁਸ਼ਿਆਰਪੁਰ ਦੀ ਮੌਤ ਨਿਜੀ ਹਸਪਤਾਲ ਜਲੰਧਰ ਵਿਖੇ ਹੋਏ ਹੈ । ਉਹਨਾਂ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਜਾਦੀ ਹੈ ਇਸ ਮਹਾਂਮਾਰੀ ਨੂੰ ਹਲਕੇ ਵਿੱਚ ਨਾ ਲੈਦੇ ਹੋਏ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾ ਦਾ ਸਖਤ ਪਾਲਣਾ ਕੀਤੀ ਜਾਵੇ ।
- ਬਾਹਰਲੇ ਜਿਲਿਆ ਤੋ ਪਜੇਟਿਵ ਮਰੀਜ ਆਏ ---59
- ਹੁਸ਼ਿਆਰਪੁਰ ਜਿਲੇ ਦੇ ਮਰੀਜਾ ------356
- ਟੋਟਲ ਮਰੀਜ ---- 59+356 ==415