ਰਾਜਿੰਦਰ ਕੁਮਾਰ
ਬੰਗਾ ,19 ਮਾਰਚ 2021 - ਥਾਣਾ ਸਿਟੀ ਬੰਗਾ ਪੁਲਸ ਵਲੋਂ ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਇਕ ਵਿਅਕਤੀ ਨੂੰ ਕਾਬੂ ਕਰ ਮਾਮਲਾ ਦਰਜ਼ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਾਣਕਾਰੀ ਦਿੰਦਿਆਂ ਥਾਣਾ ਸਿਟੀ ਪੁਲਸ ਦੇ ਐੱਚ . ਸੀ . ਜਗਜੀਤ ਸਿੰਘ ਨੇ ਦੱਸਿਆ ਕਿ ਸਮੇਤ ਸੀਨੀਅਰ ਕਾਂਸਟੇਬਲ ਹਰੀ ਓਮ , ਬਲਵਿੰਦਰ ਕੁਮਾਰ ਨਾਲ ਪੰਜਾਬ ਸਰਕਾਰ ਵਲੋਂ ਜਾਰੀ ਦੇਰ ਰਾਤ ਕਰਫਿਊ ਦੌਰਾਨ ਜਨਰਲ ਚੈਕਿੰਗ ਅਤੇ ਗਸ਼ਤ ਦੌਰਾਨ ਐੱਸ . ਡੀ . ਐੱਮ . ਦਫਤਰ ਨੂੰ ਜਾ ਰਹੇ ਸਨ।
ਉਨ੍ਹਾਂ ਦੱਸਿਆ ਕਿ ਜਿਵੇਂ ਹੀ ਉਹ ਮੁਹੱਲਾ ਸਿੰਧ ਨਜ਼ਦੀਕ ਪੁੱਜੇ ਤਾਂ ਉਨ੍ਹਾਂ ਨੂੰ ਸਾਹਮਣੇ ਤੋਂ ਪੈਦਲ ਆਉਂਦਾ ਨੌਜਵਾਨ ਦਿਖਾਈ ਦਿੱਤਾ ਜਿਸ ਨੂੰ ਰੋਕ ਕੇ ਜਦੋਂ ਲੱਗੇ ਕਰਫਿਊ ਦੌਰਾਨ ਉਸਨੂੰ ਸੜਕ ' ਤੇ ਘੁੰਮਣ ਬਾਰੇ ਪੁੱਛਿਆ ਤਾਂ ਉਹ ਤਸੱਲੀ ਬਕਸ਼ ਜਵਾਬ ਨਾ ਦੇ ਸਕਿਆ ਜਿਸ ਦੀ ਪਛਾਣ ਸਪਨਪ੍ਰੀਤ ਸਿੰਘ ਪੁੱਤਰ ਦੌਲਤ ਸਿੰਘ ਵਾਸੀ ਬੰਗਾ ਵਜੋਂ ਹੋਈ। ਜਿਸ ਨੂੰ ਅਗਲੀ ਕਾਰਵਾਈ ਲਈ ਥਾਣਾ ਸਿਟੀ ਲਿਆਂਦਾ ਗਿਆ ਅਤੇ ਉਸ ਖਿਲਾਫ 188 , 269 ਤਹਿਤ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।