ਸਰਕਾਰੀ ਹਾਈ ਸਕੂਲ ਸਲੋਹ ਨਵਾਂਸ਼ਹਿਰ ਵਿਖੇ ਕਰੋਨਾ ਦੇ 3 ਟੀਚਰ ਤੇ 14 ਵਿਦਿਆਰਥੀ ਪੋਜ਼ਿਟਿਵ ਪਾਏ ਗਏ
ਰਾਜਿੰਦਰ ਕੁਮਾਰ
ਪ੍ਰਾਇਮਰੀ ਸਕੂਲ ਦੇ ਬੱਚਿਆਂ ਦੇ ਕਰੋਨਾ ਟੈਸਟ ਕਰਦੇ ਹੈਲਥ ਟੀਮ
ਨਵਾਂਸ਼ਹਿਰ, 2 ਫਰਵਰੀ, 2021 -ਸਰਕਾਰੀ ਹਾਈ ਸਕੂਲ ਸਲੋਹ ਨਵਾਂਸ਼ਹਿਰ ਦੇ ਟੀਚਰਾਂ ਦੇ ਬੀਤੀ ਐਤਵਾਰ ਨੂੰ ਆਏ ਕਰੋਨਾ ਟੈਸਟ ਦੀ ਰਿਪੋਰਟ ਵਿਚ 3 ਟੀਚਰ ਪੋਜ਼ਿਟਿਵ ਪਾਏ ਗਏ ਤੇ ਅੱਜ ਆਈ ਹਾਈ ਸਕੂਲ ਦੇ ਬੱਚਿਆ ਬਾਰੇ ਆਈ ਰਿਪੋਰਟ ਬਾਰੇ ਹੈਲਥ ਟੀਮ ਤੋਂ ਡਾ ਮਨਿੰਦਰ ਸਿੰਘ ਹੋਣਾ ਨੇ ਦੱਸਿਆ ਕਿ ਕੱਲ੍ਹ 60 ਦੇ ਕਰੀਬ ਬੱਚਿਆਂ ਦੀ Sampling ਕੀਤੀ ਗਈ ਸੀ ਜਿਸ ਵਿਚੋਂ ਅੱਜ ਆਈ ਰਿਪੋਰਟ ਵਿਚੋਂ 14 ਬੱਚੇ ਕਰੋਨਾ ਪੋਜ਼ਿਟਿਵ ਆਏ ਹਨ ਤੇ ਇਸ ਤੋਂ ਪਹਿਲਾਂ ਕੀਤੇ ਟੀਚਰਾਂ ਦੇ ਟੈਸਟ ਵਿਚੋਂ 3 ਟੀਚਰ ਪੋਜੀਟਿਵ ਆਏ ਹਨ .
ਸਕੂਲ ਚ ਕੁਲ ਇਸ ਸਮੇਂ 10 ਟੀਚਰਾਂ ਸਮੇਤ 375 ਬੱਚੇ ਹਨ . ਟੀਚਰਾਂ ਦਾ ਕੀਤਾ ਇਹ ਟੈਸਟ ਚੈਕਅਪ ਸੀ .ਸਕੂਲ ਦੀ ਦੂਸਰੀ ਬਿਲਡਿੰਗ ਪ੍ਰਾਇਮਰੀ ਸਕੂਲ ਵਿਚ ਹੈਲਥ ਟੀਮ ਵਲੋਂ ਬੱਚਿਆਂ ਦੇ ਟੈਸਟ ਕੀਤੇ ਜਾ ਰਹੇ ਹਨ ਜਿਨ੍ਹਾਂ ਦਾ ਰਿਜ਼ਲਟ ਕੱਲ੍ਹ ਪਟਿਆਲਾ ਲੈਬ ਤੋਂ ਆਏਗਾ . ਦੱਸਣ ਵਾਲੀ ਗੱਲ ਇਹ ਹੈ ਕਿ ਕਾਫੀ ਸਮੇਂ ਬਾਅਦ ਇਸ ਤਰਾਂ ਦੀ ਨਵਾਸ਼ਹਿਰ ਜਿਲ੍ਹੇ ਵਿਚ ਕਰੋਨਾ ਪੋਜ਼ਿਟਿਵ ਰਿਪੋਰਟ ਆਈ ਹੈ .