← ਪਿਛੇ ਪਰਤੋ
ਹਰੇਕ ਨੂੰ ਮੁਫਤ ਲੱਗੇਗਾ ਕਰੋਨਾ ਮੁਕਤ ਵੈਕਸੀਨ: ਬਲਬੀਰ ਸਿੱਧੂ ਦਾ ਐਲਾਨ ਕੇਂਦਰ ਸਰਕਾਰ ਦੇਵੇ ਹਰ ਸੂਬੇ ਨੂੰ ਫ੍ਰੀ ਵੈਕਸੀਨ ਰਵੀ ਜੱਖੂ ਚੰਡੀਗੜ੍ਹ 13 ਜਨਵਰੀ, 2021: ਪੰਜਾਬ ਸਰਕਾਰ ਹਰੇਕ ਨਾਗਰਿਕ ਨੂੰ ਕਰੋਨਾ ਮੁਕਤ ਵੈਕਸੀਨ ਮੁਫਤ ਮਹੱਈਆ ਕਰਾਏਗੀ. ਦੇਸ਼ ਅੰਦਰ 16 ਜਨਵਰੀ ਤੋਂ ਕੋਰੋਨਾ ਵੈਕਸੀਨ ਦੀ ਡੋਜ਼ ਦੇਣ ਦੀ ਸ਼ੁਰਆਤ ਹੋ ਰਹੀ ਹੈ. ਪੰਜਾਬ ਸਰਕਾਰ ਨੇ ਵੀ ਆਪਣੀ ਤਿਆਰੀ ਪੂਰੀ ਕਰ ਲਈ ਹੈ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਦੱਸਿਆ ਕਿ ਸੂਬੇ ਅੰਦਰ ਕੋਰੋਨਾ ਵੈਕਸੀਨ ਦੀ 2 ਲੱਖ ਤੋਂ ਵੱਧ ਡੋਜ਼ ਆ ਚੁੱਕੀ ਹੈ। ਸਭ ਤੋਂ ਪਹਿਲਾ ਵੈਕਸੀਨ ਹੈਲਥ ਲਾਈਨ ਦੇ ਵਰਕਰਾਂ ਨੂੰ ਲਾਈ ਜਾਵੇਗੀ ਉਸ ਮਗਰੋਂ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਨੂੰ ਲਾਈ ਜਾਵੇਗੀ। ਜਿਸ ਦੇ ਲਈ 100 ਸਾਈਟਾਂ ਸਲੈਕਟ ਕੀਤੀਆਂ ਜਾ ਚੁੱਕੀਆਂ ਨੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਰਹੀ ਹੈ ਕੇਂਦਰੀ ਸਿਹਤ ਮੰਤਰੀ ਦੇ ਬਿਆਨ ਸਵੇਰੇ ਸਮੇਂ ਹੋਰ ਅਤੇ ਸ਼ਾਮ ਸਮੇਂ ਹੋਰ ਹੋ ਗਏ। ਕੇਂਦਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਸਾਰੇ ਸੂਬਿਆਂ ਨੂੰ ਦਵਾਈ ਫ੍ਰੀ ਵਿੱਚ ਦਿੱਤੀ ਜਾਵੇ ਪੰਜਾਬ ਸਰਕਾਰ ਦੇ ਸਰਕਾਰੀ ਪੋਟਲ ‘ਤੇ ਜੋ ਲੋਕ online ਅਪਣਾਈ ਕਰਨਗੇ ਉਹਨਾਂ ਨੂੰ ਕੋਰੋਨਾ ਵੈਕਸੀਨ ਫ੍ਰੀ ਵਿੱਚ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਹੁਣ ਤੱਕ ਸੂਬੇ ਅੰਦਰ 1.60 ਲੱਖ ਦੇ ਕਰੀਬ ਲੋਕ online ਅਪਲਾਈ ਕਰ ਚੁੱਕੇ ਹਨ
Total Responses : 267