Punjabi News Bulletin: ਪੜ੍ਹੋ ਅੱਜ ਦੀਆਂ ਵੱਡੀਆਂ 10 ਖਬਰਾਂ (8:45 PM)
ਚੰਡੀਗੜ੍ਹ, 22 ਮਾਰਚ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:45 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. CM ਮਾਨ ਨੇ ਕੇਂਦਰ ਸਰਕਾਰ ਵੱਲੋਂ ਸੰਸਦੀ ਹਲਕਿਆਂ ਦੀ ਕੀਤੀ ਜਾ ਰਹੀ 'ਗੈਰ-ਵਾਜਬ ਹੱਦਬੰਦੀ' ਦਾ ਸਖ਼ਤ ਵਿਰੋਧ ਕਰਨ ਦਾ ਕੀਤਾ ਐਲਾਨ
- ਚੇਨਈ ’ਚ ਸੰਘੀ ਢਾਂਚੇ ਤੇ ਹੱਦਬੰਦੀ ਬਾਰੇ ਹੋਈ ਕਨਵੈਨਸ਼ਨ: ਸਾਰੇ ਰਾਜਾਂ ਨੂੰ ਉਪਰਲੇ ਸਦਨ ਵਿਚ ਬਰਾਬਰ ਸੀਟਾਂ ਦਿੱਤੀਆਂ ਜਾਣ: ਅਕਾਲੀ ਦਲ
2. ਚੰਡੀਗੜ੍ਹ ਵਿੱਚ ਹਨੀ ਸਿੰਘ ਦੇ ਸ਼ੋਅ ਨੂੰ ਲੈ ਕੇ ਪੁਲਿਸ ਵੱਲੋਂ ਟ੍ਰੈਫਿਕ ਐਡਵਾਇਜ਼ਰੀ ਜਾਰੀ
- ਪੰਜਾਬ ਭਾਜਪਾ ਦੇ Vice President ਨੇ ਹਨੀ ਸਿੰਘ ਦੇ ਸ਼ੋਅ ਨੂੰ ਮੁਲਤਵੀ ਕਰਨ ਦੀ ਕੀਤੀ ਮੰਗ, ਰਾਜਪਾਲ ਨੂੰ ਲਿਖਿਆ ਪੱਤਰ
3. ਬੇਨਿਯਮੀਆਂ ਨੂੰ ਰੋਕਣ ਲਈ ਵਿਜੀਲੈਂਸ ਵੱਲੋਂ ਵਾਹਨ ਫਿਟਨੈਸ ਕਾਰਜਾਂ ਦਾ ਅਚਨਚੇਤ ਨਿਰੀਖਣ
- ਵਿਜੀਲੈਂਸ ਨੇ ਭੋਜਨ ਸੁਰੱਖਿਆ ਅਤੇ ਜਨਤਕ ਸਿਹਤ ਨੂੰ ਯਕੀਨੀ ਬਣਾਉਣ ਲਈ ਵਿੱਢੀ ਸਾਂਝੀ ਨਿਰੀਖਣ ਮੁਹਿੰਮ
4. 22ਵੇਂ ਦਿਨ ਪੰਜਾਬ ਪੁਲਿਸ ਵੱਲੋਂ 75 ਨਸ਼ਾ ਤਸਕਰ ਕਾਬੂ; 5 ਕਿਲੋ ਹੈਰੋਇਨ, 10 ਕਿਲੋ ਅਫੀਮ, 2.2 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ
- ਆਬਕਾਰੀ ਵਿਭਾਗ ਲੁਧਿਆਣਾ ਪੂਰਬੀ ਰੇਂਜ ਵੱਲੋਂ ਵੱਡੇ ਸ਼ਰਾਬ ਘੁਟਾਲੇ ਦਾ ਪਰਦਾਫਾਸ਼
- ਲਾਲਜੀਤ ਭੁੱਲਰ ਨੇ ਪੰਜਾਬ ਦੇ ਸਾਰੇ ਸਰਪੰਚਾਂ ਨੂੰ ਕੀਤੀ ਅਪੀਲ, ਕਿਹਾ- ਆਪਣੇ ਪਿੰਡਾਂ ਵਿੱਚ ਨਸ਼ਾ ਤਸਕਰੀ ਨਾਲ ਜੁੜੇ ਲੋਕਾਂ ਦਾ ਕਰੋ ਬਾਈਕਾਟ
5. ਲੁਧਿਆਣਾ ਜ਼ਿਮਨੀ ਚੋਣ ਲਈ ਭਾਜਪਾ ਨੇ ਇੰਚਾਰਜ ਅਤੇ ਕੋ-ਇੰਚਾਰਜ ਲਾਏ
6. ਪੰਜਾਬ ਸਰਕਾਰ ਵੱਲੋਂ ਹੁਣ ਤੱਕ ਬੁਢਾਪਾ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਵਜੋਂ 16847.83 ਕਰੋੜ ਰੁਪਏ ਦੀ ਰਾਸ਼ੀ ਵੰਡੀ - ਡਾ. ਬਲਜੀਤ ਕੌਰ
- ਆਬਕਾਰੀ ਨੀਤੀਆਂ ਦੀ ਸਫਲਤਾ: ਆਬਕਾਰੀ ਮਾਲੀਆ 6254 ਕਰੋੜ ਰੁਪਏ ਤੋਂ ਵੱਧ ਕੇ 10200 ਕਰੋੜ ਰੁਪਏ ਤੱਕ ਪਹੁੰਚਿਆ - ਹਰਪਾਲ ਚੀਮਾ
7. ਹਰਿਆਣਾ ਨੂੰ ਮਿਲੇਗਾ ਉਸ ਦੇ ਹਿੱਸੇ ਦਾ ਪਾਣੀ, ਸਬੰਧਿਤ ਸੂਬਿਆਂ ਦੇ ਮੁੱਖ ਮੰਤਰੀ ਦੇ ਨਾਲ ਕੀਤੀ ਜਾਵੇਗੀ ਮੀਟਿੰਗ - ਕੇਂਦਰੀ ਜਲ੍ਹ ਸ਼ਕਤੀ ਮੰਤਰੀ
8. ਕੈਨੇਡਾ ਵਿਚ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ: ਕਰੀਬ 7 ਮਹੀਨੇ ਪਹਿਲਾਂ ਹੀ ਗਿਆ ਸੀ ਵਿਦੇਸ਼
9. ਨਾਗਪੁਰ ਹਿੰਸਾ: ਮੁਲਜ਼ਮਾਂ ਦੀ ਜਾਇਦਾਦ ਜ਼ਬਤ ਕਰ ਕੇ ਵਸੂਲੀ ਕੀਤੀ ਜਾਵੇਗੀ : CM ਫੜਨਵੀਸ
10. ਲੰਡਨ ਦਾ ਹੀਥਰੋ ਹਵਾਈ ਅੱਡਾ 18 ਘੰਟਿਆਂ ਬਾਅਦ ਖੁੱਲ੍ਹਿਆ
- ਕੈਨੇਡਾ ਵਿੱਚ ਬਲਜਿੰਦਰ ਸੇਖਾ King Charles ||| ਐਵਾਰਡ ਨਾਲ ਸਨਮਾਨਿਤ
- ਸਰੀ ਸੈਂਟਰ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਰਾਜਵੀਰ ਢਿੱਲੋਂ ਨੇ ਚੋਣ ਮੁਹਿੰਮ ਦਾ ਆਗਾਜ਼ ਕੀਤਾ