14 ਫਰਵਰੀ ਲਈ-Dallewal ਮੈਡੀਕਲ ਮੱਦਦ ਲਈ ਹੋਏ ਰਾਜ਼ੀ
ਕਿਸਾਨ ਆਗੂ ਡੱਲੇਵਾਲ ਜਲਦੀ ਆਪਣਾ ਮਰਨ ਵਰਤ ਖਤਮ ਕਰਨਗੇ!
ਸੰਘਰਸ਼ੀ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਕਾਰ ਡੈੱਡਲਾਕ ਟੁੱਟਿਆ!
ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦਾ ਬੈਠਕ ਲਈ ਸੱਦਾ ਪ੍ਰਵਾਨ
ਮਰਨ ਵਰਤ ਤੇ ਬੈਠੇ 121 ਕਿਸਾਨਾਂ ਦੀ ਸਹਿਮਤੀ ਵੀ ਲਈ ਜਾਵੇ: ਜਗਜੀਤ ਸਿੰਘ ਡੱਲੇਵਾਲ
ਕੇਂਦਰ ਸਰਕਾਰ ਨੇ ਗੱਲਬਾਤ ਲਈ ਕਿਸਾਨਾਂ ਨੂੰ ਦਿੱਤੀ ਚਿੱਠੀ
ਖਨੌਰੀ ਬਾਰਡਰ 'ਤੇ ਕੇਂਦਰ ਸਰਕਾਰ ਅਤੇ ਕਿਸਾਨਾਂ ਦੀ ਬੈਠਕ 'ਚ ਹੋਇਆ ਫੈਸਲਾ; 14 ਫਰਵਰੀ ਨੂੰ ਕੇਂਦਰ ਨਾਲ ਕਿਸਾਨਾਂ ਦੀ ਹੋਵੇਗੀ ਮੀਟਿੰਗ
ਚੰਡੀਗੜ੍ਹ ਦੇ ਸੈਕਟਰ-26 'ਚ ਹੋਵੇਗੀ ਮੀਟਿੰਗ; ਕੇਂਦਰ ਨੇ ਮੀਟਿੰਗ 'ਚ ਡੱਲੇਵਾਲ ਨੂੰ ਮੌਜੂਦ ਰਹਿਣ ਦੀ ਕੀਤੀ ਗੁਜ਼ਾਰਿਸ਼
ਦੋਵੇਂ ਫੋਰਮਾਂ ਨੇ ਡੱਲੇਵਾਲ ਨੂੰ ਮੈਡੀਕਲ ਸਹਾਇਤਾ ਲੈਣ ਦੀ ਕੀਤੀ ਅਪੀਲ
ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਮੀਟਿੰਗ ਲਈ ਮਿਲਿਆ ਸੱਦਾ: ਕਿਸਾਨ ਆਗੂ ਡੱਲੇਵਾਲ ਨੂੰ ਮਰਨ ਵਰਤ ਛੱਡ ਕੇ ਮੈਡੀਕਲ ਸਹਾਇਤਾ ਲੈਣ ਦੀ ਕੀਤੀ ਅਪੀਲ
ਕੇਂਦਰ ਸਰਕਾਰ ਐੱਮਐੱਸਪੀ 'ਤੇ ਚਰਚਾ ਕਰਨ ਨੂੰ ਤਿਆਰ: ਕਾਕਾ ਸਿੰਘ ਕੋਟੜਾ
ਡੱਲੇਵਾਲ ਵਰਗਾ ਤਜਰਬਾ ਸਾਡੇ ਕਿਸੇ ਕੋਲ ਨਹੀਂ: ਅਭਿਮੰਨਿਊ ਕੋਹਾੜ
121 ਕਿਸਾਨਾਂ ਦੇ ਮਰਨ ਵਰਤ ਬਾਰੇ ਫੈਸਲਾ ਕੱਲ ਨੂੰ ਹੋਵੇਗਾ: ਕਿਸਾਨ ਆਗੂ
ਦਲਜੀਤ ਕੌਰ
ਖਨੌਰੀ, 18 ਜਨਵਰੀ, 2025: ਅੱਜ ਪੰਜਾਬ ਅਤੇ ਹਰਿਆਣਾ ਦੀ ਖਨੌਰੀ ਸਰਹੱਦ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ 54ਵੇਂ ਦਿਨ ਕੇਂਦਰ ਸਰਕਾਰ ਅਤੇ ਪੰਜਾਬ ਦੇ ਅਧਿਕਾਰੀਆਂ ਦੀ ਟੀਮ ਵੱਲੋਂ ਕਿਸਾਨਾਂ ਨਾਲ ਬੈਠਕ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਮੀਟਿੰਗ ਲਈ ਸੱਦਾ ਦਿੰਦਿਆਂ ਡੱਲੇਵਾਲ ਸਾਹਿਬ ਨੂੰ ਮਰਨ ਵਰਤ ਛੱਡ ਕੇ ਮੈਡੀਕਲ ਸਹਾਇਤਾ ਲੈਣ ਦੀ ਅਪੀਲ ਕੀਤੀ ਗਈ। ਇਹ ਬੈਠਕ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਕਾਰ 14 ਫਰਵਰੀ ਨੂੰ ਚੰਡੀਗੜ੍ਹ ਦੇ ਸੈਕਟਰ-26 'ਚ ਸ਼ਾਮ 5 ਵਜੇ ਮੀਟਿੰਗ ਹੋਵੇਗੀ। ਕੇਂਦਰ ਸਰਕਾਰ ਦੇ ਅਧਿਕਾਰੀਆਂ ਵੱਲੋਂ ਮੀਟਿੰਗ 'ਚ ਡੱਲੇਵਾਲ ਨੂੰ ਮੌਜੂਦ ਰਹਿਣ ਦੀ ਕੀਤੀ ਗੁਜ਼ਾਰਿਸ਼ ਕੀਤੀ ਗਈ ਹੈ।
ਕਿਸਾਨ ਆਗੂਆਂ ਨੇ ਦੱਸਿਆ ਕਿ ਕੇਂਦਰ ਨੇ ਮੁਲਾਕਾਤ ਦਾ ਸਿਲਲਿਸਾ ਸ਼ੁਰੂ ਕੀਤਾ ਗਿਆ
ਅੱਜ ਦੀ ਮੀਟਿੰਗ 'ਚ ਕੇਂਦਰ ਦੇ ਅਧਿਕਾਰੀ ਸ਼ਾਮਿਲ ਹੋਏ, ਕਰੀਬ ਸਵਾ ਦੋ ਘੰਟੇ ਤੱਕ ਚੱਲੀ ਮੀਟਿੰਗ 'ਚ ਕੇਂਦਰ ਵੱਲੋਂ ਐੱਮਐੱਸਪੀ ਦੇ ਮੁੱਦੇ 'ਤੇ ਗੱਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮਰਨ ਵਰਤ ਦਾ ਅੱਜ 54ਵਾਂ ਦਿਨ ਹੈ। ਡੱਲੇਵਾਲ ਨੇ ਸ਼ੁੱਕਰਵਾਰ ਰਾਤ ਨੂੰ 3-4 ਵਾਰ ਉਲਟੀਆਂ ਕੀਤੀਆਂ। ਪਹਿਲਾਂ ਉਹ 2 ਲੀਟਰ ਤੱਕ ਪਾਣੀ ਪੀਂਦਾ ਸੀ, ਪਰ ਹੁਣ ਉਹ ਇੱਕ ਲੀਟਰ ਤੋਂ ਵੀ ਘੱਟ ਪੀ ਰਿਹਾ ਹੈ। ਅੱਜ ਸ਼ਨੀਵਾਰ ਨੂੰ ਕੇਂਦਰੀ ਖੇਤੀਬਾੜੀ ਮੰਤਰਾਲੇ ਦੀ ਸੰਯੁਕਤ ਸਕੱਤਰ ਪ੍ਰਿਆ ਰੰਜਨ ਦੀ ਅਗਵਾਈ ਹੇਠ ਕੇਂਦਰ ਸਰਕਾਰ ਦਾ ਵਫ਼ਦ ਖਨੌਰੀ ਸਰਹੱਦ 'ਤੇ ਪਹੁੰਚਿਆ। ਇੱਥੇ ਉਹ ਕਿਸਾਨ ਆਗੂ ਡੱਲੇਵਾਲ ਨੂੰ ਮਿਲੇ। ਵਫ਼ਦ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਉਨ੍ਹਾਂ ਦੀਆਂ ਸਮੱਸਿਆਵਾਂ ਪ੍ਰਤੀ ਚਿੰਤਤ ਹੈ। ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਰ ਸੰਭਵ ਯਤਨ ਕਰਨਗੇ।
ਜ਼ਿਕਰਯੋਗ ਹੈ ਕਿ ਕਿਸਾਨ ਐੱਮਐੱਸਪੀ ਦੀ ਕਾਨੂੰਨੀ ਗਰੰਟੀ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨਾ, ਕਿਸਾਨਾਂ ਅਤੇ ਮਜ਼ਦੂਰਾਂ ਦੀ ਕਰਜ਼ਾ ਮੁਆਫੀ, ਕਿਸਾਨ ਤੇ ਖੇਤ ਮਜ਼ਦੂਰਾਂ ਨੂੰ ਪੈਨਸ਼ਨ, ਦਿੱਲੀ ਅੰਦੋਲਨ ਦੀਆਂ ਅਧੂਰੀਆਂ ਮੰਗਾਂ ਪੂਰੀਆਂ ਕਰਨਾ, ਅੰਦੋਲਨ ਦੌਰਾਨ ਕਿਸਾਨਾਂ ਤੇ ਪਏ ਕੇਸ ਰੱਦ ਕਰਨਾ ਆਦਿ ਨੂੰ ਲੈਕੇ ਖਨੌਰੀ ਬਾਰਡਰ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਸਨ।