BREAKING- ਪੰਜਾਬ ’ਚ ਵੱਖ-ਵੱਖ ਥਾਵਾਂ ’ਤੇ ਭਾਜਪਾ ਦਫਤਰਾਂ ’ਤੇ ਹਮਲੇ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 11 ਮਈ, 2026: ਪੰਜਾਬ ਵਿਚ ਵੱਖ-ਵੱਖ ਥਾਵਾਂ ’ਤੇ ਭਾਜਪਾ ਦਫਤਰਾਂ ’ਤੇ ਹਮਲਾ ਹੋਣ ਦੀ ਖਬਰ ਹੈ। ਬੀਜੇਪੀ ਦਫ਼ਤਰ ਤਰਨਤਾਰਨ ਅਤੇ ਜ਼ੀਰਕਪੁਰ ਵਿਚ ਨਕਾਬਪੋਸ਼ ਨੇ ਹਮਲਾ ਕੀਤਾ। ਪੰਜਾਬ ਦੇ ਤਰਨਤਾਰਨ ਸਥਿਤ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਜ਼ਿਲ੍ਹਾ ਮੁੱਖ ਦਫਤਰ 'ਤੇ ਹਮਲਾ ਕਰ ਦਿੱਤਾ। ਜਾਣਕਾਰੀ ਅਨੁਸਾਰ ਲਗਭਗ 15 ਤੋਂ 20 ਨਕਾਬਪੋਸ਼ ਹਮਲਾਵਰ ਦਫਤਰ ਵਿੱਚ ਦਾਖਲ ਹੋਏ ਅਤੇ ਜੰਮ ਕੇ ਭੰਨਤੋੜ ਕੀਤੀ।
ਹਮਲਾਵਰਾਂ ਨੇ ਦਫਤਰ ਦੀਆਂ ਖਿੜਕੀਆਂ ਤੋੜ ਦਿੱਤੀਆਂ ਅਤੇ ਇਮਾਰਤ ਵਿੱਚ ਮੌਜੂਦ ਬੀਜੇਪੀ ਲੀਡਰਾਂ ’ਤੇ ਵੀ ਹਮਲਾ ਕੀਤਾ। ਇਸ ਦੇ ਨਾਲ ਹੀ ਜ਼ੀਰਕਪੁਰ ਸਥਿਤ ਬੀਜੇਪੀ ਦਫ਼ਤਰ ’ਤੇ ਵੀ ਹਮਲਾ ਕੀਤਾ ਗਿਆ ਜੋ ਕਿ CCTV ਵਿੱਚ ਕੈਦ ਹੋ ਗਿਆ। ਇਸ ਵਿਚ 5 ਨਕਾਬਪੋਸ਼ ਹਮਲਾ ਕਰਦੇ ਵਿਖਾਈ ਦੇ ਰਹੇ ਹਨ। ਪੁਲਿਸ ਮੌਕੇ ’ਤੇ ਜਾਂਚ ਕਰ ਰਹੀ ਹੈ।
- Download Babushahi App
-
-