78 ਸਾਲ ਦੀ ਉਮਰ ਵਿੱਚ ਵੀ ਬੂਟੇ ਵੰਡਣ ਦੀ ਸੇਵਾ ਨਿਭਾ ਰਿਹਾ ਹੈ ਬਜ਼ੁਰਗ ਜਸਵੀਰ ਸਿੰਘ
ਖੇਡ ਮੇਲਿਆਂ ,ਧਾਰਮਿਕ ਅਸਥਾਨਾਂ ਤੇ ਪਿਛਲੇ 65 ਸਾਲਾਂ ਤੋਂ ਲਗਾਤਾਰ ਵੰਡ ਰਿਹਾ ਹੈ ਬੂਟੇ, 200 ਵਾਰ ਕਰ ਚੁੱਕੇ ਆ ਖੂਨ ਦਾਨ, ਨਾਮੀ ਹਸਤੀਆਂ ਤੋਂ ਹੋ ਚੁੱਕਿਆ ਹੈ ਸਨਮਾਨਿਤ
ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ , 30 ਅਪ੍ਰੈਲ 2026 :
ਪੰਜਾਬੀ ਆਪਣੀ ਸੇਵਾ ਲਈ ਜਾਨੇ ਜਾਂਦੇ ਹਨ । ਸੇਵਾ ਦਾ ਜਨੂਨ ਹੁੰਦਾ ਹੈ ਪੰਜਾਬੀਆਂ ਦੇ ਮਨਾਂ ਵਿੱਚ ਤੇ ਅਜਿਹਾ ਹੀ ਜਨੂਨ ਵੇਖਣ ਨੂੰ ਮਿਲਦਾ ਹੈ 78 ਸਾਲ ਦੇ ਜਸਵੀਰ ਸਿੰਘ ਵਿੱਚ । ਪਿੰਡ ਹਯਾਤ ਨਗਰ ਦੇ ਰਹਿਣ ਵਾਲੇ ਜਸਵੀਰ ਸਿੰਘ ਨੂੰ ਔਸ਼ਧੀ ਗੁਣਾਂ ਵਾਲੇ ਬੂਟੇ ਵੰਡਣ ਦਾ ਜਨੂਨ ਹੈ ਤੇ ਉਨਾਂ ਨੂੰ ਇਹ ਜਨੂਨ ਸਿਰਫ 12 ਸਾਲ ਦੀ ਉਮਰ ਵਿੱਚ ਹੀ ਜਾਗ ਗਿਆ ਸੀ ਜਦੋਂ ਉਨਾਂ ਨੇ ਆਪਣੇ ਪਿਤਾ ਨੂੰ ਆਯੁਰਵੈਦਿਕ ਔਸ਼ਧੀ ਗੁਣਾਂ ਵਾਲੇ ਪੌਦੇ ਲਗਾਉਣ ਵਿੱਚ ਮਦਦ ਕਰਨੀ ਸ਼ੁਰੂ ਕੀਤੀ ਸੀ। ਕੋਈ ਇਹ ਪੌਦੇ ਮੰਗਨ ਆਉਂਦਾ ਤਾਂ ਉਸਨੂੰ ਮੁਫਤ ਦੇ ਦਿੰਦੇ ਤੇ ਹੌਲੀ ਹੌਲੀ ਇਹ ਉਨਾਂ ਦਾ ਸ਼ੌਂਕ ਬਣ ਗਿਆ । ਲਗਾਤਾਰ 65 ਸਾਲਾਂ ਤੋਂ ਹਰ ਸਾਲ 10 ਹਜਾਰ ਦੇ ਕਰੀਬ ਬੂਟੇ ਬਣ ਦਿੰਦਾ ਹੈ ਜਿਹਨਾਂ ਵਿੱਚ ਸਟੀਵੀਆ, ਅਸ਼ਵਗੰਧਾ , ਸੁਹਾਂਜਨਾ ,ਚੁਕੰਦਰ , ਰਤਨਜੋਤ, ਨਾਗਦੂਨ, ਗਰੀਨ ਟੀ ਵਰਗੇ ਆਯੁਰਵੇਦ ਵਿੱਚ ਵਿਸ਼ੇਸ਼ ਮਹੱਤਾ ਰੱਖਦੇ ਬੂਟੇ ਸ਼ਾਮਿਲ ਹਨ । ਇਹੋ ਨਹੀ ਜਸਵੀਰ ਸਿੰਘ 200 ਵਾਰ ਦੇ ਕਰੀਬ ਖੂਨ ਦਾਨ ਕਰ ਚੁੱਕੇ ਸਨ ਅਤੇ 1971 ਦੀ ਜੰਗ ਵਿੱਚ ਪਹਿਲੀ ਵਾਰ ਉਹਨਾਂ ਨੇ ਉਦੋਂ ਖੂਨਦਾਨ ਕੀਤਾ ਸੀ ਜਦੋਂ ਕਾਲਜ ਪੜ੍ਹਦੇ ਸਨ । ਜਸਬੀਰ ਸਿੰਘ ਨੂੰ ਖੇਡ ਮੇਲਿਆਂ, ਧਾਰਮਿਕ ਸਮਾਗਮਾਂ ਅਤੇ ਵੱਖ-ਵੱਖ ਧਾਰਮਿਕ ਸਥਾਨਾਂ ਤੇ ਅਕਸਰ ਬੂਟੇ ਵੰਡਦੇ ਦੇਖਿਆ ਜਾ ਸਕਦਾ ਹੈ। ਉਹ ਬੂਟੇ ਵੰਡਣ ਦੇ ਨਾਲ ਨਾਲ ਲੋਕਾਂ ਨੂੰ ਇਨਾਂ ਦੇ ਔਸ਼ਧੀ ਗੁਣਾਂ ਬਾਰੇ ਵੀ ਦੱਸਦੇ ਹਨ ਤਾਂ ਜੋ ਲੋਕ ਇਹਨਾਂ ਦੀ ਸੰਭਾਲ ਵੀ ਸਹੀ ਢੰਗ ਨਾਲ ਕਰ ਸਕਣ ।
ਜਸਬੀਰ ਸਿੰਘ ਬਹੁਤ ਵੱਡੇ ਵੱਡੇ ਸਨਮਾਨ ਵੀ ਹਾਸਿਲ ਕਰ ਚੁੱਕੇ ਹਨ। ਇਹਨਾਂ ਨੂੰ ਕਿਰਨ ਰੀਜਿਜੂ, ਹਰਦੀਪ ਪੂਰੀ ਹਿਮਾਚਲ ਦੇ ਮੁੱਖ ਮੰਤਰੀ ਸਮੇਤ ਕਈ ਰਾਜਾਂ ਦੇ ਮੁੱਖ ਮੰਤਰੀਆਂ ਤੇ ਰਾਜਪਾਲਾਂ ਅਤੇ ਬੀਜੇਪੀ ਦੇ ਕੌਮੀ ਪ੍ਰਧਾਨ ਜਿਹੀਆਂ ਹਸਤੀਆਂ ਵੱਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ। ਸੁਤੰਤਰਤਾ ਦਿਵਸ ਅਤੇ ਗਣਤੰਤਰ ਦਿਵਸ ਦੇ ਸਮਾਗਮਾਂ ਤੇ ਅਕਸਰ ਉਹਨਾਂ ਨੂੰ ਸਨਮਾਨ ਦਿੱਤਾ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਗੁਰਧਾਮਾਂ ਤੋਂ ਵੀ ਬਹੁਤ ਵਾਰ ਸਨਮਾਨਿਤ ਹੋ ਚੁੱਕੇ ਹਨ ਅਤੇ ਸ੍ਰੀ ਦਰਬਾਰ ਸਾਹਿਬ ਤੋਂ ਭਾਈ ਘਨਈਆ ਐਵਾਰਡ ਵੀ ਉਹ ਆਪਣੇ ਨਾਂ ਕਰਵਾ ਚੁੱਕੇ ਹਨ। ਜਸਵੀਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਤੱਕ ਉਹ ਤੁਰਨ ਫਿਰਨ ਦੇ ਲਾਇਕ ਹਨ ਉਹ ਪੌਦੇ ਵੰਡਦੇ ਰਹਿਣਗੇ
Click to Follow Babushahi Facebook page →