30 ਲੱਖ ਰਿਸ਼ਵਤ ਮਾਮਲਾ: ਮੌੜ ਦੇ ਵਿਧਾਇਕ ਅਤੇ ਪ੍ਰਧਾਨ ਖਿਲਾਫ ਕਾਰਵਾਈ ਦੀ ਮੰਗ
ਅਸ਼ੋਕ ਵਰਮਾ
ਬਠਿੰਡਾ, 29 ਜਨਵਰੀ 2026: ਹਿੰਦੂ ਮਹਾਂਗਠਬੰਧਨ ਪੰਜਾਬ ਦੇ ਪ੍ਰਧਾਨ ਸੰਦੀਪ ਪਾਠਕ ਨੇ ਗਣਤੰਤਰ ਦਿਵਸ ਵਾਲੇ ਦਿਨ ਨਗਰ ਕੌਂਸਲ ਮੌੜ ਦੇ ਪ੍ਰਧਾਨ ਕਰਨੈਲ ਸਿੰਘ ਵੱਲੋਂ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਤ ਲਾਏੇ ਪ੍ਰਧਾਨਗੀ ਲਈ 30 ਲੱਖ ਰੁਪਿਆ ਵਸੂਲਣ ਦੇ ਦੋਸ਼ਾਂ ਦੀ ਉੱਚ ਪੱਧਰੀ ਜਾਂਚ ਕਰਵਾਕੇ ਦੋਵਾਂ ਆਗੂਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਸੰਦੀਪ ਪਾਠਕ ਨੇ ਇਸ ਸਬੰਧ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕ ਕੁਲਤਾਰ ਸਿੰਘ ਸੰਧਵਾਂ ਨੂੰ ਈਮੇਲ ਰਾਹੀਂ ਸ਼ਕਾਇਤ ਭੇਜੀ ਹੈ। ਸ੍ਰੀ ਪਾਠਕ ਨੇ ਕਿਹਾ ਕਿ ਇਹ ਪੈਸੇ ਦੇਣ ਸਬੰਧੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੁਲਕ ਦੇ ਕਾਨੂੰਨ ਮੁਤਾਬਕ ਜੇਕਰ ਰਿਸ਼ਵਤ ਲੈਣਾ ਕਾਨੂੰਨੀ ਜੁਰਮ ਹੈ ਤਾਂ ਦੇਣਾ ਵੀ ਇਸੇ ਸ਼ਰੇਣੀ ’ਚ ਆਉਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਪ੍ਰਧਾਨ ਸਿੰਘ ਨੇ ਇੱਕ ਤਰਾਂ ਨਾਲ ਇਕਬਾਲ ਹੀ ਕਰ ਲਿਆ ਹੈ ਕਿ ਉਸ ਨੇ ਵਿਧਾਇਕ ਨੂੰ 30 ਲੱਖ ਰਪਏ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਵਿਧਾਇਕ ਮਾਈਸਰਖਾਨਾ ਸਬੰਧੀ ਵੀ ਮੌੜ ਹਲਕੇ ’ਚ ਕਈ ਪ੍ਰਕਾਰ ਦੀ ਚੁੰਝ ਚਰਚਾ ਚੱਲਦੀ ਰਹਿੰਦੀ ਹੈ ਜਿਸ ’ਚ ਕਥਿਤ ਭ੍ਰਿਸ਼ਟਚਾਰ ਦੇ ਦੋਸ਼ ਲੱਗਣੇ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮੌੜ ਹਲਕੇ ਦੇ ਥਾਣਿਆਂ ’ਚ ਮੁੱਖ ਥਾਣਾ ਅਫਸਰਾਂ ਦੀ ਵਾਰ ਵਾਰ ਬਦਲੀ ਅਤੇ ਕਈਆਂ ਦਾ ਮੁਅੱਤਲ ਹੋਣ ਵੀ ਸ਼ਤੱਕ ਪੈਦਾ ਕਰਣਾ ਹੈ ਜਿਸ ਸਬੰਧੀ ਡੂੰਘਾਈ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ। ਹਿੰਦੂ ਆਗੂ ਨੇ ਕਿਹਾ ਕਿ ਉਨ੍ਹਾਂ ਨੂੰ ਜਾਪਦਾ ਹੈ ਕਿ ਹਲਕੇ ’ਚ ਲਗਾਤਾਰ ਇਸ ਤਰਾਂ ਦੇ ਦੋਸ਼ ਲੱਗਣੇ ਅਤੇ ਕਥਿਤ ਭ੍ਰਿਸ਼ਟਚਾਰ ਦਾ ਰੌਲਾ ਰੱਪਾ ਪੰਜਾਬ ਵਿਧਾਨ ਪਾਲਿਕਾ ਦੀ ਬਦਨਾਮੀ ਅਤੇ ਲੋਕਾਂ ਵਿੱਚ ਅਵਿਸ਼ਵਾਸ਼ ਦਾ ਕਾਰਨ ਬਣਦਾ ਹੈ। ਸੀ ਪਾਠਕ ਨੇ 30 ਲੱਖ ਰੁਪਏ ਰਿਸ਼ਵਤ ਮਾਮਲੇ ਵਿੱਚ ਦੋਵਾਂ ਆਗੂਆਂ ਖਿਲਾਫ ਮੁਕੱਦਮਾ ਦਰਜ ਕਰਨ ਅਤੇ ਮਾਮਲੇ ਦੀ ਸੀਨੀਅਰ ਆਈਪੀਐਸ ਅਧਿਕਾਰੀ ਦੀ ਅਗਵਾਈ ਹੇਠ ਐਸਆਈਟੀ ਬਣਾਕੇ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।