ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ 17 ਜੋਨਾਂ ਦੀ ਸ਼੍ਰੇਣੀ ਅਨੁਸਾਰ ਸ਼ਡਿਊਲ ਜਾਰੀ
ਅਸ਼ੋਕ ਵਰਮਾ
ਬਠਿੰਡਾ, 1 ਦਸੰਬਰ 2025 : ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ੀਦ ਬਠਿੰਡਾ ਦੇ 17 ਜੋਨਾਂ ਲਈ ਮੈਂਬਰਾਂ ਦੀ ਚੋਣ ਕੀਤੀ ਜਾਣੀ ਹੈ। ਇਹ ਜਾਣਕਾਰੀ ਰਿਟਰਨਿੰਗ ਅਫਸਰ ਜ਼ਿਲ੍ਹਾ ਪ੍ਰਸ਼ੀਦ-ਕਮ-ਵਧੀਕ ਡਿਪਟੀ ਕਮਿਸ਼ਨਰ ਜਨਰਲ ਪੂਨਮ ਸਿੰਘ ਨੇ ਸਾਂਝੀ ਕੀਤੀ।
ਉਨ੍ਹਾਂ ਅੱਗੇ ਦੱਸਿਆ ਕਿ 17 ਜੋਨਾਂ ‘ਚ ਬਲਾਹੜ੍ਹ ਵਿੰਝੂ, ਬਾਂਡੀ ਤੇ ਕਰਾੜ ਵਾਲਾ (ਅਨੁਸੂਚਿਤ ਜਾਤੀ ਇਸਤਰੀ), ਕਿਲੀ ਨਿਹਾਲ ਸਿੰਘ ਵਾਲਾ, ਫੂਸ ਮੰਡੀ, ਬੰਗੀ ਰੂਲਦੂ, ਬਹਿਮਣ ਦੀਵਾਨਾ ਤੇ ਮੰਡੀ ਕਲਾ (ਇਸਤਰੀ), ਭੁੱਚੋ ਕਲਾਂ, ਪੱਕਾ ਕਲਾ, ਮਾਈਸਰ ਖਾਨਾ, ਜੋਧਪੁਰ ਪਾਖਰ, ਬੁਰਜ ਗਿੱਲ ਤੇ ਜੈ ਸਿੰਘ ਵਾਲਾ (ਜਨਰਲ), ਸਿੰਗੋ, ਸਿਰੀਏਵਾਲਾ ਅਤੇ ਪੂਹਲਾ (ਅਨੁਸੂਚਿਤ ਜਾਤੀ) ਸ਼ਾਮਲ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਉਕਤ ਜੋਨਾਂ ਲਈ ਉਮੀਦਵਾਰ ਜਾਂ ਉਸ ਦਾ ਤਜ਼ਵੀਜ ਕਰਤਾ ਆਪਣੇ ਨਾਮਜ਼ਦਗੀ ਪੱਤਰ ਸਵੇਰੇ 11 ਤੋਂ ਬਾਅਦ ਦੁਪਹਿਰ 3 ਵਜੇ ਤੱਕ ਰਿਟਰਨਿੰਗ ਅਫ਼ਸਰ ਨੂੰ 4 ਦਸੰਬਰ 2025 ਤੱਕ (ਸਿਵਾਏ ਪਬਲਿਕ ਛੁੱਟੀ ਵਾਲੇ ਦਿਨ) ਕਮਰਾ ਨੰਬਰ 211, ਏ.ਡੀ.ਸੀ. ਕੋਰਟ, ਪਹਿਲੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਠਿੰਡਾ ਵਿਖੇ ਜਮ੍ਹਾਂ ਕਰਵਾ ਸਕਦੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਨਾਮਜ਼ਦਗੀ ਪੱਤਰਾਂ ਦੀ ਪੜ੍ਹਤਾਲ 5 ਦਸੰਬਰ 2025 ਨੂੰ ਸਵੇਰੇ 11 ਵਜੇ ਸਵੇਰੇ ਡੀ.ਸੀ. ਦਫਤਰ ਮੀਟਿੰਗ ਹਾਲ, ਪਹਿਲੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਠਿੰਡਾ ਵਿਖੇ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਉਮੀਦਵਾਰ ਆਪਣੀ ਉਮੀਦਵਾਰੀ ਵਾਪਸ ਲੈਣੀ ਚਾਹੁੰਦਾ ਹੈ ਤਾਂ ਉਹ ਜਾਂ ਉਸ ਦਾ ਤਜਵੀਜਕਰਤਾ, (ਜਿਸ ਨੂੰ ਉਸ ਵੱਲੋ ਲਿਖਤੀ ਰੂਪ ਵਿਚ ਅਧਿਕਾਰਤ ਕੀਤਾ ਗਿਆ ਹੋਵੇ) ਉਮੀਦਵਾਰ ਹੀ ਵਾਪਿਸ ਲੈਣ ਦਾ ਨੋਟਿਸ, ਨਿਮਨ-ਹਸਤਾਖਰ ਨੂੰ ਕਮਰਾ ਨੰਬਰ 211, ਏਡੀਸੀ ਕੋਰਟ, ਪਹਿਲੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਠਿੰਡਾ ਵਿਖੇ 6 ਦਸੰਬਰ 2025 ਨੂੰ ਦੁਪਹਿਰ 3 ਵਜੇ ਤੱਕ ਦੇ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ 6 ਦਸੰਬਰ 2025 ਨੂੰ ਦੁਪਹਿਰ 3 ਵਜੇ ਤੋਂ ਬਾਅਦ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ।
ਚੋਣਾਂ 14 ਦਸੰਬਰ 2025 ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ।