ਹੁਣ ਸਰਕਾਰੀ ਕਾਲਜ ਵਿੱਚ ਆਨਲਾਈਨ ਲੈ ਸਕਦੇ ਨੇ ਵਿਦਿਆਰਥੀ ਦਾਖਲਾ
ਸਰਕਾਰੀ ਕਾਲਜ ਪ੍ਰਾਈਵੇਟ ਕਾਲਜਾਂ ਦਾ ਮੁਕਾਬਲਾ ਕਰਨ ਲਈ ਤਿਆਰ ਬਰ ਤਿਆਰ, ਬੀਬੀਏ ,ਐਮ ਕੌਮ ਵਰਗੇ ਨਵੇਂ ਪ੍ਰੋਫੈਸ਼ਨਲ ਕੋਰਸ ਵੀ ਹੋਏ ਸ਼ੁਰੂ
ਰੋਹਿਤ ਗੁਪਤਾ
ਗੁਰਦਾਸਪੁਰ 15 ਮਈ
ਸਰਕਾਰੀ ਕਾਲਜ, ਗੁਰਦਾਸਪੁਰ ਨਵੇਂ ਸੈਸ਼ਨ ਵਿੱਚ ਪ੍ਰਾਈਵੇਟ ਕਾਲਜਾਂ ਦਾ ਮੁਕਾਬਲਾ ਕਰਨ ਲਈ ਤਿਆਰ ਬਰ ਤਿਆਰ ਹੈ। ਸਾਲ 2025-26 ਦੇ ਦਾਖਲੇ ਲਈ ਵਿਦਿਅਰਥੀਆਂ ਦਾ ਸਵਾਗਤ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਗਏ ਹਨ । 10+2 ਇਮਤਿਹਾਨ ਦਾ ਨਤੀਜਾ ਆਉਣ ਤੋਂ ਬਾਅਦ ਕਾਲਜ ਵਿਖੇ ਤੁਰੰਤ ਨਵੇ ਵਿਦਿਆਰਥੀਆਂ ਲਈ ਇੱਕ ਹੈਲਪ - ਡੈਸਕ ਸਥਾਪਤ ਕੀਤਾ ਗਿਆ ਹੈ ਤਾਂ ਜ਼ੋ ਆਪਣੇ ਦਿਲਜਸਬੀ ਦੇ ਹਿਸਾਬ ਨਾਲ ਹੈਲਪ ਡੈਸਕ ਤੋਂ ਜਾਣਕਾਰੀ ਲੈ ਕੇ ਵਿਦਿਆਰਥੀ ਆਨਲਾਈਨ ਵਿਧੀ ਰਾਹੀ ਕਾਲਜ ਵਿਖੇ ਮੁਫਤ ਅਪਲਾਈ ਕਰ ਸਕਣ । ਇਸ ਵਾਰ ਪੰਜਾਬ ਸਰਕਾਰ ਨੇ ਕਾਲਜ ਦੇ ਮੌਜੂਦਾ ਅਧਿਆਪਕਾ ਦੇ ਨਾਲ ਨਾਲ 19 ਨੌਵੇ ਪ੍ਰੋਫੈਸ਼ਨਲ, ਤਜਰਬੇਕਾਰ ਅਤੇ ਯੋਗ ਅਧਿਆਪਕ ਨਿਯੁਕਤ ਕੀਤੇ ਹਨ, ਜਿਸ ਨਾਲ ਕਾਲਜ ਵਿੱਚ ਅਧਿਆਪਕਾ ਦੀ ਕੋਈ ਕਮੀ ਨਹੀ ਹੈ । ਇਸ ਸਾਲ ਵਿਦਿਆਰਥੀਆਂ ਲਈ 2 ਨਵੇਂ ਅੰਡਰ ਗਰੈਜੂਏਟ ਕੋਰਸ ਬੀ.ਬੀ.ਏ. ਅਤੇ ਬੀ.ਕਾਮ (ਟੈਕਸ ਪਲਾਨਿੰਗ ਅਤੇ ਮੈਨੇਜਮੈਂਟ) ਅਤੇ 2 ਨਵੇ ਪੋਸਟ ਗਰੈਜੂਏਟ ਕੋਰਸ ਐਮ.ਕਾਮ. ਅਤੇ ਐਮ.ਏ. ਪੰਜਾਬੀ ਸੁਰੂ ਕੀਤੇ ਜੇ ਰਹੇ ਹਨ, ਜਿਸ ਨਾਲ ਜਿਲ੍ਹੇ ਦੀ ਮੁੱਖ ਮੰਗ ਪੂਰੀ ਹੋ ਜਾਵੇਗੀ ਅਤੇ ਵਿਦਿਆਰਥੀਆਂ ਨੂੰ ਘੱਟ ਲਾਗਤ ਤੇ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕੀਤੀ ਜਾ ਸਕੇਗੀ । ਵਿਦਿਆਰਥੀਆਂ ਦੀ ਕੈਰੀਅਰ ਗਾਈਡੈਂਸ ਅਤੇ ਪ੍ਰਸਨੈਲਟੀ ਡਿਵਲਪਮੈਂਟ ਲਈ ਫਿਨਸਿੰਗ ਸਕੂਲ ਵੀ ਬਣਾਇਆ ਜਾ ਰਿਹਾਂ ਹੈ, ਜਿਸ ਨਾਲ ਹਰੇਕ ਵਿਦਿਆਰਥੀ ਨੂੰ ਆਪਣੀ ਪ੍ਰਸਨੈਲਟੀ ਡਿਵਲਪਮੈਂਟ ਕਰਨ ਦਾ ਮੌਕਾ ਮਿਲੇਗਾ ।
ਪ੍ਰਿੰਸੀਪਲ ਅਸ਼ਵਨੀ ਭੱਲਾ ਨੇ ਦੱਸਿਆ ਕਿ ਉਹਨਾਂ ਦੀ ਕੋਸ਼ਿਸ਼ ਰਹੇਗੀ ਕਿ ਕੋਈ ਵੀ ਜਰੂਰਤਮੰਦ ਵਿਦਿਆਰਥੀ ਪੈਸੇ ਦੀ ਕਮੀ ਕਾਰਨ ਪੜਾਈ ਨਾ ਛੱਡ ਪਾਏ । ਉਸ ਨੂੰ ਕਿਤਾਬਾਂ ਅਤੇ ਪੜ੍ਹਾਈ ਲਈ ਜਰੂਰੀ ਬਾਕੀ ਸਮਾਨ ਵੀ ਵੀ ਮੁਹਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ।