ਸੈਣੀ ਬਰਾਦਰੀ ਨਾਲ ਸਬੰਧਤ ਕੌਂਸਲਰ ਨੂੰ ਨਗਰ ਕੌਂਸਲ ਰੂਪਨਗਰ ਦਾ ਪ੍ਰਧਾਨ ਬਣਾਉਣ ਦੀ ਉਠੀ ਮੰਗ
ਮਨਪ੍ਰੀਤ ਸਿੰਘ
ਰੂਪਨਗਰ, 8 ਜੂਨ
ਕਾਕਾ ਰਾਮ ਸੈਣੀ ਚੈਰੀਟੇਬਲ ਟਰੱਸਟ (ਸੈਣੀ ਭਵਨ) ਰੂਪਨਗਰ ਨੇ ਸੈਣੀ ਬਰਾਦਰੀ ਨਾਲ ਸਬੰਧਤ ਕੌਂਸਲਰ ਨੂੰ ਨਗਰ ਕੌਂਸਲ ਰੂਪਨਗਰ ਦਾ ਪ੍ਰਧਾਨ ਬਣਾਉਣ ਦੀ ਮੰਗ ਕੀਤੀ ਹੈ।
ਇਸ ਸਬੰਧੀ ਮਤਾ ਚੇਅਰਮੈਨ ਡਾ. ਅਜਮੇਰ ਸਿੰਘ ਅਤੇ ਪ੍ਰਧਾਨ ਸ. ਰਾਜਿੰਦਰ ਸਿੰਘ ਨਨੂੰਆਂ ਦੀ ਅਗਵਾਈ ਹੇਠ ਟਰੱਸਟ ਦੀ ਮੀਟਿੰਗ ਦੌਰਾਨ ਪਾਸ ਕੀਤਾ ਗਿਆ।
ਮੀਟਿੰਗ ਦੌਰਾਨ ਜਾਣਕਾਰੀ ਦਿੱਤੀ ਗਈ ਕਿ ਨਗਰ ਕੌਂਸਲ ਰੂਪਨਗਰ ਲਈ ਚੁਣੇ ਗਏ ਕੌੰਂਸਲਰਾਂ ਵਿੱਚੋਂ 6 ਕੌਂਸਲਰ ਸੈਣੀ ਬਰਾਦਰੀ ਨਾਲ ਸਬੰਧਤ ਹਨ।ਇਨ੍ਹਾਂ ਸਾਰੇ ਕੌਂਸਲਰਾਂ ਨੂੰ ਵਧਾਈ ਦਿੱਤੀ ਗਈ ਅਤੇ ਹਾਕਮ ਧਿਰ ਤੋਂ ਮੰਗ ਕੀਤੀ ਗਈ ਕਿ ਸੈਣੀ ਬਰਾਦਰੀ ਨਾਲ ਸਬੰਧਤ ਕੌਂਸਲਰ ਨੂੰ ਨਗਰ ਕੌਂਸਲ ਦਾ ਪ੍ਰਧਾਨ ਬਣਾਇਆ ਜਾਵੇ ਕਿਉਂਕਿ ਪਿਛਲੇ ਸਮੇਂ ਦੌਰਾਨ ਸੈਣੀ ਕੌਂਸਲਰ ਜਿੱਤਣ ਦੇ ਬਾਵਜੂਦ ਕਦੇ ਵੀ ਕਿਸੇ ਸੈਣੀ ਕੌਂਸਲਰ ਨੂੰ ਪ੍ਰਧਾਨ ਨਹੀਂ ਬਣਾਇਆ ਗਿਆ ਅਤੇ ਸੈਣੀ ਬਰਾਦਰੀ ਨੂੰ ਅਣਗੌਲਿਆ ਕੀਤਾ ਗਿਆ।
ਇਸ ਮੌਕੇ ਟਰੱਸਟ ਵੱਲੋਂ ਜੁਲਾਈ ਦੇ ਪਹਿਲੇ ਹਫਤੇ ਇੱਕ ਖੂਨਦਾਨ ਕੈਂਪ ਲਗਾਉਣ, ਨਗਰ ਕੌਂਸਲ ਚੋਣਾਂ ਦੌਰਾਨ ਵੱਖ-ਵੱਖ ਸ਼ਹਿਰਾਂ ਵਿੱਚ ਸੈਣੀ ਬਰਾਦਰੀ ਨਾਲ ਸਬੰਧਤ ਜਿੱਤੇ ਕੌਂਸਲਰਾਂ ਨੂੰ ਸਨਮਾਨਿਤ ਕਰਨ ਅਤੇ ਪੰਜਾਬੀ ਭਾਸ਼ਾ ਬਾਰੇ ਸੈਮੀਨਾਰ ਕਰਵਾਉਣ ਅਤੇ ਸੈਣੀ ਸੰਸਾਰ ਮੈਗਜ਼ੀਨ ਦਾ ਅੰਕ ਰਿਲੀਜ਼ ਕਰਨ ਦਾ ਫੈਸਲਾ ਵੀ ਕੀਤਾ ਗਿਆ।
ਮੀਟਿੰਗ ਦੌਰਾਨ ਸ.ਰਾਜਿੰਦਰ ਸਿੰਘ ਨਨੂੰਆਂ ਨੇ ਬੀਤੇ ਦਿਨੀਂ ਸੈਣੀ ਬਰਾਦਰੀ ਨਾਲ ਸਬੰਧਤ ਵੱਖ-ਵੱਖ ਜਥੇਬੰਦੀਆਂ ਨੂੰ ਇੱਕ ਮੰਚ ’ਤੇ ਇਕੱਠਾ ਕਰਨ ਲਈ ਰਾਹੋਂ ਵਿਖੇ ਹੋਈ ਮੀਟਿੰਗ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਛੇਤੀ ਹੀ ਅਜਿਹੀਆਂ ਹੋਰ ਮੀਟਿੰਗਾਂ ਕੀਤੀਆਂ ਜਾਣਗੀਆਂ।
ਇਸ ਮੌਕੇ ਉੱਘੇ ਪੱਤਰਕਾਰ ਅਤੇ ਸਿੱਖਿਆ ਸ਼ਾਸਤਰੀ ਮਰਹੂਮ ਸ. ਸਵਰਨ ਸਿੰਘ ਭੰਗੂ ਨੂੰ ਦੌ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਇਸ ਮੌਕੇ ਟਰੱਸਟ ਦੇ ਸਕੱਤਰ ਸ.ਬਲਬੀਰ ਸਿੰਘ ਸੈਣੀ,ਟਰੱਸਟੀ ਅਤੇ ਮੈਨੇਜਿੰਗ ਕਮੇਟੀ ਦੇ ਮੈਂਬਰ ਸ.ਰਾਮ ਸਿੰਘ ਸੈਣੀ,ਸ.ਗੁੁਰਮੁੱਖ ਸਿੰਘ ਸੈਣੀ,ਸਾਬਕਾ ਕੌਂਸਲਰ,ਸ਼੍ਰੀ ਰਾਜਿੰਦਰ ਸੈਣੀ, ਸ.ਅਮਰਜੀਤ ਸਿੰਘ ਸੈਣੀ,ਐਡਵੋਕੇਟ ਰਵਿੰਦਰ ਸਿੰਘ ਮੁੰਦਰਾ,ਸ.ਜਗਦੇਵ ਸਿੰਘ,ਸ.ਦਵਿੰਦਰ ਸਿੰਘ ਜਟਾਣਾ,ਡਾ.ਜਸਵੰਤ ਕੌਰ ਸੈਣੀ,ਸ਼੍ਰੀਮਤੀ ਰਵਿੰਦਰ ਕੌਰ,ਇੰਜ. ਹਰਜੀਤ ਸਿੰਘ,ਡਾ. ਹਰਨਾਮ ਦਾਸ ਸੈਰ,ਰਾਜਿੰਦਰ ਸਿੰਘ ਗਿਰਨ,ਸ.ਪ੍ਰਿਤਪਾਲ ਸਿੰਘ,ਸ.ਬਹਾਦਰਜੀਤ ਸਿੰਘ ਅਤੇ ਮੈਨੇਜਰ ਸ.ਹਰਦੀਪ ਸਿੰਘ ਆਦਿ ਮੌਜੂਦ ਸਨ।
- Download Babushahi App
-
-