ਸੁਖਬੀਰ ਦੇ ਰੋਡ ਸ਼ੋਅ ਦਾ ਵਿਰੋਧ ਕਰਨ ’ਤੇ ਸਰਬਜੀਤ ਝਿੰਜਰ ਵੱਲੋਂ ਪਰਮਿੰਦਰ ਢੀਂਡਸਾ ’ਤੇ ਤਿੱਖਾ ਹਮਲਾ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 15 ਅਪ੍ਰੈਲ, 2025: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਤਲਵੰਡੀ ਸਾਬੋ ਵਿਚ ਵਿਸਾਖੀ ’ਤੇ ਕੀਤੇ ਰੋਡ ਸ਼ੋਅ ਦਾ ਵਿਰੋਧ ਕਰਨ ’ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਸਾਬਕਾ ਮੰਤਰੀ ਤੇ ਬਾਗੀ ਆਗੂ ਪਰਮਿੰਦਰ ਸਿੰਘ ਢੀਂਡਸਾ ਨੂੰ ਤਿੱਖੀ ਝਾੜ ਪਾਈ ਹੈ।
ਇਕ ਸੋਸ਼ਲ ਮੀਡੀਆ ਪੋਸਟ ਵਿਚ ਝਿੰਜਰ ਨੇ ਲਿਖਿਆ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਜੀ ਤੁਹਾਨੂੰ ਇਕੱਠਾਂ ਦੀ ਘਬਰਾਹਟ ਕਿਉਂ ਹੋ ਰਹੀ ਹੈ, ਬਾਗੀਆਂ ਦੇ ਮੋਢੇ ’ਤੇ ਦਿੱਲੀ ਦੀਆਂ ਬੰਦੂਕਾਂ ਨੇ, ਦਿੱਲੀ ਦੇ ਹਰ ਹਮਲੇ ਤੋਂ ਬਚ ਕੇ ਸ਼੍ਰੋਮਣੀ ਅਕਾਲੀ ਦਲ ਅੱਗੇ ਨਿਕਲ ਰਿਹਾ ਹੈ। ਨੌਜਵਾਨਾਂ ਵੱਲੋਂ ਵੱਡਾ ਰੋਡ ਸ਼ੋਅ ਇਸੇ ਖੁਸ਼ੀ ਵਿਚ ਕੱਢਿਆ ਗਿਆ।
ਪੜ੍ਹੋ ਪੂਰੀ ਪੋਸਟ:
