ਸੀਜੀਸੀ ਲਾਂਡਰਾਂ ਵੱਲੋਂ ਏਆਈਸੀਟੀਈ-ਏਟੀਏਐੱਲ ਸਪਾਂਸਰਡ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਆਯੋਜਨ
ਚੰਡੀਗੜ੍ਹ 11 ਫਰਵਰੀ 2025- ਬਿਜ਼ਨਸ ਸਕੂਲ ਆਫ਼ ਐਡਮਿਿਨਸਟ੍ਰੇਸ਼ਨ (ਸੀਬੀਐੱਸਏ), ਸੀਜੀਸੀ ਲਾਂਡਰਾਂ ਵੱਲੋਂ ਆੱਨਲਾਈਨ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐਫਡੀਪੀ) ਦਾ ਆਯੋਜਨ ਕੀਤਾ ਗਿਆ।ਇਸ ਹਫਤਾ ਭਰ ਚੱਲਣ ਵਾਲੇ ਪ੍ਰੋਗਰਾਮ ਨੂੰ ਏਆਈਸੀਟੀਈ ਟ੍ਰੇਨਿੰਗ ਐਂਡ ਲਰਨਿੰਗ ਅਕੈਡਮੀ (ਏਟੀਏਐੱਲ) ਵੱਲੋਂ ਸਪਾਂਸਰ ਕੀਤਾ ਗਿਆ ਹੈ।ਇਸ ਆੱਨਲਾਈਨ ਪ੍ਰੋਗਰਾਮ ਦਾ ਮੁੱਖ ਵਿਸ਼ਾ ‘ਹਾਰਨੈਸਿੰਗ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ): ਅ ਗਾਈਡ ਫਾਰ ਐਜੂਕੇਟਰਸ ਐਂਡ ਰਿਸਰਚਰਸ’ ’ਤੇ ਆਧਾਰਿਤ ਰਿਹਾ। ਇਸ ਦੌਰਾਨ ਸੀਬੀਐਸਏ, ਸੀਜੀਸੀ ਲਾਂਡਰਾਂ ਦੇ 40 ਤੋਂ ਵੱਧ ਫੈਕਲਟੀ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਐਫਡੀਪੀ ਦਾ ਮੁੱਖ ਉਦੇਸ਼ ਸਿੱਖਿਅਕਾਂ ਅਤੇ ਖੋਜਕਰਤਾਵਾਂ ਵਿਚਕਾਰ ਏਆਈ ਸਾਖਰਤਾ ਨੂੰ ਵਧਾਉਣਾ ਅਤੇ ਉਨ੍ਹਾਂ ਨੂੰ ਅਧਿਆਪਨ ਅਤੇ ਖੋਜ ਖੇਤਰਾਂ ਵਿੱਚ ਏਆਈ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਰਤਣ ਲਈ ਲੋੜੀਂਦੇ ਗਿਆਨ ਅਤੇ ਹੁਨਰਾਂ ਨਾਲ ਲੈਸ ਕਰਨਾ ਸੀ।
ਇਸ ਪ੍ਰੋਗਰਾਮ ਦਾ ਮਕਸਦ ਸਿਧਾਂਤਕ ਏਆਈ ਸੰਕਲਪਾਂ ਅਤੇ ਉਨ੍ਹਾਂ ਦੇ ਵਿਹਾਰਕ ਉਪਯੋਗਾਂ ਵਿਚਕਾਰਲੇ ਪਾੜੇ੍ ਨੂੰ ਪੂਰਾ ਕਰਨਾ ਅਤੇ ਭਾਗੀਦਾਰਾਂ ਨੂੰ ਜ਼ਰੂਰੀ ਏਆਈ ਗਿਆਨ ਨਾਲ ਲੈਸ ਕਰਨਾ ਸੀ ਤਾਂ ਜੋ ਨਵੀਨਤਾ ਅਤੇ ਏਆਈ ਸੰਚਾਲਿਤ ਸਿੱਖਿਆ ਨੂੰ ਬੜਾਵਾ ਦਿੱਤਾ ਜਾ ਸਕੇ। ਏਆਈ ਟੂਲਸ ਦੀ ਵਰਤੋਂ ਕਰਕੇ ਅਧਿਆਪਨ ਅਤੇ ਖੋਜ ਵਿਧੀਆਂ ਉੱਤੇ ਜ਼ੋਰ ਦੇਣ ਤੋਂ ਇਲਾਵਾ ਇਸ ਪ੍ਰੋਗਰਾਮ ਨੇ ਭਾਗੀਦਾਰਾਂ ਨੂੰ ਏਆਈ ਫਰੇਮਵਰਕ, ਐਲਗੋਰਿਦਮ, ਉਨ੍ਹਾਂ ਦੇ ਰਿਅਲ ਵਰਲਡ ਐਪਲੀਕੇਸ਼ਨਾਂ ਦੇ ਨਾਲ ਵਿਹਾਰਕ ਅਨੁਭਵ ਪ੍ਰਦਾਨ ਕੀਤਾ ਅਤੇ ਨਾਲ ਹੀ ਵਿਿਦਅਕ ਅਤੇ ਉਦਯੋਗ ਦੋਵਾਂ ਖੇਤਰਾਂ ਵਿੱਚ ਨੈਤਿਕ ਵਿਚਾਰਾਂ ਅਤੇ ਜ਼ਿੰਮੇਵਾਰ ਏਆਈ ਅਭਿਆਸਾਂ ’ਤੇ ਚਰਚਾ ਵੀ ਕੀਤੀ।ਇਸ ਦੌਰਾਨ ਡਾ.ਰਮਨਦੀਪ ਸੈਣੀ, ਡਾਇਰੈਕਟਰ ਪ੍ਰਿੰਸੀਪਲ, ਸੀਬੀਐਸਏ, ਸੀਜੀਸੀ ਲਾਂਡਰਾਂ ਨੇ ਸਿੱਖਿਆ ਅਤੇ ਖੋਜ ’ਤੇ ਏਆਈ ਦੇ ਪਰਿਵਰਤਨਸ਼ੀਲ ਪ੍ਰਭਾਵ ਉੱਤੇ ਜ਼ੋਰ ਦਿੱਤਾ ਅਤੇ ਫੈਕਲਟੀ ਮੈਂਬਰਾਂ ਨੂੰ ਆਪਣੇ ਅਧਿਆਪਨ ਅਤੇ ਖੋਜ ਨਾਲ ਸੰੰਬੰਧਿਤ ਕੰਮਾਂ ਵਿੱਚ ਏਆਈ ਸੰਚਾਲਿਤ ਵਿਧੀਆਂ ਨੂੰ ਜੋੜਨ ਦੀ ਜ਼ਰੂਰਤ ’ਤੇ ਧਿਆਨ ਕੇਂਦਰਿਤ ਕੀਤਾ। ਹਫ਼ਤੇ ਦੌਰਾਨ, ਇਸ ਐਫਡੀਪੀ ਦੇ ਹਿੱਸੇ ਵਜੋਂ ਕਰਵਾਏ ਸੈਸ਼ਨਾਂ ਨੇ ਸੀਜੀਸੀ ਦੇ ਫੈਕਲਟੀ ਮੈਂਬਰਾਂ ਨੂੰ ਏਆਈ ਦੇ ਬੁਨਿਆਦੀ ਸਿਧਾਂਤਾਂ, ਮਸ਼ੀਨ ਸਿਖਲਾਈ, ਡੂੰਘੀ ਸਿਖਲਾਈ ਅਤੇ ਨੈਤਿਕ ਵਿਚਾਰਾਂ ਨਾਲ ਜਾਣੂ ਕਰਵਾਇਆ। ਇਸ ਦੇ ਨਾਲ ਹੀ ਸਿੱਖਿਆ ਅਤੇ ਸਿਹਤ ਸੰਭਾਲ ਵਿੱਚ ਏਆਈ ਦੀ ਭੂਮਿਕਾ ’ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਗਿਆ ਜੋ ਵਿਅਕਤੀਗਤ ਸਿਖਲਾਈ ਅਤੇ ਮੈਡੀਕਲ ਡਾਇਗਨੌਸਟਿਕਸ ਵਿੱਚ ਇਸ ਦੀ ਸੰਭਾਵਨਾ ਨੂੰ ਦਰਸਾਉਂਦਾ ਹੈ। ਐਫਡੀਪੀ ਵਿੱਚ ਅਕਾਦਮਿਕ ਅਤੇ ਉਦਯੋਗ ਦੋਵਾਂ ਖੇਤਰਾਂ ਤੋਂ ਲਏ ਗਏ ਤਜਰਬੇਕਾਰ ਮਾਹਰਾਂ ਦੇ ਵਿਆਪਕ ਅਤੇ ਸੂਝਵਾਨ ਯੋਗਦਾਨ ਸ਼ਾਮਲ ਹੋਏ।ਉਨ੍ਹਾਂ ਨੇ ਏਆਈ ਸੰਚਾਲਿਤ ਡੇਟਾ ਵਿਸ਼ਲੇਸ਼ਣ ਤਕਨੀਕਾਂ, ਸਾਈਬਰ ਸੁਰੱਖਿਆ ਐਪਲੀਕੇਸ਼ਨਾਂ ਅਤੇ ਰੋਬੋਟਿਕਸ ਅਤੇ ਆਟੋਮੇਸ਼ਨ ਵਿੱਚ ਨਵੀਨਤਾਵਾਂ ਸਣੇ ਕਈ ਵਿਿਸ਼ਆਂ ਨੂੰ ਕਵਰ ਕੀਤਾ।
ਇਸ ਮੌਕੇ ਭਾਗ ਲੈਣ ਵਾਲੇ ਫੈਕਲਟੀ ਮੈਂਬਰਾਂ ਨੇ ਏਆਈ ਟੂਲਸ ਅਤੇ ਫਰੇਮਵਰਕ ਬਾਰੇ ਜਾਣਕਾਰੀ ਹਾਸਲ ਕਰਨ ਲਈ ਹੈਂਡ ਆੱਨ ਸੈਸ਼ਨਾਂ ਵਿੱਚ ਹਿੱਸਾ ਲਿਆ। ਐਫਡੀਪੀ ਦੀ ਅਗਵਾਈ ਕਰਨ ਵਾਲੇ ਮਾਹਰ ਬੁਲਾਰਿਆਂ ਵਿੱਚ ਐਸਏਆਈਟੀ, ਕੈਨੇਡਾ ਵਿਖੇ ਸਾਫਟਵੇਅਰ ਵਿਕਾਸ ਪ੍ਰੋਗਰਾਮ ਇੰਸਟ੍ਰਕਟਰ ਡਾ.ਕਾਮਿਨੀ ਅਤੇ ਸੀਨੀਅਰ ਕਿਊਸੋਰਸ ਕੈਨੇਡਾ ਦੇ ਕਿਊ ਮੈਨੇਜਰ ਸ.ਗੁਰਪ੍ਰੀਤ ਸਿੰਘ ਸ਼ਾਮਲ ਹੋਏ ਜਿਨਾਂ੍ਹ ਨੇ ਏਆਈ ਦੇ ਵਿਕਸਤ ਹੋ ਰਹੇ ਲੈਂਡਸਕੇਪ ਅਤੇ ਏਆਈ ਸੰਚਾਲਿਤ ਨਵੀਨਤਾਵਾਂ ਸੰਬੰਧੀ ਸੂਝਵਾਨ ਦ੍ਰਿਸ਼ਟੀਕੋਣ ਪ੍ਰਦਾਨ ਕੀਤੇ।ਇਸ ਤੋਂ ਇਲਾਵਾ ਵਿਸ਼ਾ ਮਾਹਿਰਾਂ ਵਿੱਚ ਸ਼੍ਰੀ ਰੋਹਿਤ ਸੋਨੀ, ਸੇਲਜ਼ ਹੈੱਡ, ਸੀਐਸਬੀ ਸਲਿਊਸ਼ਨਜ਼, ਸ਼੍ਰੀ ਨਵਨੀਤ ਸਿੰਘ, ਮਾਰਕੀਟਿੰਗ ਹੈੱਡ, ਟੈਕਲਾਈਵ ਸਲਿਊਸ਼ਨਜ਼, ਸ਼੍ਰੀਮਤੀ ਨੀਰੂ ਜੁਨੇਜਾ, ਸਾਫਟਵੇਅਰ ਇੰਜੀਨੀਅਰ, ਜੇਪੀ ਮੋਰਗਨ ਚੇਜ਼ ਐਂਡ ਕੰਪਨੀ, ਡਾਗੁਰਪ੍ਰੀਤ ਕੌਰ, ਐਸੋਸੀਏਟ ਪ੍ਰੋਫੈਸਰ, ਐਸਜੀਜੀਸੀ ਕਾਲਜ ਅਤੇ ਡਾ.ਸੰਦੀਪ ਕੌਸ਼ਲ, ਮੈਨੇਜਿੰਗ ਪਾਰਟਨਰ, ਸਿਿਕਓਰ ਹੈਕ ਸ਼ਾਮਲ ਸਨ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਏਆਈ ਦੇ ਵਿਹਾਰਕ ਉਪਯੋਗਾਂ ’ਤੇ ਇਮਰਸਿਵ ਸੈਸ਼ਨ ਕਰਵਾਏ। ਇਨ੍ਹਾਂ ਸਭਨਾਂ ਮਾਹਰਾਂ ਦੀ ਸ਼ਮੂਲੀਅਤ ਨੇ ਭਾਗੀਦਾਰਾਂ ਦੀ ਏਆਈ ਬੁਨਿਆਦੀ ਗੱਲਾਂ, ਐਡਵਾਂਸਮੈਂਟਸ ਅਤੇ ਬੈਸਟ ਪ੍ਰੈਕਟਿਸ ਦੀ ਸਮਝ ਵਿੱਚ ਵਾਧਾ ਕੀਤਾ। ਐਫਡੀਪੀ ਨੇ ਸੀਜੀਸੀ ਲਾਂਡਰਾਂ ਦੇ ਫੈਕਲਟੀ ਮੈਂਬਰਾਂ ਨੂੰ ਏਆਈ ਅਧਾਰਤ ਸਿੱਖਿਆ ਅਤੇ ਖੋਜ ਵਿਧੀਆਂ ਨਾਲ ਜਾਣੂ ਕਰਵਾ ਕੇ, ਏਆਈ ਸੰਚਾਲਿਤ ਖੋਜ ਵਿੱਚ ਅੰਤਰ ਅਨੁਸ਼ਾਸਨੀ ਸਹਿਯੋਗ ਨੂੰ ਬੜਾਵਾ ਦੇਣ ਅਤੇ ਪ੍ਰੈਕਟੀਕਲ ਸਮਝ ਪ੍ਰਦਾਨ ਕਰਨ ਲਈ ਏਆਈ ਟੂਲਾਂ ਨਾਲ ਹੈਂਡ ਆੱਨ ਸਿੱਖਿਆ ਦੇ ਕੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਵਿੱਚ ਮਦਦ ਕੀਤੀ।