ਸਿਵਲ ਸਰਜਨ ਨੇ ਕੀਤਾ ਜ਼ਿਲ੍ਹਾ ਹਸਪਤਾਲ਼ ਦਾ ਅਚਣਚੇਤ ਦੌਰਾ
ਰੋਹਿਤ ਗੁਪਤਾ
ਗੁਰਦਾਸਪੁਰ 22 ਜਨਵਰੀ
ਸਿਵਲ ਸਰਜਨ ਗੁਰਦਾਸਪੁਰ ਡਾਕਟਰ ਮਹੇਸ਼ ਕੁਮਾਰ ਪ੍ਰਭਾਕਰ ਵੱਲੋ ਜਿਲਾ ਹਸਪਤਾਲ਼ ਗੁਰਦਾਸਪੁਰ ਦਾ ਅਚਣਚੇਤ ਦੌਰਾ ਕੀਤਾ ਗਿਆ। ਉਨ੍ਹਾਂ ਨੇ ਹਸਪਤਾਲ਼ ਦੇ ਸਮੂਹ ਵਿੰਗਾਂ ਦੀ ਅਚਨਚੇਤ ਚੈਕਿੰਗ ਕੀਤੀ। ਉਨਾਂ ਨੇ ਜਿਲਾ ਹਸਪਤਾਲ਼ ਦੇ ਅਹਾਤੇ ਵਿੱਚ
ਚਲ ਰਹੇ ਐਮਸੀਐਚ ਵਿੰਗ, ਕ੍ਰਿਟੀਕਲ ਕੇਅਰ ਯੂਨਿਟ, ਨਰਸਿੰਗ ਸਕੂਲ ਹੋਸਟਲ, ਲੈਬਾਰਟਰੀ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਮਰੀਜਾਂ ਦੇ ਇਲਾਜ ਅਤੇ ਸਹੂਲਤ ਲਈ ਕੀਤੇ ਪ੍ਰਬੰਧਾਂ ਦਾ ਜਾਇਜਾ ਲਿਆ । ਸਮੂਹ ਸਟਾਫ ਨੂੰ ਬਿਹਤਰ ਢੰਗ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਹਸਪਤਾਲ਼ ਵਿੱਚ ਸਾਫ਼ ਸਫ਼ਾਈ ਰੱਖਣ ਲਈ ਵਿਭਾਗੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ।
ਇਸ ਮੌਕੇ ਸਿਵਲ ਸਰਜਨ ਡਾਕਟਰ ਮਹੇਸ਼ ਪ੍ਰਭਾਕਰ ਨੇ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦੀ ਸਮੀਖਿਆ ਕੀਤੀ ਅਤੇ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ । ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਸਾਰੀ ਸਰਕਾਰੀ ਸਹੂਲਤਾਂ ਦਾ ਲਾਭ ਦਿੱਤਾ ਜਾਵੇ। ਫਾਰਮੇਸੀ ਦੀ ਚੈਕਿੰਗ ਕਰਕੇ ਉਨ੍ਹਾਂ ਹਿਦਾਇਤ ਕੀਤੀ ਕਿ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਮੁਹਇਆ ਕਰਵਾਇਆਂ ਜਾਣ।
ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਵਿੱਚ ਦਾਖਲ ਹੋਣ ਵਾਲੀਆਂ ਨੂੰ ਬਣਦੀ ਸਹੂਲਤਾਂ ਦਿੱਤੀਆਂ ਜਾਣ। ਸਮੂਹ ਫੀਲਡ ਸਟਾਫ ਨੂੰ ਹਿਦਾਇਤ ਦਿੱਤੀ ਕਿ ਉਹ ਨਸ਼ਾ ਦੇ ਆਦੀ ਵਿਅਕਤੀ ਨੂੰ ਇਸ ਕੇਂਦਰ ਵਿੱਚ ਇਲਾਜ਼ ਲਈ ਭੇਜਣ ।
ਇਸ ਮੌਕੇ ਜ਼ਿਲਾ ਪਰਿਵਾਰ ਭਲਾਈ ਅਫਸਰ ਡਾਕਟਰ ਤੇਜਿੰਦਰ ਕੌਰ, ਡੀਐਮਸੀ ਡਾਕਟਰ ਵਰਿੰਦਰ ਮੋਹਨ, ਡਾਕਟਰ ਅੰਕੁਰ ਕੌਸ਼ਲ ਆਦਿ ਹਾਜ਼ਰ ਸਨ