ਸਾਬਕਾ MLA ਬ੍ਰਹਮਪੁਰਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ
- ਚੋਹਲਾ ਸਾਹਿਬ ਵਿਖੇ ਹੋਇਆ ਅਕਾਲੀ ਆਗੂਆਂ ਤੇ ਵਰਕਰਾਂ ਦਾ ਭਾਰੀ ਇਕੱਠ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,22 ਜਨਵਰੀ 2025 - ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ੁਰੂ ਕੀਤੀ ਗਈ ਮੈਂਬਰਸ਼ਿਪ ਮੁਹਿੰਮ ਤਹਿਤ ਬੁੱਧਵਾਰ ਨੂੰ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੀ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਚੋਹਲਾ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਲੋਕਾਂ ਦੀ ਸ਼ਮੂਲੀਅਤ ਅਤੇ ਉਤਸ਼ਾਹ ਦਰਮਿਆਨ ਸ਼ੁਰੂ ਕੀਤੀ ਗਈ।ਇਸ ਮੈਂਬਰਸ਼ਿਪ ਮੁਹਿੰਮ ਪ੍ਰਤੀ ਸਮਰਪਣ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਵਿਧਾਇਕ ਅਤੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖ ਕੌਮ ਦਾ ਸੱਚਾ ਨੁਮਾਇੰਦਾ ਹੈ।ਪੰਜਾਬ ਅਤੇ ਸਿੱਖ ਕੌਮ ਦੇ ਮਸਲਿਆਂ ਦੀ ਹਮਾਇਤ ਕਰਨ ਲਈ ਹਮੇਸ਼ਾ ਅਡੋਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕ ਮਜ਼ਬੂਤ ਖ਼ੇਤਰੀ ਪਾਰਟੀ ਹੈ ਜਿਸ ਨੇ ਸੂਬੇ ਅਤੇ ਸਿੱਖ ਭਾਈਚਾਰੇ ਦੀ ਬਿਹਤਰੀ ਲਈ ਲਗਾਤਾਰ ਵਕਾਲਤ ਕੀਤੀ ਹੈ ਅਤੇ ਆਪਣੇ ਅਣਥੱਕ ਯਤਨਾਂ ਰਾਹੀਂ,ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਨੂੰ ਦਰਪੇਸ਼ ਵਿਭਿੰਨ ਚੁਣੌਤੀਆਂ ਨਾਲ ਨਜਿੱਠਣ ਅਤੇ ਪੰਥ ਦੇ ਹਿੱਤਾਂ ਨੂੰ ਬਰਕਰਾਰ ਰੱਖਣ ਲਈ ਅਹਿਮ ਭੂਮਿਕਾ ਨਿਭਾਈ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ੁਰੂ ਕੀਤੀ ਗਈ ਮੈਂਬਰਸ਼ਿਪ ਮੁਹਿੰਮ ਦਾ ਪਿੰਡਾਂ,ਸ਼ਹਿਰਾਂ ਅਤੇ ਕਸਬਿਆਂ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਮੈਂਬਰਸ਼ਿਪ ਦਾ ਹਿੱਸਾ ਬਣ ਰਹੇ ਹਨ।
ਇਸ ਮੌਕੇ ਸਾਬਕਾ ਵਿਧਾਇਕ ਬ੍ਰਹਮਪੁਰਾ ਦੇ ਨਾਲ ਸੀਨੀਅਰ ਟਕਸਾਲੀ ਆਗੂ ਸਤਨਾਮ ਸਿੰਘ ਚੋਹਲਾ ਸਾਹਿਬ,ਗੁਰਸੇਵਕ ਸਿੰਘ ਸ਼ੇਖ ਸਾਬਕਾ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਕੁਲਦੀਪ ਸਿੰਘ ਲਾਹੋਰੀਆ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ, ਸਤਨਾਮ ਸਿੰਘ ਕਰਮੂਵਾਲਾ ਯੂਥ ਅਕਾਲੀ ਆਗੂ, ਕੰਵਰਦੀਪ ਸਿੰਘ ਬ੍ਰਹਮਪੁਰਾ,ਸੁਮੀਤ ਸਿੰਘ ਸੰਧੂ,ਮਲਕੀਤ ਸਿੰਘ ਪ੍ਰਧਾਨ ਜੋਧਪੁਰ,ਦਿਲਬਾਗ ਸਿੰਘ ਕਾਹਲਵਾਂ ਸਾਬਕਾ ਸਰਪੰਚ, ਸੁਖਜਿੰਦਰ ਸਿੰਘ ਬਿੱਟੂ ਸਰਪੰਚ ਪੱਖੋਪੁਰ,ਜਗਰੂਪ ਸਿੰਘ ਪੱਖੋਪੁਰ ਯੂਥ ਆਗੂ,ਹਰਦੀਪ ਸਿੰਘ ਸਾਬਕਾ ਸਰਪੰਚ ਰਾਣੀਵਲਾਹ,ਗੁਰਮੀਤ ਸਿੰਘ ਸਾਬਕਾ ਸਰਪੰਚ ਰਾਣੀਵਲਾਹ,ਸਰਦੂਲ ਸਿੰਘ ਸਰਪੰਚ ਸੰਗਤਪੁਰਾ,ਅਵਤਾਰ ਸਿੰਘ ਸੰਧੂ ਚੋਹਲਾ ਸਾਹਿਬ ਰੇਮੰਡ ਵਾਲੇ,ਮਨਜਿੰਦਰ ਸਿੰਘ ਲਾਟੀ,ਗੁਰਦੇਵ ਸਿੰਘ ਸ਼ਬਦੀ ਦਿਲਬਰ ਸਿੰਘ,ਡਾਕਟਰ ਜਤਿੰਦਰ ਸਿੰਘ,ਪ੍ਰਧਾਨ ਸਾਧਾ ਸਿੰਘ,ਸੈਕਟਰੀ ਗੁਰਦਿਆਲ ਸਿੰਘ ਬਿੱਟੂ ਧੀਰ,ਕਾਕੂ ਪੀਏ,ਬਾਵਾ ਸਿੰਘ ਸਾਬਕਾ ਸਰਪੰਚ ਰਤੋਕੇ,ਗੁਰਮੀਤ ਸਿੰਘ ਸੈਕਟਰੀ ਰੱਤੋਕੇ, ਰਣਜੀਤ ਸਿੰਘ ਸਾਬਕਾ ਸਰਪੰਚ ਭੱਠਲ ਸਹਜਾ ਸਿੰਘ,ਦਵਿੰਦਰ ਸਿੰਘ ਸਾਬਕਾ ਸਰਪੰਚ ਵਰਿਆ ਪੁਰਾਣੇ,ਜਸਵੰਤ ਸਿੰਘ ਸਾਬਕਾ ਸਰਪੰਚ ਵਰਿਆ ਨਵੇਂ,ਸਤਨਾਮ ਸਿੰਘ ਸੱਤਾ ਸਾਬਕਾ ਸਰਪੰਚ ਚੋਹਲਾ ਖੁਰਦ,ਕੁਰਿੰਦਰਜੀਤ ਸਿੰਘ ਚੋਹਲਾ ਖੁਰਦ,ਵਰਿੰਦਰ ਸਿੰਘ ਜੋਤੀ,ਬਲਵਿੰਦਰ ਸਿੰਘ ਸਾਬਕਾ ਸੰਮਤੀ ਮੈਂਬਰ,ਮਨਪ੍ਰੀਤ ਸਿੰਘ ਯੂਥ ਆਗੂ ਗੋਇੰਦਵਾਲ ਸਾਹਿਬ,ਦਿਲਬਾਗ ਸਿੰਘ ਮੋਹਨਪੁਰਾ,ਅਜੀਤ ਪਾਲ ਸਿੰਘ ਬਿੱਟੂ ਚੰਬਾ ਕਲਾਂ,ਮਾਸਟਰ ਦਲਬੀਰ ਸਿੰਘ ਚੰਬਾ ਕਲਾਂ ਮਾਸਟਰ ਗੁਰਨਾਮ ਸਿੰਘ ਧੁੰਨ,ਚੇਅਰਮੈਨ ਬਲਬੀਰ ਸਿੰਘ ਉੱਪਲ ਕੰਬੋ ਢਾਏ ਵਾਲਾ ਆਦਿ ਮੌਜੂਦ ਸਨ।