ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਦੇ ਕਲਸ਼ ਮਿਊਜ਼ੀਅਮ ਵਿੱਚ ਰੱਖੇ ਜਾਣ : ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ
ਦਲਜੀਤ ਕੌਰ / ਬਾਬੂਸ਼ਾਹੀ ਬਿਊਰੋ
ਸੰਗਰੂਰ, 13 ਮਈ, 2026; ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਦੇ ਆਗੂਆਂ ਨੇ ਸਰਕਾਰ ਤੋ ਮੰਗ ਕੀਤੀ ਹੈ ਕਿ ਸ਼ਹੀਦ ਊਧਮ ਸਿੰਘ ਦੀਆਂ ਸਰਕਾਰੀ ਕਾਲਜ ਸੁਨਾਮ ਦੀ ਲਾਇਬਰੇਰੀ ਵਿੱਚ 51 ਸਾਲ(ਸਾਲ 1974 )ਤੋ ਪਈਆ ਅਸਥੀਆਂ ਦੇ ਦੋ ਕਲਸ਼ ਨੂੰ ਸੁਨਾਮ ਊਧਮ ਸਿੰਘ ਵਾਲਾ ਵਿਚ ਪੰਜ ਸਾਲ ਦੇ ਕਰੀਬ ਪਹਿਲਾਂ ਬਣੇ ਮਿਊਜ਼ੀਅਮ ਵਿੱਚ ਲਿਆਂ ਕੇ ਰੱਖਿਆ ਜਾਵੇ। ਸਰਕਾਰ ਵੱਲੋਂ ਦੇਸ਼ ਦੇ ਮਹਾਨ ਕੌਮੀ ਸ਼ਹੀਦ ਜਿਨ੍ਹਾਂ ਦੇਸ਼ ਦੀ ਆਜ਼ਾਦੀ ਲਈ ਆਪਣੀ ਅਨਮੋਲ ਜ਼ਿੰਦਗੀ ਕੁਰਬਾਨ ਕਰ ਦਿੱਤੀ ਨਾਲ ਸਰਕਾਰ ਵੱਲੋ ਇੰਨਸਾਫ ਨਹੀ ਕੀਤਾ ਜਾ ਰਿਹਾ।
ਮੰਚ ਦੇ ਸੂਬਾ ਪ੍ਰਧਾਨ ਬਲਬੀਰ ਚੰਦ ਲੌਂਗੋਵਾਲ ਨੇ ਕਿਹਾ ਸਰਕਾਰ ਨੇ ਅਸਥੀਆਂ ਦੇ ਕਲਸ਼ ਸਾਲ 1974 ਵਿੱਚ ਇਸ ਲਈ ਇਥੇ ਕਾਲਜ ਦੀ ਲਾਇਬ੍ਰੇਰੀ ਵਿਚ ਰੱਖੇ ਸਨ ਕਿਉਂਕਿ ਉਸ ਵੇਲੇ ਰੱਖਣ ਦੀ ਕੋਈ ਥਾਂ ਨਹੀ ਸੀ। ਹੁਣ ਤਾਂ ਮਿਊਜ਼ੀਅਮ ਬਣ ਚੁਕਿਆ ਹੈ।
ਮੰਚ ਦੇ ਸੂਬਾ ਜਨਰਲ ਸਕੱਤਰ ਇਤਿਹਾਸਕਾਰ ਰਾਕੇਸ਼ ਕੁਮਾਰ ਨੇ ਕਿਹਾ ਕਿ ਸ਼ਹੀਦ ਨਾਲ ਸਬੰਧਿਤ ਬਹੁਤ ਸਾਰਾ ਸਮਾਨ ਇੰਗਲੈਂਡ ਵਿਚ ਪਿਆ ਹੈ ਜਿਵੇਂ ਰਿਵਾਲਵਰ, ਸਾਲ 1939, 1940 ਦੀ ਡਾਇਰੀ, ਹੱਥ ਲਿਖਤ ਪੇਜ਼ ਆਦਿ ਤੇ ਹੋਰ ਸਮਾਨ। ਉਹਨਾਂ ਨੂੰ ਵੀ ਸੁਨਾਮ ਮਿਊਜ਼ੀਅਮ ਵਿੱਚ ਲਿਆ ਕੇ ਰੱਖਣਾ ਚਾਹੀਦਾ ਹੈ।
ਮੰਚ ਆਗੂਆਂ ਜੁਝਾਰ ਸਿੰਘ, ਜਸਬੀਰ ਨਮੋਲ, ਲਾਭ ਛਾਜਲਾ, ਸੁਖਜਿੰਦਰ ਸਿੰਘ, ਸੁਰਿੰਦਰ ਉਪਲੀ, ਦਰਸ਼ਨ ਸਿੰਘ, ਪਵਨ ਸ਼ਰਮਾ, ਹਰਗੋਬਿੰਦ ਸ਼ੇਰਪੁਰ ਜਗਦੇਵ ਸ਼ਰਮਾਂ, ਗੁਰਦੀਪ ਲਹਿਰਾ ਨੇ ਕਿਹਾ ਕਿ ਸ਼ਹੀਦ ਦੀਆਂ ਚਿੱਠੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਲਾਇਬਰੇਰੀ ਵਿੱਚ ਪਈਆ ਨੇ, ਉਨ੍ਹਾਂ ਨੂੰ ਵੀ ਮਿਊਜ਼ੀਅਮ ਵਿੱਚ ਲਿਆਂ ਕੇ ਰੱਖਿਆ ਜਾਵੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਕਹਿਣ ਦੇ ਬਾਵਜੂਦ ਵੀ ਸ਼ਹੀਦ ਦਾ ਅਸਲੀ ਸ਼ਕਲ ਨਾਲ ਮਿਲਦਾ ਬੁੱਤ ਅਜੇ ਤੱਕ ਸੁਨਾਮ ਵਿਖੇ ਨਵੇਂ ਬਣੇ ਮੈਮੋਰੀਅਲ ਵਿੱਚ ਨਹੀਂ ਲਗਾਇਆ ਗਿਆ। ਸ਼ਹੀਦ ਸੰਬੰਧੀ ਮੰਗਾਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ। ਸਰਕਾਰ ਵੱਲੋਂ ਉਨ੍ਹਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।
- Download Babushahi App
-
-