ਵਿਸ਼ਵ ਪੰਜਾਬੀ ਸਭਾ ਵਲੋਂ ਬੱਚਿਆਂ ਲਈ Online ਕਵੀ ਦਰਬਾਰ 2 ਫਰਵਰੀ ਨੂੰ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 23 ਜਨਵਰੀ 2025 : ਵਿਸ਼ਵ ਪੰਜਾਬੀ ਸਭਾ ਕਨੇਡਾ ਵਲੋਂ ਬੱਚਿਆਂ ਦਾ ਜ਼ੂਮ ਐਪ ‘ਤੇ ਆਨ-ਲਾਈਨ ਕਵੀ ਦਰਬਾਰ ਭਾਰਤੀ ਸਮੇਂ ਅਨੁਸਾਰ ਮਿਤੀ 2.2.2025 ਦਿਨ ਐਤਵਾਰ ਸ਼ਾਮ 7 ਵਜੇ ਕਰਵਾਇਆ ਜਾਣਾ ਹੈ। ਜਿੰਨ੍ਹਾਂ ਬੱਚਿਆਂ ਦੀ ਜਨਮ ਮਿਤੀ 1.1.08 ਤੋਂ 31.12.14 ਤੱਕ ਵਿੱਚ ਆਉਂਦੀ ਹੈ ਉਹ ਇਸ ਕਵੀ ਦਰਬਾਰ ਵਿੱਚ ਭਾਗ ਲੈ ਸਕਦੇ ਹਨ। ਭਾਗ ਲੈਣ ਲਈ ਹੇਠ ਲਿਖਿਆ ਪ੍ਰੋਫਾਰਮਾਂ ਭਰ ਕੇ 98763-77855 ਤੇ ਭੇਜਿਆ ਜਾਵੇ।
ਬੱਚੇ ਦਾ ਨਾਮ ….
ਪਿਤਾ ਦਾ ਨਾਮ ….
ਜਨਮ ਮਿਤੀ …….
ਘਰ ਦਾ ਪਤਾ …….
ਬੱਚੇ ਦੀ ਫੋਟੋ ………
ਕਵਿਤਾ ਦੀ ਵੀਡੀਓ ….
ਕਵਿਤਾ ਧਾਰਮਿਕ ਜਾਂ ਸਮਾਜਿਕ ਬੁਰਾਈਆਂ ਤੇ ਹੋ ਸਕਦੀ ਹੈ।
ਪਹਿਲੇ, ਦੂਜੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਹੇਠ ਲਿਖੇ ਅਨੁਸਾਰ ਨਗਦ ਇਨਾਮ ਦਿੱਤੇ ਜਾਣਗੇ।
ਪਹਿਲਾ ਸਥਾਨ-1000
ਦੂਜਾ ਸਥਾਨ-700
ਤੀਜਾ ਸਥਾਨ-500
ਜਿਹੜੇ ਬੱਚੇ ਆਪ ਕਵਿਤਾ ਲਿਖ ਸਕਦੇ ਹਨ ਉਹ ਇਹ ਜਰੂਰ ਲਿਖਣ ਕਿ ਕਵਿਤਾ ਮੇਰੀ ਲਿਖੀ ਹੋਈ ਹੈ।
ਮਿਤੀ 25.1.2025 ਤੱਕ ਪਹੁੰਚਣ ਵਾਲੇ ਨਾਮ ਹੀ ਵੀਚਾਰੇ ਜਾਣਗੇ।
ਦਲਬੀਰ ਸਿੰਘ ਰਿਆੜ
98763-77855