ਲੁਧਿਆਣਾ ਵਿੱਚ ਬੱਚੇ ਦੀ ਵੇਚ-ਖਰੀਦ ਦਾ ਪਰਦਾਫਾਸ਼: 5 ਗ੍ਰਿਫ਼ਤਾਰ, 3 ਦੀ ਭਾਲ ਜਾਰੀ
ਸੁਖਮਿੰਦਰ ਭੰਗੂ
ਲੁਧਿਆਣਾ, 16 ਫਰਵਰੀ 2026
ਲੁਧਿਆਣਾ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਇੱਕ ਵੱਡੀ ਕਾਰਵਾਈ ਕਰਦਿਆਂ ਬੱਚੇ ਦੀ ਵੇਚ-ਖਰੀਦ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ 5 ਮਹਿਲਾ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ 3 ਹੋਰ ਦੋਸ਼ਣਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।
ਕਮਿਸ਼ਨਰ ਪੁਲਿਸ ਸਵਪਨ ਸ਼ਰਮਾ ਅਤੇ ਡਿਪਟੀ ਕਮਿਸ਼ਨਰ ਪੁਲਿਸ ਰੁਪਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਇਹ ਕਾਰਵਾਈ ਕੀਤੀ। ਮਿਤੀ 15-02-2026 ਨੂੰ ਨੀਲਾ ਝੰਡਾ ਰੋਡ ਨੇੜੇ ਪਾਰਕ ਵਿੱਚ ਹਮ-ਮਸ਼ਵਰਾ ਕਰ ਰਹੀਆਂ ਔਰਤਾਂ ਨੂੰ ਕਾਬੂ ਕੀਤਾ ਗਿਆ।
ਪੁਲਿਸ ਨੇ ਮਾਮਲੇ ਵਿੱਚ FIR ਨੰਬਰ 32 ਮਿਤੀ 15-02-2026, ਧਾਰਾ 143(4), 61(2) BNS ਤਹਿਤ ਮਾਮਲਾ ਦਰਜ ਕੀਤਾ ਹੈ।
ਗ੍ਰਿਫ਼ਤਾਰ ਕੀਤੀਆਂ ਗਈਆਂ ਦੋਸ਼ਣਾਂ
ਸੁਨੀਤਾ ਦੇਵੀ (ਬੱਚੀ ਦੀ ਮਾਤਾ) - ਸ਼ਹੀਦ ਭਗਤ ਸਿੰਘ ਕਲੋਨੀ, ਲੁਧਿਆਣਾ।
ਪ੍ਰਵੀਨ - ਖੁੱਡ ਮੁਹੱਲਾ, ਲੁਧਿਆਣਾ।
ਮਨਮੀਤ ਕੌਰ (BAMS) - ਪੰਜਾਬ ਮਾਤਾ ਨਗਰ, ਲੁਧਿਆਣਾ।
ਰੂਚੀ - ਸੰਤ ਕਬੀਰ ਨਗਰ, ਲੁਧਿਆਣਾ।
ਮਨਦੀਪ ਕੌਰ - ਪਿੰਡ ਨੰਗਲ, ਜ਼ਿਲ੍ਹਾ ਮੋਗਾ।
ਪੁਲਿਸ ਅਨੁਸਾਰ 3 ਦੋਸ਼ਣਾਂ ਅਜੇ ਪੁਲਿਸ ਦੀ ਗ੍ਰਿਫ਼ਤ ਵਿੱਚੋਂ ਬਾਹਰ ਹਨ:
ਪੰਮਾ (ਆਸ਼ਾ ਵਰਕਰ), ਵਾਸੀ ਅੰਮ੍ਰਿਤਸਰ
ਗੁਰਮੀਤ ਕੌਰ, ਵਾਸੀ ਪਿੰਡ ਅਜੀਤਵਾਲ, ਮੋਗਾ।
ਆਸ਼ਾ (ਨਰਸ), ਅਰੋੜਾ ਨਰਸਿੰਗ ਹੋਮ, ਲੁਧਿਆਣਾ।
ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਾਕੀ ਦੋਸ਼ਣਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।