ਯਾਤਰੀਆਂ ਨੂੰ ਲੈ ਕੇ ਜਾ ਰਿਹਾ ਜਹਾਜ਼ ਕਰੈਸ਼
ਅਮਰੀਕਾ : ਅਮਰੀਕਾ ਦੇ ਟੈਨੇਸੀ ਰਾਜ ਵਿੱਚ ਐਤਵਾਰ ਸਵੇਰੇ ਇੱਕ ਹੋਰ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਹ ਘਟਨਾ ਟੁਲਾਹੋਮਾ ਦੇ ਬੀਚਕ੍ਰਾਫਟ ਮਿਊਜ਼ੀਅਮ ਦੇ ਨੇੜੇ ਵਾਪਰੀ। ਜਹਾਜ਼ ਵਿੱਚ 16-20 ਯਾਤਰੀ ਸਵਾਰ ਸਨ। ਹਾਦਸੇ ਤੋਂ ਬਾਅਦ ਹਾਈਵੇਅ ਪੈਟਰੋਲ ਪੁਲਿਸ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਕੁਝ ਗੰਭੀਰ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਅਧਿਕਾਰੀਆਂ ਅਨੁਸਾਰ ਇਹ ਹਾਦਸਾ ਐਤਵਾਰ ਦੁਪਹਿਰ 12:45 ਵਜੇ ਟੁੱਲਾਹੋਮਾ ਦੇ ਬੀਚਕ੍ਰਾਫਟ ਮਿਊਜ਼ੀਅਮ ਨੇੜੇ ਓਲਡ ਸ਼ੈਲਬੀਵਿਲ ਰੋਡ 'ਤੇ ਵਾਪਰਿਆ। ਜਾਣਕਾਰੀ ਦਿੰਦੇ ਹੋਏ, ਟੈਨੇਸੀ ਹਾਈਵੇਅ ਪੈਟਰੋਲ ਟੀਮ ਨੇ ਕਿਹਾ ਕਿ ਜਹਾਜ਼ ਵਿੱਚ 16-20 ਲੋਕ ਸਵਾਰ ਸਨ। ਕੁਝ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਐਫਏਏ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜਹਾਜ਼ ਵਿੱਚ 20 ਲੋਕ ਸਵਾਰ ਸਨ। ਜਹਾਜ਼ ਦੀ ਪਛਾਣ ਡੀ ਹੈਵਿਲੈਂਡ ਕੈਨੇਡਾ ਡੀਐਚਸੀ-6 ਵਜੋਂ ਕੀਤੀ ਗਈ ਹੈ।
- Download Babushahi App
-
-