ਮਾਨ ਸਰਕਾਰ ਦਾ ਵਿਰਾਸਤੀ ਖੇਡਾਂ ਨੂੰ ਬਚਾਉਣ ਲਈ ਅਹਿਮ ਬਿੱਲ ਪਾਸ ਕਰਨਾ ਇਤਿਹਾਸਿਕ ਕਦਮ - ਪਰਮਵੀਰ ਸਿੰਘ ਐਡਵੋਕੇਟ
ਸੁਖਮਿੰਦਰ ਭੰਗੂ
ਲੁਧਿਆਣਾ 12 ਜੁਲਾਈ 2025 - ਪੰਜਾਬ ਦੀਆਂ ਵਿਰਾਸਤੀ ਖੇਡਾਂ ਨੂੰ ਖਤਮ ਕਰਨ ਲਈ ਕੇਂਦਰ ਦੀ ਮੋਦੀ ਸਰਕਾਰ ਵੱਲੋ ਜਾਨਵਰਾਂ ਤੇ ਜੁਰਮ ਦੇ ਨਾਮ ਤੇ ਪਾਬੰਦੀ ਲਗਾਉਣ ਨਾਲ ਪੰਜਾਬ ਦੇ ਵਿਰਸੇ ਉਪਰ ਸਿੱਧਾ ਹਮਲਾ ਕੀਤਾ ਗਿਆ ਸੀ | ਇਸ ਗੱਲ ਕਰਕੇ ਵਿਰਾਸਤੀ ਖੇਡਾਂ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਲਈ ਗੰਭੀਰ ਮੁਸ਼ਕਿਲ ਪੈਦਾ ਹੋ ਗਈ ਸੀ ਅਤੇ ਇਸ ਸ਼ੌਕ ਨਾਲ ਸੰਬੰਧਿਤ ਲੋਕਾਂ ਦਾ ਭਵਿੱਖ ਖ਼ਤਰੇ ਵਿਚ ਨਜ਼ਰ ਆ ਰਿਹਾ ਸੀ | ਵਿਰਾਸਤੀ ਖੇਡਾਂ ਵਾਲੇ ਵੀਰਾਂ ਵੱਲੋਂ ਪਿਛਲੇ ਦਿਨੀਂ ਲੁਧਿਆਣਾ ਵਿਖੇ ਹਜ਼ਾਰਾਂ ਦਾ ਇਕੱਠ ਕਰਕੇ ਪੰਜਾਬ ਸਰਕਾਰ ਅੱਗੇ ਮੰਗ ਰੱਖੀ ਗਈ ਸੀ ਕਿ ਇਸ ਮਸਲੇ ਦਾ ਹੱਲ ਕੀਤਾ ਗਿਆ ਜਾਵੇ ਕਿਉਂਕਿ ਇਹ ਲੱਖਾਂ ਪੰਜਾਬੀਆਂ ਦੇ ਹਿੱਤ ਦੀ ਗੱਲ ਹੈ।
ਘੋੜੇ ਪਾਲਣੇ, ਬਲਦਾਂ ਅਤੇ ਗਰੇ ਹਾਉਂਡ ਕੁੱਤਿਆਂ ਦੀਆਂ ਦੌੜਾਂ, ਕਤੂਬਰਾਂ ਦੀ ਬਾਜ਼ੀ, ਮੁਰਗੇ ਦੇ ਮੁਕਾਬਲੇ, ਆਦਿ, ਇਨ੍ਹਾਂ ਸਾਰੇ ਵਿਰਾਸਤੀ ਖੇਡਾਂ ਨਾਲ ਬਹੁਤ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹਨ ਅਤੇ ਜਾਨਵਰਾਂ ਨੂੰ ਆਪਣੇ ਜੀਵਨ ਅਤੇ ਪਰਿਵਾਰ ਦਾ ਹਿੱਸਾ ਮੰਨਦੇ ਹਨ।
ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਇਸ ਮਸਲੇ ਨੂੰ ਗੰਭੀਰਤਾ ਨਾਲ਼ ਲੈਂਦਿਆਂ ਇਸ ਵਿਸ਼ੇ ਤੇ ਵਿਧਾਨ ਸਭਾ ਵਿੱਚ ਵਿਚਾਰ ਚਰਚਾ ਕਰਨ ਤੋਂ ਬਾਅਦ ਜਾਨਵਰਾਂ ਅਤੇ ਪੰਛੀਆਂ ਨੂੰ ਪੁੱਤਾਂ ਵਾਂਗ ਪਾਲਣ ਵਾਲੇ ਲੋਕਾਂ ਦੇ ਹਿੱਤ ਵਿੱਚ ਕਾਨੂੰਨ ਪਾਸ ਕਰਕੇ ਇਤਿਹਾਸਕ ਕਦਮ ਚੁੱਕਿਆ ਹੈ। ਇਸ ਫ਼ੈਸਲੇ ਨਾਲ ਵਿਰਾਸਤੀ ਖੇਡਾਂ ਨਾਲ ਸੰਬੰਧ ਰੱਖਣ ਵਾਲੇ ਵੀਰਾਂ ਦਾ ਭਵਿੱਖ ਸੁਰੱਖਿਅਤ ਹੋਇਆ ਹੈ ਅਤੇ ਨਾਲ ਹੀ ਇਸ ਸ਼ੌਂਕ ਨਾਲ ਜੁੜੇ ਲੋਕਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ | ਇਕ ਵਾਰ ਫੇਰ ਮਾਨ ਸਾਬ ਨੇ ਪੰਜਾਬ ਦਾ ਅਸਲ ਰਾਖਾ ਹੋਣ ਦਾ ਸਬੂਤ ਦਿੱਤਾ ਹੈ।