ਮਸ਼ਹੂਰ ਸਿੰਗਰ ਦਾ ਹੋਇਆ ਦਿਹਾਂਤ, 34 ਸਾਲਾ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ
ਬਾਬੂਸ਼ਾਹੀ ਬਿਊਰੋ
ਭੁਵਨੇਸ਼ਵਰ, 18 ਨਵੰਬਰ, 2025 : ਪ੍ਰਸਿੱਧ ਓਡੀਆ ਸਿੰਗਰ (Odia Singer) ਹਿਊਮਨ ਸਾਗਰ (Humane Sagar) ਦਾ ਸੋਮਵਾਰ, 17 ਨਵੰਬਰ ਦੀ ਸ਼ਾਮ ਨੂੰ 34 ਸਾਲ ਦੀ ਛੋਟੀ ਉਮਰ 'ਚ ਦਿਹਾਂਤ ਹੋ ਗਿਆ। ਦੱਸ ਦਈਏ ਕਿ ਉਨ੍ਹਾਂ ਨੂੰ 14 ਨਵੰਬਰ ਨੂੰ ਦੁਪਹਿਰ 1:10 ਵਜੇ ਗੰਭੀਰ ਹਾਲਤ 'ਚ AIIMS ਭੁਵਨੇਸ਼ਵਰ 'ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਸੋਮਵਾਰ ਰਾਤ 9:08 ਵਜੇ ਉਨ੍ਹਾਂ ਦੀ ਮੌਤ ਹੋ ਗਈ। ਡਾਕਟਰਾਂ ਮੁਤਾਬਕ, ਉਨ੍ਹਾਂ ਦੀ ਮੌਤ Multi-Organ Dysfunction Syndrome ਕਾਰਨ ਹੋਈ।

'ਲਿਵਰ ਫੇਲ੍ਹ' (Liver Failure) ਸਣੇ ਕਈ ਬਿਮਾਰੀਆਂ ਨਾਲ ਜੂਝ ਰਹੇ ਸਨ
AIIMS ਭੁਵਨੇਸ਼ਵਰ ਦੇ ਡਾਕਟਰਾਂ ਨੇ ਪੁਸ਼ਟੀ ਕੀਤੀ ਹੈ ਕਿ ਜਦੋਂ Humane Sagar ਨੂੰ ਹਸਪਤਾਲ ਲਿਆਂਦਾ ਗਿਆ ਸੀ, ਉਦੋਂ ਉਹ ਕਈ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਸਨ। ਮੈਡੀਕਲ ਰਿਪੋਰਟ ਤੋਂ ਪਤਾ ਚੱਲਿਆ ਕਿ ਉਹ Multi-Organ Dysfunction Syndrome, acute-on-chronic liver failure, bilateral pneumonia ਅਤੇ ਗੰਭੀਰ cardiomyopathy ਤੋਂ ਪੀੜਤ ਸਨ।
ਉਨ੍ਹਾਂ ਨੂੰ ਤੁਰੰਤ ਮੈਡੀਕਲ ICU 'ਚ ਸ਼ਿਫਟ ਕੀਤਾ ਗਿਆ ਸੀ, ਉੱਥੇ ਡਾਕਟਰਾਂ ਦੀ ਇੱਕ ਮਾਹਿਰ ਟੀਮ ਵੱਲੋਂ ਐਡਵਾਂਸਡ ਕੇਅਰ (advanced care) ਦੇ ਬਾਵਜੂਦ, ਇਲਾਜ 'ਤੇ ਕੋਈ ਅਸਰ ਨਹੀਂ ਹੋਇਆ।
ਸਾਬਕਾ ਮੁੱਖ ਮੰਤਰੀ ਨੇ ਕੀਤੀ ਸੀ 'ਦੁਆ'
Humane Sagar ਦੀ ਤਬੀਅਤ ਵਿਗੜਨ 'ਤੇ, ਦੋ ਦਿਨ ਪਹਿਲਾਂ, ਓਡੀਸ਼ਾ ਦੇ ਸਾਬਕਾ ਮੁੱਖ ਮੰਤਰੀ ਨੇ 'X' (ਐਕਸ) 'ਤੇ ਇੱਕ ਪੋਸਟ ਸ਼ੇਅਰ ਕਰਦਿਆਂ ਉਨ੍ਹਾਂ ਦੀ ਚੰਗੀ ਸਿਹਤ ਲਈ ਦੁਆ ਕੀਤੀ ਸੀ। ਉਨ੍ਹਾਂ ਲਿਖਿਆ ਸੀ, "ਇਹ ਜਾਣ ਕੇ ਚਿੰਤਾ ਹੋਈ ਕਿ ਪਾਪੂਲਰ ਸਿੰਗਰ ਹਿਊਮਨ ਸਾਗਰ ਹਸਪਤਾਲ 'ਚ ਭਰਤੀ ਹਨ। ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਦੁਆ ਕਰੋ।"
'Ishq Tu Hi Tu' ਤੋਂ ਹੋਏ ਸਨ ਫੇਮਸ (Famous)
Humane Sagar ਨੂੰ Odisha ਦੇ ਸਭ ਤੋਂ ਪਸੰਦੀਦਾ ਸਿੰਗਰਜ਼ 'ਚੋਂ ਇੱਕ ਮੰਨਿਆ ਜਾਂਦਾ ਸੀ। ਉਹ 'Ishq Tu Hi Tu' ਦੇ title track ਤੋਂ ਰਾਤੋ-ਰਾਤ famous ਹੋਏ ਸਨ। ਉਨ੍ਹਾਂ ਨੇ ਆਪਣੇ ਕਰੀਅਰ ਦੌਰਾਨ ਓਡੀਆ ਫਿਲਮਾਂ ਲਈ ਸੈਂਕੜੇ ਗਾਣੇ ਰਿਕਾਰਡ ਕੀਤੇ। 'ਨਿਸਵਾਸਾ', 'ਬੇਖੁਦੀ', 'ਤੁਮਹਾਰਾ ਓਠਾ ਤਲੇ' ਅਤੇ 'ਚੇਹਰਾ' ਵਰਗੀਆਂ ਉਨ੍ਹਾਂ ਦੀਆਂ ਕਈ music albums ਸੁਪਰਹਿੱਟ ਰਹੀਆਂ।