ਭਾਜਪਾ ਦੀ ਬਦਲਾਅ ਰੈਲੀ ਲਈ ਲੋਕ ਪੱਬਾਂ ਭਾਰ
ਪ੍ਰਮੋਦ ਭਾਰਤੀ
ਨਵਾਂਸ਼ਹਿਰ 07 ਮਾਰਚ 2026
ਭਾਰਤੀ ਜਨਤਾ ਪਾਰਟੀ ਦੇ ਗੜ੍ਹੀ ਸਰਕਲ ਦੇ ਸੀਨੀਅਰ ਆਗੂਆਂ ਦੀ ਇੱਕ ਅਹਿਮ ਮੀਟਿੰਗ ਅੱਜ ਜ਼ਿਲ੍ਹਾ ਪ੍ਰਧਾਨ ਭਾਜਪਾ ਨਵਾਂਸ਼ਹਿਰ ਸ੍ਰੀ ਰਾਜਵਿੰਦਰ ਸਿੰਘ ਲੱਕੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦਾ ਮੁੱਖ ਉਦੇਸ਼ ਆਉਣ ਵਾਲੀ **14 ਮਾਰਚ ਨੂੰ ਮੋਗਾ ਵਿਖੇ ਭਾਜਪਾ ਪੰਜਾਬ ਵੱਲੋਂ ਹੋਣ ਵਾਲੀ ਬਦਲਾਵ ਰੈਲੀ**, ਜਿਸਨੂੰ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਜੀ ਸੰਬੋਧਨ ਕਰਨਗੇ, ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਾ ਸੀ।
ਮੀਟਿੰਗ ਦੌਰਾਨ ਰੈਲੀ ਦੀਆਂ ਤਿਆਰੀਆਂ, ਸੰਗਠਨਕ ਪ੍ਰਬੰਧ, ਬੂਥ ਅਤੇ ਮੰਡਲ ਪੱਧਰ ‘ਤੇ ਵਰਕਰਾਂ ਦੀ ਮੋਬਿਲਾਈਜ਼ੇਸ਼ਨ ਅਤੇ ਹੋਰ ਪ੍ਰਬੰਧਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ੍ਰੀ ਰਾਜਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਇਹ **ਬਦਲਾਵ ਰੈਲੀ** ਪੰਜਾਬ ਵਿੱਚ ਭਾਜਪਾ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਤੱਕ ਪਾਰਟੀ ਦੀਆਂ ਨੀਤੀਆਂ ਅਤੇ ਵਿਕਾਸ ਦੇ ਵਿਜ਼ਨ ਨੂੰ ਪਹੁੰਚਾਉਣ ਲਈ ਮਹੱਤਵਪੂਰਨ ਹੈ। ਉਨ੍ਹਾਂ ਨੇ ਸਾਰੇ ਵਰਕਰਾਂ ਨੂੰ ਅਪੀਲ ਕੀਤੀ ਕਿ ਇਕਜੁੱਟ ਹੋ ਕੇ ਇਸ ਰੈਲੀ ਨੂੰ ਇਤਿਹਾਸਕ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ।
ਮੀਟਿੰਗ ਵਿੱਚ ਮੌਜੂਦ ਸਾਰੇ ਆਗੂਆਂ ਨੇ ਭਰੋਸਾ ਜਤਾਇਆ ਕਿ ਸ੍ਰੀ ਅਮਿਤ ਸ਼ਾਹ ਜੀ ਦੀ ਹਾਜ਼ਰੀ ਵਿੱਚ ਹੋਣ ਵਾਲੀ ਇਹ ਰੈਲੀ ਪੰਜਾਬ ਦੇ ਲੋਕਾਂ ਵਿੱਚ ਨਵਾਂ ਉਤਸ਼ਾਹ ਪੈਦਾ ਕਰੇਗੀ ਅਤੇ ਭਾਜਪਾ ਦੇ ਵਿਕਾਸ, ਸੁਸ਼ਾਸਨ ਅਤੇ ਪਾਰਦਰਸ਼ੀ ਪ੍ਰਸ਼ਾਸਨ ਦੇ ਸੰਦੇਸ਼ ਨੂੰ ਮਜ਼ਬੂਤੀ ਨਾਲ ਪਹੁੰਚਾਏਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਜਪਾ ਬਲਾਚੌਰ ਸ਼ਹਿਰੀ ਸਰਕਲ ਦੇ ਜਸਵੰਤ ਸਿੰਘ ਕੰਗਣਾ,ਦਫ਼ਤਰ ਇੰਚਾਰਜ ਨਰਿੰਦਰ ਨਾਥ ਸੂਦਨ, ਪੰਕਜ਼ ਕੁਮਾਰ,ਹਰਮੇਸ਼ ਸ਼ਰਮਾ, ਕਸ਼ਮੀਰੀ ਲਾਲ,ਸੰਜੀਵ ਜੱਤਪੁਰ,ਪਰਮਜੀਤ ਸੁਧੇਰਾ,ਚੰਦਨ ਰਾਣਾ, ਸਰਵਣ ਕੁਮਾਰ ਹੇਡੋਂ, ਪਰਵੀਨ ਕਟਾਰੀਆ, ਆਦਿ ਹਾਜਰ ਸਨ।
Click to Follow Babushahi Facebook page →