ਬੱਸ ਸਟੈਂਡ ਤੇ ਲਾਵਾਰਿਸ ਹਾਲਤ ’ਚ ਮਿਲੀ ਲੜਕੀ ਨੂੰ ਬਟਾਲਾ ਪੁਲਿਸ ਨੇ ਕੀਤਾ ਉਸਦੇ ਮਾਪਿਆਂ ਦੇ ਹਵਾਲੇ
ਰੋਹਿਤ ਗੁਪਤਾ
ਬਟਾਲਾ, 3 ਦਸੰਬਰ 2025- ਬੀਤੇ ਕੁੱਝ ਦਿਨ ਪਹਿਲਾਂ ਬਟਾਲਾ ਬੱਸ ਸਟੈਂਡ ਤੇ ਲਾਵਾਰਿਸ ਹਾਲਤ ’ਚ ਮਿਲੀ ਲੜਕੀ ਨੂੰ ਬਟਾਲਾ ਪੁਲਿਸ ਵੱਲੋਂ ਉਸਦੇ ਮਾਪਿਆਂ ਦੇ ਹਵਾਲੇ ਕੀਤਾ ਗਿਆ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਟਾਲਾ ਬੱਸ ਸਟੈਂਡ ਚੌਂਕੀ ਇੰਚਾਰਜ ਸਬ ਇੰਸਪੈਕਟਰ ਜਗਤਾਰ ਸਿੰਘ ਨੇ ਦੱਸਿਆ ਕਿ ਇੱਕ ਦਸੰਬਰ ਨੂੰ ਬਟਾਲਾ ਬੱਸ ਸਟੈਂਡ ਤੇ ਲਾਵਾਰਿਸ ਹਾਲਤ ਵਿੱਚ ਲੜਕੀ ਮਿਲੀ ਸੀ। ਜਾਂਚ-ਪੜ੍ਹਤਾਂਲ ਕਰਨ ਤੇ ਪਤਾ ਲੱਗਿਆ ਕਿ ਲੜਕੀ ਪਿਛੋਕੜ ਪਿੰਡ ਸਠਿਆਲਾ ਤੋਂ ਹੈ, ਲੜਕੀ ਦੇ ਮਾਤਾ-ਪਿਤਾ ਦਾ ਘਰੇਲੂ ਝਗੜਾ ਸੀ ਤੇ ਉਹ ਅਲੱਗ ਰਹਿ ਰਹੇ ਹਨ ਤੇ ਇਹ ਲੜਕੀ ਨਰਾਜ਼ ਹੋ ਕੇ ਆਪਣੀ ਮਾਤਾ ਕੋਲ਼ ਚਲੀ ਗਈ ਸੀ ਤੇ ਉੱਥੋਂ ਵਾਪਸ ਬਟਾਲਾ ਆ ਗਈ ਸੀ ਤੇ ਬੱਸ ਸਟੈਂਡ ਤੇ ਰੋਂਦੀ ਹੋਈ ਮਿਲੀ ਜਿਸ ਤੋਂ ਬਾਅਦ ਬਟਾਲਾ ਪੁਲਿਸ ਵੱਲੋਂ ਉਸਦੇ ਪਿਤਾ ਦੀ ਭਾਲ ਕੀਤੀ ਤੇ ਅੱਜ ਲੜਕੀ ਦੇ ਪਿਤਾ ਤੇ ਨਾਲ ਕੁੱਝ ਮੋਹਤਬਰ ਲੜਕੀ ਨੂੰ ਲੈਣ ਆਏ ਹਨ।ਉਹਨਾਂ ਵਿੱਚ ਜੋ ਕੁੱਝ ਗਲ਼ਤ ਫਹਿਮੀਆ ਸਨ ਉਹ ਦੂਰ ਹੋ ਗਈਆ ਹਨ ਤੇ ਲੜਕੀ ਨੂੰ ਉਸਦੇ ਪਿਤਾ ਅਤੇ ਨਾਲ ਆਏ ਮੋਹਤਬਰਾਂ ਦੇ ਹਵਾਲੇ ਕਰ ਦਿੱਤਾ ਗਿਆ ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲੜਕੀ ਦੇ ਪਿਤਾ ਚਰਨਜੀਤ ਸਿੰਘ ਵਾਸੀ ਪਿੰਡ ਸਠਿਆਲਾ ਨੇ ਦੱਸਿਆ ਕਿ ਸਾਡੀ ਲੜਕੀ ਘਰ ਤੋਂ ਨਰਾਜ਼ ਹੋ ਕੇ ਆਪਣੀ ਮਾਤਾ ਕੋਲ਼ ਚਲੀ ਗਈ ਸੀ, ਤੇ ਅਸੀਂ ਸਬੰੰਧਤ ਪੁਲਿਸ ਨੂੰ ਇਤਲਾਹ ਵੀ ਕੀਤੀ ਹੋਈ ਸੀ ਤੇ ਅੱਜ ਬਟਾਲਾ ਪੁਲਿਸ ਨੇ ਸਾਨੂੰ ਫ਼ੋਨ ਕਰਕੇ ਬੁਲਾਇਆ ਹੈ ਤੇ ਸਾਡੀ ਲੜਕੀ ਸਾਨੂੰ ਸੌਂਪ ਦਿੱਤੀ ਹੈ ਤੇ ਅਸੀਂ ਬਟਾਲਾ ਪੁਲਿਸ ਖ਼ਾਸ ਤੌਰ ਤੇ ਬੱਸ ਸਟੈਂਡ ਚੌਂਕੀ ਇੰਚਾਰਜ ਸਬ ਇੰਸਪੈਕਟਰ ਜਗਤਾਰ ਸਿੰਘ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ।