ਸਮਾਗਮ ਦੀ ਇੱਕ ਝਲਕ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 22 ਜਨਵਰੀ 2026 : ਗਣਿਤ ਵਿਭਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵੱਲੋਂ 22 ਜਨਵਰੀ 2026 ਨੂੰ ਮਹਾਨ ਗਣਿਤ ਵਿਦਵਾਨ ਸ੍ਰੀਨਿਵਾਸ ਰਾਮਾਨੁਜਨ ਦੀ ਜਨਮ ਜਯੰਤੀ ਦੀ ਯਾਦ ਵਿੱਚ ਰਾਸ਼ਟਰੀ ਗਣਿਤ ਦਿਵਸ ਮਨਾਇਆ ਗਿਆ , ਇਸ ਸਮਾਗਮ ਦਾ ਆਯੋਜਨ ਪ੍ਰੋ. (ਡਾ.) ਪਰਿਤ ਪਾਲ ਸਿੰਘ, ਵਾਈਸ-ਚਾਂਸਲਰ, ਅਤੇ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ, ਡੀਨ ਅਕਾਦਮਿਕ ਮਾਮਲੇ, ਦੀ ਯੋਗ ਅਗਵਾਈ ਹੇਠ ਕੀਤਾ ਗਿਆ ,
ਇਸ ਮੌਕੇ ਕਵੀਜ਼, ਵਰਕਿੰਗ/ਨਾਨ-ਵਰਕਿੰਗ ਮਾਡਲ, ਸਲੋਗਨ ਲਿਖਣ, ਪੋਸਟਰ ਮੇਕਿੰਗ ਅਤੇ ਪੀਪੀਟੀ ਪ੍ਰਜ਼ੈਂਟੇਸ਼ਨ ਵਰਗੀਆਂ ਵੱਖ-ਵੱਖ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਵਿਦਿਆਰਥੀਆਂ ਨੇ ਭਰਪੂਰ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਤਰਕਸ਼ੀਲ ਸੋਚ, ਰਚਨਾਤਮਕਤਾ ਅਤੇ ਗਣਿਤਕ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ
ਇਸ ਦੌਰਾਨ ਵਿਸ਼ੇਸ਼ ਲੈਕਚਰ ਡਾ. ਜਸਵਿੰਦਰ ਸਿੰਘ (ਸ਼ਿਖਾ ਰਤਨ) ਵੱਲੋਂ ਦਿੱਤਾ ਗਿਆ, ਜਿਸ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕੁਝ ਦਿਲਚਸਪ ਜਾਦੂਈ ਅੰਕਾਂ ਨਾਲ ਜਾਣੂ ਕਰਵਾਇਆ ਅਤੇ ਸ੍ਰੀਨਿਵਾਸ ਰਾਮਾਨੁਜਨ ਦੇ ਗਣਿਤ ਖੇਤਰ ਵਿੱਚ ਦਿੱਤੇ ਗਏ ਅਦਭੁੱਤ ਯੋਗਦਾਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ , ਉਨ੍ਹਾਂ ਨੇ ਵਿਦਿਆਰਥੀਆਂ ਨੂੰ ਰੋਜ਼ਾਨਾ ਜੀਵਨ ਵਿੱਚ ਗਣਿਤ ਦੀ ਸੁੰਦਰਤਾ, ਮਹੱਤਤਾ ਅਤੇ ਵਰਤੋਂ ਨੂੰ ਸਮਝਣ ਲਈ ਪ੍ਰੇਰਿਤ ਕੀਤਾ , ਸਮਾਪਨ ਸਮਾਰੋਹ ਦੌਰਾਨ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ , ਕਾਰਜਕ੍ਰਮ ਦਾ ਸਮਾਪਨ ਵਿਭਾਗ ਮੁਖੀ ਡਾ. ਰਿਚਾ ਬਰਾੜ ਵੱਲੋਂ ਧੰਨਵਾਦ ਪ੍ਰਸਤਾਵ ਨਾਲ ਕੀਤਾ ਗਿਆ, ਜਿਨ੍ਹਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਆਯੋਜਕ ਕਮੇਟੀ ਦਾ ਸਮਰਪਣ, ਸਹਿਯੋਗ ਅਤੇ ਸੱਚੀ ਮਿਹਨਤ ਲਈ ਆਭਾਰ ਪ੍ਰਗਟ ਕੀਤਾ