ਪੰਜਾਬ ਵਿੱਚ SIR ਗਣਨਾ ਫਾਰਮ ਭਰਨ ਦੀ ਪੂਰੀ Guide: ਇੰਝ ਕਰੋ Online-Offline Apply
ਪੁਰਾਣੇ ਵੋਟਰਾਂ ਲਈ ਖੱਬਾ ਪਾਸਾ ਅਤੇ ਨਵਿਆਂ ਲਈ ਸੱਜਾ ਕਾਲਮ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 27 ਜੂਨ:
ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ (Assembly Elections) ਤੋਂ ਪਹਿਲਾਂ ਵੋਟਰ ਸੂਚੀ ਨੂੰ ਪੂਰੀ ਤਰ੍ਹਾਂ ਅੱਪਡੇਟ ਕਰਨ ਲਈ ਚੋਣ ਕਮਿਸ਼ਨ ਵੱਲੋਂ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਸੂਬੇ ਦੇ ਲਗਭਗ 25,000 ਬੂਥ ਲੈਵਲ ਅਫ਼ਸਰ (BLO) ਘਰ-ਘਰ ਜਾ ਕੇ 'ਗਣਨਾ ਫਾਰਮ' ਵੰਡ ਰਹੇ ਹਨ। ਪੰਜਾਬ ਦੇ ਕੁੱਲ 2.14 ਕਰੋੜ ਵੋਟਰਾਂ ਵਿੱਚੋਂ 1.84 ਕਰੋੜ ਦੀ ਮੈਪਿੰਗ ਹੋ ਚੁੱਕੀ ਹੈ, ਜਦਕਿ 30 ਲੱਖ ਵੋਟਰ ਅਜੇ ਲਾਪਤਾ ਹਨ, ਜਿਨ੍ਹਾਂ ਦੀ ਵੇਰੀਫਿਕੇਸ਼ਨ ਇਸ ਮੁਹਿੰਮ ਰਾਹੀਂ ਕੀਤੀ ਜਾਵੇਗੀ। ਆਮ ਲੋਕਾਂ ਵਿੱਚ ਇਸ ਫਾਰਮ ਨੂੰ ਭਰਨ ਨੂੰ ਲੈ ਕੇ ਕਾਫ਼ੀ ਅਸੰਭਵਤਾ ਅਤੇ ਉਲਝਣ ਦੇਖਣ ਨੂੰ ਮਿਲ ਰਹੀ ਹੈ। ਲੁਧਿਆਣਾ ਦੇ ਬੀਐਲਓ ਜਸਵਿੰਦਰ ਸਿੰਘ ਅਨੁਸਾਰ ਫਾਰਮ ਭਰਨਾ ਬਹੁਤ ਹੀ ਆਸਾਨ ਹੈ ਅਤੇ ਇਸ ਨੂੰ ਮੁੱਖ ਤੌਰ 'ਤੇ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ।
ਔਫਲਾਈਨ (Offline) ਫਾਰਮ ਭਰਨ ਦਾ ਸਟੈਪ-ਬਾਈ-ਸਟੈਪ ਤਰੀਕਾ
ਭਾਗ 1: ਉੱਪਰਲਾ ਹਿੱਸਾ (ਪ੍ਰੀ-ਪ੍ਰਿੰਟਡ ਵੇਰਵੇ)
ਫਾਰਮ ਦੇ ਸਭ ਤੋਂ ਉੱਪਰਲੇ ਹਿੱਸੇ ਵਿੱਚ ਤੁਹਾਡੇ ਇਲਾਕੇ ਦੇ BLO ਦਾ ਨਾਮ, ਉਨ੍ਹਾਂ ਦਾ Mobile Number ਅਤੇ ਪਰਿਵਾਰ ਦੇ ਮੁਖੀ ਦੇ ਵੇਰਵੇ (ਨਾਮ, ਪਤਾ ਅਤੇ ਪੁਰਾਣਾ ਵੋਟਰ ਕਾਰਡ ਨੰਬਰ) ਪਹਿਲਾਂ ਹੀ ਛਪੇ ਹੋਏ ਹਨ। ਸੁਰੱਖਿਆ ਲਈ ਇਸ ਵਿੱਚ ਇੱਕ QR ਕੋਡ ਅਤੇ ਫੋਟੋ ਵੀ ਸ਼ਾਮਲ ਹੈ। ਇਸ ਭਾਗ ਵਿੱਚ ਤੁਹਾਨੂੰ ਆਪਣੇ ਵੱਲੋਂ ਕੁਝ ਵੀ ਲਿਖਣ ਦੀ ਲੋੜ ਨਹੀਂ ਹੈ।
ਭਾਗ 2: ਖੱਬਾ ਕਾਲਮ (ਪੁਰਾਣੇ ਵੋਟਰਾਂ ਲਈ)
ਇਹ ਹਿੱਸਾ ਸਿਰਫ਼ ਉਨ੍ਹਾਂ ਨਾਗਰਿਕਾਂ ਲਈ ਹੈ ਜਿਨ੍ਹਾਂ ਦੇ ਨਾਮ 2003 ਦੀ ਵੋਟਰ ਸੂਚੀ ਵਿੱਚ ਮੌਜੂਦ ਹਨ (ਭਾਵ ਜਿਨ੍ਹਾਂ ਦੀ ਉਮਰ 40 ਸਾਲ ਜਾਂ ਇਸ ਤੋਂ ਵੱਧ ਹੈ)। ਇੱਥੇ ਵੋਟਰ ਆਪਣਾ ਨਾਮ, ਵੋਟਰ ਕਾਰਡ (EPIC) ਨੰਬਰ, ਪਿਤਾ ਜਾਂ ਪਤੀ ਦਾ ਨਾਮ, ਲਿੰਗ, ਮੌਜੂਦਾ ਉਮਰ ਅਤੇ ਵਿਧਾਨ ਸਭਾ ਹਲਕਾ ਦਰਜ ਕਰਨਗੇ। ਹੇਠਾਂ ਦਿੱਤੇ ਛੋਟੇ ਬਕਸੇ ਵਿੱਚ ਪੁਰਾਣਾ ਵਿਧਾਨ ਸਭਾ ਨੰਬਰ, ਭਾਗ (Part) ਨੰਬਰ ਅਤੇ ਲੜੀ (Serial) ਨੰਬਰ ਭਰਨਾ ਹੋਵੇਗਾ, ਜੋ ਪੁਰਾਣੇ ਵੋਟਰ ਕਾਰਡ 'ਤੇ ਮਿਲ ਜਾਵੇਗਾ।
ਭਾਗ 3: ਸੱਜਾ ਕਾਲਮ (ਨਵੇਂ ਵੋਟਰਾਂ ਲਈ)
ਇਹ ਕਾਲਮ 40 ਸਾਲ ਤੋਂ ਘੱਟ ਉਮਰ ਦੇ ਲੋਕਾਂ ਜਾਂ ਉਨ੍ਹਾਂ ਲਈ ਹੈ ਜਿਨ੍ਹਾਂ ਦਾ ਨਾਮ 2003-2004 ਦੀ ਸੂਚੀ ਵਿੱਚ ਨਹੀਂ ਸੀ (ਜਿਵੇਂ ਕਿ ਨਵੀਆਂ ਵਿਆਹੀਆਂ ਨੂੰਹਾਂ ਜਾਂ 18 ਸਾਲ ਤੋਂ ਉੱਪਰ ਦੇ ਨੌਜਵਾਨ)। ਇੱਥੇ ਨਵੇਂ ਮੈਂਬਰ ਦਾ ਨਾਮ, ਉਮਰ, ਲਿੰਗ ਅਤੇ ਹਲਕਾ ਭਰੋ। ਵੋਟਰ ਕਾਰਡ ਨੰਬਰ ਵਾਲੀ ਜਗ੍ਹਾ 'ਤੇ "N/A" ਲਿਖੋ ਜਾਂ ਖਾਲੀ ਛੱਡ ਦਿਓ। ਹੇਠਾਂ ਦਿੱਤੇ ਛੋਟੇ ਬਕਸੇ ਵਿੱਚ ਪਰਿਵਾਰ ਦੇ ਮੁਖੀ ਦਾ ਭਾਗ ਅਤੇ ਲੜੀ ਨੰਬਰ ਲਿਖੋ ਤਾਂ ਜੋ ਨਵਾਂ ਨਾਮ ਪਰਿਵਾਰ ਨਾਲ Link ਹੋ ਸਕੇ। ਜੇ ਕੋਈ ਨਵਾਂ ਵੋਟਰ ਨਹੀਂ ਹੈ, ਤਾਂ ਇਸ ਨੂੰ ਖਾਲੀ ਛੱਡ ਦਿਓ।
ਭਾਗ 4: ਤੀਜਾ ਹਿੱਸਾ ਅਤੇ ਘੋਸ਼ਣਾ (ਸਾਰਿਆਂ ਲਈ ਲਾਜ਼ਮੀ)
ਫਾਰਮ ਦੇ ਹੇਠਲੇ ਹਿੱਸੇ ਵਿੱਚ ਸਾਰੇ ਬਿਨੈਕਾਰਾਂ ਨੂੰ ਆਪਣੀ ਜਨਮ ਮਿਤੀ, 12 ਅੰਕਾਂ ਦਾ Aadhaar Number ਅਤੇ ਚਾਲੂ ਮੋਬਾਈਲ ਨੰਬਰ ਭਰਨਾ ਪਵੇਗਾ। ਇਸ ਤੋਂ ਬਾਅਦ ਮਾਤਾ-ਪਿਤਾ ਜਾਂ ਜੀਵਨ ਸਾਥੀ ਦਾ ਨਾਮ Capital Letters (ਵੱਡੇ ਅੱਖਰਾਂ) ਵਿੱਚ ਲਿਖੋ ਅਤੇ ਉਨ੍ਹਾਂ ਦਾ ਵੋਟਰ ਕਾਰਡ ਨੰਬਰ ਪਾਓ। ਅਖੀਰ ਵਿੱਚ, ਦਿੱਤੀ ਗਈ ਕਾਨੂੰਨੀ ਘੋਸ਼ਣਾ ਦੇ ਹੇਠਾਂ ਵੋਟਰ ਜਾਂ ਪਰਿਵਾਰ ਦੇ ਕਿਸੇ ਬਾਲਗ ਮੈਂਬਰ ਦੇ Signature (ਦਸਤਖਤ) ਜਾਂ ਅੰਗੂਠੇ ਦਾ ਨਿਸ਼ਾਨ ਲਗਾ ਕੇ ਮਿਤੀ ਦਰਜ ਕਰੋ।
ਗਣਨਾ ਫਾਰਮ ਔਨਲਾਈਨ (Online) ਭਰਨ ਦੀ Process
ਜੇਕਰ ਤੁਸੀਂ ਘਰ ਬੈਠੇ ਡਿਜੀਟਲ ਤਰੀਕੇ ਨਾਲ ਇਹ ਫਾਰਮ ਭਰਨਾ ਚਾਹੁੰਦੇ ਹੋ, ਤਾਂ ਇਨ੍ਹਾਂ Steps ਦੀ ਪਾਲਣਾ ਕਰੋ:
ਵੈੱਬਸਾਈਟ ਜਾਂ ਐਪ 'ਤੇ ਜਾਓ: ਸਭ ਤੋਂ ਪਹਿਲਾਂ ਚੋਣ ਕਮਿਸ਼ਨ ਦੇ ਅਧਿਕਾਰਤ ਪੋਰਟਲ voters.eci.gov.in 'ਤੇ ਜਾਓ। ਪੰਜਾਬ ਦੇ ਵੋਟਰ ਸਿੱਧੇ ceopunjab.nic.in 'ਤੇ ਵੀ ਲੋਗਿਨ ਕਰ ਸਕਦੇ ਹਨ। ਮੋਬਾਈਲ ਯੂਜ਼ਰਸ 'Voter Helpline' App ਡਾਊਨਲੋਡ ਕਰ ਸਕਦੇ ਹਨ।
Sign Up ਅਤੇ Login: ਪੋਰਟਲ 'ਤੇ ਆਪਣੇ ਮੋਬਾਈਲ ਨੰਬਰ ਅਤੇ ਈਮੇਲ ਰਾਹੀਂ ਨਵਾਂ ਖਾਤਾ (Password) ਬਣਾ ਕੇ Login ਕਰੋ।
SIR ਪੋਰਟਲ ਦੀ ਚੋਣ: ਹੋਮਪੇਜ 'ਤੇ ਦਿਖਾਈ ਦੇ ਰਹੇ "Special Intensive Revision (SIR) - ਗਣਨਾ ਫਾਰਮ" ਲਿੰਕ 'ਤੇ ਕਲਿੱਕ ਕਰੋ ਅਤੇ ਆਪਣਾ EPIC ਨੰਬਰ ਦਰਜ ਕਰੋ।
ਡਾਟਾ ਵੇਰੀਫਿਕੇਸ਼ਨ ਅਤੇ ਨਵੇਂ ਮੈਂਬਰ ਜੋੜਨਾ: ਆਪਣਾ ਰਾਜ, ਜ਼ਿਲ੍ਹਾ ਅਤੇ ਹਲਕਾ ਚੁਣਨ ਤੋਂ ਬਾਅਦ ਤੁਹਾਡੇ ਪਰਿਵਾਰ ਦੇ ਪੁਰਾਣੇ ਵੇਰਵੇ ਸਕ੍ਰੀਨ ਦੇ ਖੱਬੇ ਪਾਸੇ ਆਪਣੇ ਆਪ (Auto-populate) ਦਿਖਾਈ ਦੇਣਗੇ। ਜੇਕਰ ਪਰਿਵਾਰ ਵਿੱਚ ਕੋਈ ਨਵਾਂ ਮੈਂਬਰ ਜੋੜਨਾ ਹੈ, ਤਾਂ "Add Family Member" ਜਾਂ "ਨਵੀਂ ਗਣਨਾ ਐਂਟਰੀ" 'ਤੇ ਕਲਿੱਕ ਕਰਕੇ ਉਸ ਦਾ ਨਾਮ, ਉਮਰ, ਲਿੰਗ ਅਤੇ ਮੁਖੀ ਨਾਲ ਸਬੰਧ ਦਰਜ ਕਰੋ।
ਆਧਾਰ, ਮੋਬਾਈਲ ਅਤੇ ਦਸਤਾਵੇਜ਼: ਫਾਰਮ ਦੇ ਅਗਲੇ ਹਿੱਸੇ ਵਿੱਚ ਆਧਾਰ ਕਾਰਡ ਨੰਬਰ, ਮੋਬਾਈਲ ਨੰਬਰ ਅਤੇ ਜੀਵਨ ਸਾਥੀ/ਮਾਤਾ-ਪਿਤਾ ਦੇ ਵੇਰਵੇ ਭਰੋ। ਲੋੜੀਂਦੇ Documents (ਦਸਤਾਵੇਜ਼) ਅਤੇ ਫੋਟੋ ਨੂੰ PDF ਜਾਂ Image ਫਾਰਮੈਟ ਵਿੱਚ Online Upload ਕਰੋ।
Final Submit: ਫਾਰਮ ਜਮ੍ਹਾਂ ਕਰਨ ਤੋਂ ਬਾਅਦ ਸਕ੍ਰੀਨ 'ਤੇ ਮਿਲੇ Reference Number (ਹਵਾਲਾ ਨੰਬਰ) ਦਾ ਸਕ੍ਰੀਨਸ਼ੌਟ ਲੈ ਕੇ ਰੱਖੋ।
Online ਫਾਰਮ ਸਪਮਿਟ ਹੋਣ ਤੋਂ ਬਾਅਦ ਇਹ ਡਾਟਾ ਸਿੱਧਾ ਤੁਹਾਡੇ ਖੇਤਰ ਦੇ BLO ਦੇ ਮੋਬਾਈਲ ਐਪ (ਵੋਟਰ ਮਿੱਤਰ) ਵਿੱਚ ਚਲਿਆ ਜਾਵੇਗਾ। ਇਸ ਤੋਂ ਬਾਅਦ, ਬੀਐਲਓ ਸਿਰਫ਼ ਇੱਕ ਵਾਰ ਤੁਹਾਡੇ ਘਰ ਆ ਕੇ Physical Verification (ਸਰੀਰਕ ਤਸਦੀਕ) ਕਰੇਗਾ ਅਤੇ ਤੁਹਾਡੀ ਵੋਟ ਨੂੰ ਡਿਜੀਟਲੀ ਮੈਪ ਕਰ ਦਿੱਤਾ ਜਾਵੇਗਾ।
- Download Babushahi App
-
-