ਪ੍ਰੈਸ ਕਲੱਬ ਭਗਤਾ ਭਾਈ ਨੇ ਹੋਣਹਾਰ ਬੱਚਿਆਂ ਦੇ ਸਨਮਾਨ ਲਈ ਸਮਾਗਮ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ,1 ਦਸੰਬਰ 2025 :ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਪੰਜਾਬ ਨਾਲ ਸਬੰਧਿਤ ਪ੍ਰੈੱਸ ਕਲੱਬ ਭਗਤਾ ਭਾਈ ਨੇ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਦਸਵੀਂ ਭਗਤਾ ਭਾਈ ਵਿਖੇ ਪੰਜਵਾਂ ਸਲਾਨਾ ਸਨਮਾਨ ਸਮਾਗਮ ਕਰਵਾਇਆ ਜਿਸ ਵਿੱਚ ਬਲਾਕ ਭਗਤਾ ਭਾਈ ਨਾਲ ਸਬੰਧਿਤ ਸਰਕਾਰੀ ਸਕੂਲਾਂ ਦੀਆਂ ਬੋਰਡ ਜਮਾਤਾਂ ਵਿੱਚੋਂ 90 ਫ਼ੀਸਦੀ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਬੱਚਿਆਂ ਅਤੇ ਵਧੀਆ ਨਤੀਜੇ ਵਾਲੇ ਸਕੂਲਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਅਤੇ ਮਨਜੀਤ ਸਿੰਘ ਬਿਲਾਸਪੁਰ ਵਿਧਾਇਕ ਹਲਕਾ ਨਿਹਾਲ ਸਿੰਘ ਵਾਲਾ ਨੇ ਸਮੂਲੀਅਤ ਕੀਤੀ, ਜਦ ਕਿ ਵਿਸ਼ੇਸ਼ ਮਹਿਮਾਨ ਵਜੋਂ ਗੁਰਪ੍ਰੀਤ ਸਿੰਘ ਮਲੂਕਾ ਜ਼ਿਲ੍ਹਾ ਪ੍ਰਧਾਨ ਭਾਜਪਾ ਬਠਿੰਡਾ ਦਿਹਾਤੀ ਅਤੇ ਬੂਟਾ ਸਿੰਘ ਸਿੱਧੂ ਪ੍ਰਧਾਨ ਨਗਰ ਪੰਚਾਇਤ ਭਗਤਾ ਭਾਈ ਹਾਜ਼ਰ ਹੋਏ।
ਪ੍ਰੈੱਸ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਬਿੰਦਰ ਜਲਾਲ ਨੇ ਕਲੱਬ ਦੀਆਂ ਪਿਛਲੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਇਲਾਕੇ ਵਿਚ ਇੱਕ ਚੰਗੀ ਤੇ ਉਸਾਰੂ ਪੱਤਰਕਾਰੀ ਦੇ ਨਾਲ ਨਾਲ ਪ੍ਰੈਸ ਕਲੱਬ ਭਗਤਾ ਵੱਲੋਂ ਜੋ ਸਮਾਜ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ, ਉਹ ਬੇਹੱਦ ਸ਼ਲਾਘਾਯੋਗ ਹਨ। ਉਨ੍ਹਾਂ ਪ੍ਰੈਸ ਕਲੱਬ ਨੂੰ 11 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦੇਣ ਤੋਂ ਇਲਾਵਾ ਪ੍ਰੈਸ ਕਲੱਬ ਨੂੰ ਸ਼ਹਿਰ ਵਿਚ ਦਫ਼ਤਰ ਲਈ ਜਗ੍ਹਾ ਦੇਣ ਦਾ ਭਰੋਸਾ ਦਿਵਾਇਆ। ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਆਮ ਤੌਰ 'ਤੇ ਪ੍ਰੈੱਸ ਕਲੱਬ ਸਿਰਫ਼ ਆਪਣੀਆਂ ਸਮੱਸਿਆਵਾਂ ਤੇ ਮੰਗਾਂ ਤੱਕ ਹੀ ਸੀਮਤ ਹੁੰਦੇ ਹਨ ਪਰ ਪ੍ਰੈਸ ਕਲੱਬ ਭਗਤਾ ਨੇ ਉਸਾਰੂ ਪੱਤਰਕਾਰੀ ਦੇ ਨਾਲ ਸਮਾਜ ਭਲਾਈ ਦੇ ਜੋ ਕਾਰਜ਼ ਕੀਤੇ ਹਨ, ਉਹ ਬੇਹੱਦ ਪ੍ਰਸੰਸਾਯੋਗ ਹਨ।
ਭਾਜਪਾ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਨੇ ਪ੍ਰੈੱਸ ਕਲੱਬ ਦੀਆਂ ਗਤੀਵਿਧੀਆਂ ਦੀ ਜ਼ੋਰਦਾਰ ਸ਼ਲਾਘਾ ਕਰਦਿਆਂ ਪ੍ਰੈਸ ਕਲੱਬ ਨੂੰ 11 ਹਜ਼ਾਰ ਰੁਪਏ ਦੀ ਨਗਦ ਸਹਾਇਤਾ ਦਿੱਤੀ। ਨਗਰ ਪੰਚਾਇਤ ਭਗਤਾ ਭਾਈ ਦੇ ਪ੍ਰਧਾਨ ਬੂਟਾ ਸਿੰਘ ਸਿੱਧੂ ਨੇ ਪ੍ਰੈਸ ਕਲੱਬ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ 11 ਹਜ਼ਾਰ ਰੁਪਏ ਦੀ ਨਗਦ ਸਹਾਇਤਾ ਦਿੱਤੀ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਫੁੰਮਣ ਸਿੰਘ ਭਗਤਾ ਨੇ ਪ੍ਰੈੱਸ ਕਲੱਬ ਨੂੰ 5 ਹਜ਼ਾਰ, ਸਰਪੰਚ ਅਜਾਇਬ ਸਿੰਘ ਹਮੀਰਗੜ੍ਹ ਨੇ 51 ਸੌ ਰੁਪਏ, ਉਜਾਗਰ ਸਿੰਘ ਢਿੱਲੋਂ ਦੀ ਯਾਦ ਵਿੱਚ ਪਰਿਵਾਰ ਨੇ 5 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ।
ਪ੍ਰੈੱਸ ਕਲੱਬ ਦੇ ਪ੍ਰਧਾਨ ਸੁਖਪਾਲ ਸਿੰਘ ਸੋਨੀ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਬਲਾਕ ਭਗਤਾ ਨਾਲ ਸਬੰਧਤ ਸਰਕਾਰੀ ਸਕੂਲਾਂ ਦੇ ਅੱਠਵੀਂ, ਦਸਵੀਂ ਅਤੇ ਬਾਰਵੀਂ ਕਲਾਸ ਵਿਚੋਂ 90 ਫੀਸ਼ਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ, ਚੰਗੇ ਨਤੀਜੇ ਵਾਲੇ ਸਕੂਲਾਂ, ਝੁੱਗੀ-ਝੋਪੜੀ ਤੇ ਗੱਡੀਆਂ ਵਾਲੇ ਦੇ ਅੱਠਵੀਂ, ਦਸਵੀਂ ਤੇ ਬਾਰਵੀਂ ਪਾਸ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਜਮਾਤ ਦੇ ਐਲਾਨੇ ਗਏ ਨਤੀਜੇ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ਭਗਤਾ ਭਾਈ ਦੀ ਵਿਦਿਆਰਥਣ ਜੈਸਲੀਨ ਕੌਰ ਜਿਸ ਨੇ ਅੱਠਵੀਂ ਜਮਾਤ ਵਿੱਚੋਂ ਪੂਰੇ ਪੰਜਾਬ ਵਿੱਚੋਂ ਛੇਵਾਂ ਰੈਂਕ ਅਤੇ ਜ਼ਿਲ੍ਹੇ ਦੇ ਓਵਰ ਆਲ ਸਕੂਲਾਂ ਚੋਂ ਦੂਜਾ ਅਤੇ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ, ਦਾ ਦਸ ਗੁਰੂ ਸਹਿਬਾਨਾਂ ਦੇ ਚਾਂਦੀ ਦੇ ਸਰੂਪ ਅਤੇ 5100 ਰੁਪਏ ਨਗਦ ਰਾਸ਼ੀ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਸਮੇਂ ਵੀਰਪਾਲ ਸਿੰਘ ਭਗਤਾ ਸੂਬਾ ਸਕੱਤਰ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ, ਸਰਪ੍ਰਸਤ ਰਾਜਿੰਦਰ ਸਿੰਘ ਮਰਾਹੜ, ਪਰਵੀਨ ਗਰਗ ਚੇਅਰਮੈਨ, ਪਰਮਜੀਤ ਸਿੰਘ ਢਿੱਲੋਂ, ਸਵਰਨ ਸਿੰਘ ਭਗਤਾ, ਰਾਜਿੰਦਰਪਾਲ ਸ਼ਰਮਾ, ਹਰਜੀਤ ਸਿੰਘ ਗਿੱਲ, ਸਿਕੰਦਰ ਸਿੰਘ ਜੰਡੂ, ਸਿਕੰਦਰ ਸਿੰਘ ਬਰਾੜ ਨੇ ਸਮਾਗਮ ਦੌਰਾਨ ਸਹਿਯੋਗ ਲਈ ਸਾਰਿਆਂ ਦਾ ਧੰਨਵਾਦ ਕੀਤਾ।ਇਸ ਮੌਕੇ ਸੁਖਨੈਬ ਸਿੰਘ ਸਿੱਧੂ ਸੂਬਾ ਕਮੇਟੀ ਮੈਂਬਰ ਇੰਡੀਅਨ ਜਰਨਲਿਸਟ ਯੂਨੀਅਨ, ਬੇਅੰਤ ਸਿੰਘ ਸਲਾਬਤਪੁਰਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ ਭਾਈ, ਗਗਨਦੀਪ ਕੌਰ ਸਿੱਧੂ ਸਾਬਕਾ ਕੌਂਸਲਰ, ਸਮਾਜ ਸੇਵੀ ਗੁਲਾਬ ਚੰਦ ਸਿੰਗਲਾ, ਅਜਾਇਬ ਸਿੰਘ ਹਮੀਰਗੜ੍ਹ ਸਰਪੰਚ, ਦੀਪਕ ਸਰਮਾ ਸਰਪੰਚ, ਗੁਰਸੇਵਕ ਸਿੰਘ ਕੋਇਰ ਸਿੰਘ ਵਾਲਾ ਸਰਪੰਚ, ਹਰਪ੍ਰੀਤ ਸਿੰਘ ਭੋਡੀਪੁਰਾ ਸਰਪੰਚ, ਭੁਪਿੰਦਰ ਸਿੰਘ ਗੁਰੂਸਰ ਸਰਪੰਚ, ਗਗਨਦੀਪ ਸਿੰਘ ਗਰੇਵਾਲ ਤੇ ਜਗਮੋਹਨ ਲਾਲ ਕੌਂਸਲਰ ਆਦਿ ਹਾਜ਼ਰ ਸਨ।