ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕੌਮ ਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੀ ਹੋਈ ਕਨਵੈਨਸ਼ਨ
ਰਵਿੰਦਰ ਢਿੱਲੋਂ
ਖੰਨਾ , 10 ਫਰਵਰੀ 2026 : ਸਟੇਟ ਕਮੇਟੀ ਦੇ ਫੈਸਲੇ ਅਨੁਸਾਰ ਪੈਨਸ਼ਨਰ ਐਸੋਸੀਏਸ਼ਨ ਰਜਿ ਸਰਕਲ ਖੰਨਾ ਦੀ ਕਨਵੈਨਸ਼ਨ ਸਿਨੀਅਰ ਸਿਟੀਜਨ ਕੌਂਸਲ ਹਾਲ ਮੁਹੱਲਾ ਮਾਤਾ ਰਾਣੀ ਖੰਨਾ ਵਿਖੇ ਕੀਤੀ ਗਈ। ਜਿਸ ਦੀ ਪ੍ਰਧਾਨਗੀ ਸਰਕਲ ਪ੍ਰਧਾਨ ਹਰਬੰਸ ਸਿੰਘ ਦਬੁਰਜੀ ਜੀ ਨੇ ਕੀਤੀ ਵਿਸ਼ੇਸ਼ ਤੌਰ ਤੇ ਪਹੁੰਚੇ ਸਟੇਟ ਕਮੇਟੀ ਦੇ ਆਗੂ ਜਗਦੇਵਸਿੰਘ ,ਦੇਵ ਰਾਜ, ਅਤੇ ਕੁਲਦੀਪ ਸਿੰਘ, ਸੂਬਾ ਮੀਤ ਪ੍ਰਧਾਨ ਨੇ ਪੈਨਸ਼ਨਰਾਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨਿੱਜੀਕਰਨ ਦੀਆਂ ਨੀਤੀਆਂ ਖਿਲਾਫ ਲੜਨ ਦਾ ਸਨੇਹਾ ਦਿੱਤਾ। ਸਟੇਟ ਆਗੂ ਦੇਵ ਰਾਜ ਅਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਬਿਜਲੀ ਸੋਧ ਬਿੱਲ 2025 ਜਿਥੇ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ੱਬਹੁਤ ਘਾਤਕ ਹੈ ਉਥੇ ਆਮ ਲੋਕਾਂ ਦੀਆਂ ਮੁਸਕਲਾਂ ਵਿੱਚ ਭਾਰੀ ਵਾਧਾ ਹੋਵੇਗਾ।ਇਸ ਤੋਂ ਇਲਾਵਾ ਕਦੇਰ ਸਰਕਾਰ ਵੱਲੋਂ ਚਾਰ ਲੇਬਰ ਕੋਡ ਕਾਨੂੰਨ ਦੀ ਨਿਖੇਧੀ ਕਰਦੇ ਹੋਏ ਪੈਨਸ਼ਨਰਾਂ ਦੀਆਂ ਮੰਗਾਂ ਮਨਾਉਣ ਲਈ ਬਿਜਲੀ ਮੰਤਰੀ ਦੇ ਦਫ਼ਤਰ ਦਾ ਘਿਰਾਓ ਕਰਨ ਲਈ ਤਿਆਰ ਰਹਿਣ ਲਈ ਕਿਹਾ। ਸਰਕਲ ਪ੍ਰਧਾਨ ਹਰਬੰਸ ਸਿੰਘ ਦਬੁਰਜੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਅਦਾਰਿਆਂ ਦੀਆਂ ਜ਼ਮੀਨਾਂ ਵੇਚਣ ਅਤੇ ਬਿਜਲੀ ਸੋਧ ਬਿੱਲ ਨਾਲ ਸਹਿਮਤ ਹੈ ਕਿਉਂਕਿ ਅੱਜ ਤੱਕ ਬਿਜਲੀ ਸੋਧ ਬਿੱਲ ਦੇ ਖ਼ਿਲਾਫ਼ ਕੋਈ ਬਿਆਨ ਨਹੀਂ ਦਿੱਤਾ। ਮਗਨਰੇਗਾ ਦੀ ਥਾਂ ਨਵਾਂ ਲਿਆਂਦਾ ਮਜ਼ਦੂਰ ਵਿਰੋਧੀ ਜੀ ਰਾਮ ਜੀ ਦੀ ਨਿਖੇਦੀ ਕੀਤੀ। ਉਥੇ ਹੀ ਮਾਨਯੋਗ ਸੁਪਰੀਮ ਕੋਰਟ ਵਲੋਂ ਪੱਛਮੀ ਬੰਗਾਲ ਦੇ ਮੁਲਾਜ਼ਮਾਂ ਵਲੋਂ ਮਹਿਗਾਈ ਭੱਤੇ ਦੇ ਬਕਾਇਆ ਦੀ ਅਦਾਇਗੀ ਸਬੰਧੀ ਪਾਈ ਰਿੱਟ ਤੇ ਮਹੱਤਵਪੂਰਨ ਫੈਸਲਾ ਦਿੱਤਾ ਹੈ, ਇਸ ਫੈਸਲੇ ਦਾ ਅਸਰ ਭਾਰਤ ਦੀ ਸਾਰੀ ਸਟੇਟਾਂ ਤੇ ਪਵੇਗਾ। ਉਨ੍ਹਾਂ ਅਗੇ ਕਿਹਾ ਕਿ 12ਫਰਵਰੀ ਨੂੰ ਵੱਖ ਵੱਖ ਟਰੇਡ ਯੂਨੀਅਨਾਂ ਵਲੋਂ ਕੀਤੀ ਜਾ ਰਹੀ ਹੜਤਾਲ ਵਿਚ ਪੈਨਸ਼ਨਰਾਂ ਵਲੋਂ ਸ਼ਮੂਲੀਅਤ ਕੀਤੀ ਜਾਵੇ ਗੀ ਉਥੇ ਹੀ ਸੂਬਾ ਕਮੇਟੀ ਵਲੋਂ ਉਲੀਕੇ ਪ੍ਰੋਗਰਾਮ ਤਹਿਤ 13ਫਰਵਰੀ ਨੂੰ ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਦੇ ਡੀ.ਸੀ ਸਾਹਿਬਾਨ ਨੂੰ ਮੰਗ ਪੱਤਰ ਦਿੱਤੇ ਜਾਣਗੇ।ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ 16% ਮਹਿੰਗਾਈ ਭੱਤਾ ਤੁਰੰਤ ਦਿੱਤਾ ਜਾਵੇ,2016 ਤੋਂ ਪਹਿਲਾਂ ਹੋਏ ਸੇਵਾ ਮੁਕਤ ਪੈਨਸ਼ਨਰਾਂ ਦੀ ਪੈਨਸ਼ਨ 2,59 ਫੈਕਟਰ ਨਾਲ ਸੋਧੀ ਜਾਵੇ, ਮੈਡੀਕਲ ਕੈਸ਼ਲੈਸ ਸਕੀਮ ਮੁੜ ਚਾਲੂ ਕੀਤੀ ਜਾਵੇ।23 ਸਾਲਾਂ ਪੇ ਸਕੇਲ ਬਿਨਾਂ ਸ਼ਰਤ ਦਿੱਤਾ ਜਾਵੇ।200/-ਰੁਪਏ ਡਿਵੈਲਪਮੈਂਟ ਟੈਕਸ ਕੱਟਣਾ ਬੰਦ ਕੀਤਾ ਜਾਵੇ। ਪਾਵਰਕੌਮ ਵਿੱਚ ਹਰ ਤਰ੍ਹਾਂ ਦਾ ਨਿਜੀਕਰਨ ਬੰਦ ਕੀਤਾ ਜਾਵੇ।ਪਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਕੱਚੇ ਮੁਲਾਜ਼ਮਾਂ ਪੱਕੇ ਕੀਤੇ ਜਾਣ , ਰਹਿੰਦਾ ਬਕਾਇਆ ਤੁਰੰਤ ਦਿੱਤਾ ਜਾਵੇ ਆਦਿ। ਉਕਤ ਆਗੂਆਂ ਤੋਂ ਇਲਾਵਾ ਮੰਡਲ ਖੰਨਾ, ਦੋਰਾਹਾ, ਗੋਬਿੰਦਗੜ੍ਹ, ਅਮਲੋਹ ਅਤੇ ਸਰਹਿੰਦ ਮੰਡਲ ਤੋਂ ਸਰਵਸ੍ਰੀ ਗੁਰਸੇਵਕ ਸਿੰਘ ਮੋਹੀ ਵਲੋਂ ਪ੍ਰਮਾਤਮਾ ਦੇ ਰੰਗਾਂ ਦਾ ਜ਼ਿਕਰ ਗੀਤ ਰਾਹੀਂ ਕਰਕੇ ਕਨਵੈਨਸ਼ਨ ਦੀ ਆਰੰਭਤਾ ਕੀਤੀ ਮੰਡਲ ਯੂਨਿਟਾਂ ਦੇ ਸਰਵਸ੍ਰੀ,ਜਗਦੇਵ ਸਿੰਘ,ਮੋਹਨ ਸਿੰਘ ਸ਼ੰਭੂ ਰਾਕੇਸ ਕੁਮਾਰ, ਭਗਵੰਤ ਸਿੰਘ ਜੋਗਿੰਦਰ ਸਿੰਘ ਜੱਲ੍ਹਾ ,ਧਰਮਪਾਲ ਸੈਣੀ,ਸੁਰੇਸ਼ ਕੁਮਾਰ, ਰਛਪਾਲ ਸਿੰਘ, ਸਰਕਲ ਆਗੂ ਹਰਬੰਸ ਸਿੰਘ ਮੰਡੇਰ,ਨੇਤਰ। ਸਿੰਘ ਫੈਜਗੜੀਆ, ਨਰਿੰਦਰ ਕੁਮਾਰ ਸ਼ਾਹੀ, ਜਗੀਰ ਸਿੰਘ, ਪ੍ਰਦੀਪ ਕੁਮਾਰ, ਆਦਿ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ।ਇੰਦਰਜੀਤ ਸਿੰਘ ਅਕਾਲ ਸਰਕਲ ਸਕੱਤਰ ਨੇ ਸਟੇਜ ਦੀ ਕਾਰਵਾਈ ਚਲਾਈ।