ਨਸ਼ਿਆਂ ਵਿਰੁੱਧ ਜਾਗਰੂਕ ਸੈਮੀਨਾਰ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 13 ਫਰਵਰੀ,2025
ਸਰਕਾਰੀ ਕਾਲਜ ਮਹੈਣ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਿੰਸੀਪਲ ਵਨੀਤਾ ਅਨੰਦ ਦੀ ਅਗਵਾਈ ਅਧੀਨ ਪੰਜਾਬ ਸਰਕਾਰ ਦੀ ਬੱਡੀ ਯੋਜਨਾ ਅਧੀਨ ਨਸ਼ਿਆਂ ਵਿਰੁੱਧ ਜਾਗਰੂਕ ਸੈਮੀਨਾਰ ਕੀਤਾ ਗਿਆ। ਪ੍ਰੋ : ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੈਮੀਨਾਰ ਵਿਚ ਪਹਿਲੇ ਸਥਾਨ ਤੇ ਆਉਣ ਵਾਲੀ ਬੀ.ਏ ਭਾਗ ਪਹਿਲਾ ਦੀ ਸਿਖ਼ਾ ਰਾਨੀ ਅਤੇ ਅਨੂ ਰਾਨੀ ਨੇ ਕਿਹਾ ਕਿ ਅੱਜ ਦੇ ਨੌਜਵਾਨਾਂ ਵਿਚ ਨਸ਼ਿਆਂ ਦੇ ਦੁਰਪ੍ਰਭਾਵਾਂ ਬਾਰੇ ਜਾਗਰੂਕਤਾ ਹੋਣਾ ਬਹੁਤ ਜਰੂਰੀ ਹੈ । ਸਰਾਬ ਦੀ ਇੱਕ ਬੂੰਦ ਦਾ ਵੀ ਦਿਲ ਨੂੰ ਕੋਈ ਲਾਭ ਨਹੀਂ ਹੁੰਦਾ ਪਰ ਦੁੱਖ ਦੀ ਗੱਲ ਹੈ ਕਿ ਦੇਸ਼ ਭਰ ਵਿੱਚ 16 ਕਰੋੜ ਲੋਕ ਸਰਾਬ ਦਾ ਸੇਵਨ ਕਰਦੇ ਹਨ ਅਤੇ ਦੇਸ਼ ਭਰ ਵਿੱਚ ਸਲਾਨਾ 2.6 ਲੱਖ ਲੋਕਾਂ ਦੀ ਮੌਤ ਜਿਆਦਾ ਸਰਾਬ ਪੀਣ ਕਾਰਨ ਹੋ ਰਹੀ ਹੈ ।
ਦੂਜੇ ਨੰਬਰ ਤੇ ਆਉਣ ਵਾਲੀ ਬੀ .ਕਾਮ ਭਾਗ ਦੂਜਾ ਦੀ ਜ਼ਸ਼ਨਪ੍ਰੀਤ ਕੌਰ ਅਤੇ ਬੀ. ਏ ਭਾਗ ਦੂਜਾ ਦੀ ਜਯੋਤੀ ਨੇ ਕਿਹਾ ਕਿ ਦੇਸ਼ ਭਰ `ਚ ਕਰੀਬ 186 ਮਿਲੀਅਨ ਲੋਕ ਤੰਬਾਕੂ ਦਾ ਸੇਵਨ ਕਰ ਰਹੇ ਹਨ ਅਤੇ ਦੇਸ਼ ਭਰ ਵਿੱਚ ਸਲਾਨਾ ਕਰੀਬ 10 ਲੱਖ 35 ਹਜ਼ਾਰ ਲੋਕਾਂ ਦੀ ਮੌਤ ਤੰਬਾਕੂ ਦੇ ਸੇਵਨ ਕਾਰਨ ਹੋ ਰਹੀ ਹੈ । ਤੰਬਾਕੂ ਖਾਣ ਨਾਲ ਕੈਂਸਰ ਦਾ ਖਤਰਾ 25 ਫੀਸ਼ਦੀ ਅਤੇ ਦਿਲ ਦੀਆਂ ਬੀਮਾਰੀਆਂ ਦਾ ਖਤਰਾ 4 ਗੁਣਾ ਵੱਧ ਜਾਂਦਾ ਹੈ। ਤੀਜੇ ਨੰਬਰ ਤੇ ਆਉਣ ਵਾਲੇ ਬੀ. ਕਾਮ ਭਾਗ ਤੀਜਾ ਦੇ ਸਰਬਜੀਤ ਸੇਨ ਗੁਪਤਾ ਅਤੇ ਰਮਨਦੀਪ ਕੌਰ ਨੇ ਕਿਹਾ ਕਿ ਪੰਜਾਬ ਭਰ 'ਚ ਡਰੱਗਜ ਉੱਤੇ ਸਲਾਨਾ ਕਰੀਬ 7500 ਕਰੋੜ ਰੁਪਏ ਖਰਚ ਹੋ ਰਹੇ ਹਨ ਅਤੇ ਡਰੱਗਜ ਕਾਰਨ ਹਰ ਦੂਸਰੇ ਦਿਨ ਇੱਕ ਨੌਜਵਾਨ ਦੀ ਮੌਤ ਹੋ ਰਹੀ ਹੈ । ਨਸ਼ਿਆਂ ਕਾਰਨ ਪੰਜਾਬ ਦੇ ਨੌਜਵਾਨਾਂ ਦੀ ਸੈਨਾ ਦੇ ਤਿੰਨੋਂ ਅੰਗਾਂ ਦੇ ਅਫਸਰਾਂ ਵਿੱਚ ਸਹਿਭਾਗਤਾ 50 ਫੀਸਦੀ ਤੋਂ ਘੱਟ ਕੇ 24 ਫੀਸਦੀ ਰਹਿ ਗਈ ਹੈ। ਇਸ ਮੌਕੇ ਡਾ: ਦਿਲਰਾਜ ਕੌਰ , ਪ੍ਰੋ : ਬੋਬੀ , ਪ੍ਰੋ: ਅਮਿਤ ਕੁਮਾਰ ਯਾਦਵ, ਪ੍ਰੋ : ਸਰਨਦੀਪ ਅਤੇ ਪ੍ਰੋ: ਬਲਜਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦੇ ਵਿਕਾਸ ਲਈ ਨਸ਼ਾ ਮੁਕਤ ਸਮਾਜ ਅੱਜ ਦੀ ਮੌਲਿਕ ਲੋੜ ਹੈ। ਪ੍ਰਿੰਸੀਪਲ ਨੇ ਆਪਣੇ ਭੇਜੇ ਸੰਦੇਸ਼ ਵਿਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਤੰਦਰੂਸਤ ਜੀਵਨ ਜਿਊਣ ਅਤੇ ਪੜਾਈ ਦੇ ਨਾਲ ਨਾਲ ਰਚਨਾਤਮਕ ਕੰਮਾਂ ਤੇ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ।