ਨਵੇ ਸਾਲ ਮੌਕੇ ਇੰਟਕ ਵਲੋਂ ਜਾਰੀ ਕੀਤਾ ਗਿਆ ਕੈਲੰਡਰ
ਪ੍ਰਮੋਦ ਭਾਰਤੀ
ਲੁਧਿਆਣਾ, 1 ਜਨਵਰੀ 2026- ਪੀਐਸਪੀਸੀਐਲ ਅਤੇ ਪੀਐਸਟੀਸੀਐਲ ਵਰਕਰਸ ਫੈਡਰੇਸ਼ਨ ਇੰਟਕ ਵੱਲੋਂ ਨਵੇਂ ਸਾਲ 2026 ਦੇ ਮੌਕੇ ਤੇ ਪ੍ਰਧਾਨ ਸਵਰਨ ਸਿੰਘ ਦੀ ਅਗਵਾਈ ਹੇਠ ਅਯੋਜਿਤ ਸਮਾਗਮ ਦੌਰਾਨ ਜਿਲਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਪਵਨ ਦੀਵਾਨ ਵੱਲੋਂ ਕੈਲੰਡਰ ਜਾਰੀ ਕੀਤਾ ਗਿਆ। ਇਸ ਮੌਕੇ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਨਾਲ ਸੰਬੰਧਿਤ ਵੱਡੀ ਗਿਣਤੀ ਵਿੱਚ ਕਰਮਚਾਰੀ ਸ਼ਾਮਿਲ ਰਹੇ।
ਇਸ ਮੌਕੇ ਸੰਬੋਧਨ ਕਰਦਿਆਂ, ਸਵਰਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਕਰਮਚਾਰੀ ਅਤੇ ਵਿਭਾਗ ਵਿਰੋਧੀ ਨੀਤੀਆਂ ਕਾਰਨ ਅੱਜ ਪੀਐਸਪੀਸੀਐਲ ਬਹੁਤ ਮਾੜੀ ਹਾਲਤ ਵਿੱਚ ਪਹੁੰਚ ਚੁੱਕੀ ਹੈ। ਇੰਨੇ ਮਾੜੇ ਹਾਲਾਤਾਂ ਦੇ ਬਾਵਜੂਦ ਸਰਕਾਰ ਅਤੇ ਮੈਨੇਜਮੈਂਟ ਦੇ ਕੰਨ ਉੱਪਰ ਜੂ ਤੱਕ ਨਹੀਂ ਰੇਂਗ ਰਹੀ।
ਉੱਥੇ ਹੀ ਪਵਨ ਦੀਵਾਨ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦਾ ਜਲਦੀ ਹੀ ਹੱਲ ਕੀਤਾ ਜਾਵੇਗਾ, ਜਦੋਂ ਸੂਬੇ ਅੰਦਰ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਬਣੇਗੀ। ਉਹਨਾਂ ਨੇ ਏਐਲਐਮ ਅਤੇ ਸੀਐਚਬੀ ਮੁਲਾਜ਼ਮਾ ਦੀਆਂ ਸਮੱਸਿਆਵਾਂ ਦਾ ਹੱਲ ਕੱਢਣ ਦਾ ਵੀ ਭਰੋਸਾ ਦਿੱਤਾ। ਉਹਨਾਂ ਨੇ ਮੁਲਾਜ਼ਮਾਂ ਦੇ ਬਕਾਇਆ ਡੀਏ ਦੀ ਕਿਸ਼ਤ ਸਣੇ ਹੋਰ ਮੰਗਾਂ ਨੂੰ ਜਲਦੀ ਪੂਰਾ ਕਰਨ ਦੀ ਜੋਰਦਾਰ ਅਪੀਲ ਕੀਤੀ। ਉਹਨਾਂ ਨੇ ਇਸ ਗੱਲ ਨਾਲ ਵੀ ਸਹਿਮਤੀ ਪਾਵਰਕਾਮ ਦਾ ਚੇਅਰਮੈਨ ਕੋਈ ਤਕਨੀਕੀ ਵਿਅਕਤੀ ਹੋਣਾ ਚਾਹੀਦਾ ਹੈ, ਤਾਂ ਜੋ ਵਿਵਸਥਾ ਨੂੰ ਚੰਗੀ ਤਰ੍ਹਾਂ ਸਮਝ ਤੇ ਚਲਾ ਸਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਪੀਸੀਸੀ ਮੈਂਬਰ ਸੁਸ਼ੀਨ ਮਲਹੋਤਰਾ, ਗੁਰਦੀਪ ਸਿੰਘ ਵਰਕਿੰਗ ਪ੍ਰਧਾਨ, ਚਰਨਜੀਤ ਚੰਨੀ, ਬਚਿੱਤਰ ਸਿੰਘ, ਬਲਜੀਤ ਸਿੰਘ ਪ੍ਰਧਾਨ, ਚੰਨ ਪ੍ਰੀਤ, ਸਤੀਸ਼ ਕੁਮਾਰ, ਅੰਕਿਤ ਚੌਧਰੀ, ਰਵਜੋਤ ਸਿੰਘ, ਗੁਰਦੇਵ ਸਿੰਘ ਸੁਪਰਡੈਂਟ, ਜਗਜੀਤ ਸਿੰਘ ਏਐਲਐਮ, ਸੋਹਣ ਸਿੰਘ ਏਐਲਐਮ, ਗੁਰਦੀਪ ਸਿੰਘ ਸੀਐਚਬੀ ਵੀ ਮੌਜੂਦ ਰਹੇ।