ਨਗਰ ਨਿਗਮ ਲੁਧਿਆਣਾ ਨੇ ਕੇਂਦਰ ਸਰਕਾਰ ਦੇ ਰੇਲ ਮਹਿਕਮੇ ਦਾ ਸਫਾਈ ਨਾ ਕਰਾਉਣ 'ਤੇ ਚਲਾਨ ਕੱਟਿਆ
ਸੁਖਮਿੰਦਰ ਭੰਗੂ
ਲੁਧਿਆਣਾ 17 ਮਈ 2025 - ਲੁਧਿਆਣੇ ਸ਼ਹਿਰ ਵਿੱਚ ਗੰਦਗੀ ਦਾ ਬਹੁਤ ਮਾੜਾ ਹਾਲ ਹੈ ਇਸ ਸਬੰਧ ਵਿੱਚ ਕੱਲ ਲੁਧਿਆਣਾ ਦੇ ਇੱਕ ਉੱਘੇ ਸਮਾਜ ਸੇਵਕ ਤੇ ਆਰ ਟੀ ਆਈ ਸਕੱਤਰ ਅਰਵਿੰਦ ਸ਼ਰਮਾ ਵੱਲੋਂ ਨਗਰ ਨਿਗਮ ਦੇ ਕਮਿਸ਼ਨਰ ਨੂੰ ਇੱਕ ਸ਼ਿਕਾਇਤ ਪੱਤਰ ਲਿਖਿਆ ਗਿਆ ਸੀ ਜਿਸ ਵਿੱਚ ਉਹਨਾਂ ਦਾ ਧਿਆਨ ਸ਼ਹਿਰ ਦੇ ਵਿੱਚ ਕਈ ਜਗਾ ਉੱਪਰ ਗੰਦਗੀ ਨੂੰ ਸਾਫ ਨਾ ਕਰਨ ਲਈ ਜਿੰਮੇਵਾਰ ਅਫਸਰਾਂ ਤੇ ਕਰਮਚਾਰੀਆਂ ਉੱਪਰ ਬਣਦੀ ਵਿਭਾਗੀ ਕਾਰਵਾਈ ਦੀ ਮੰਗਦੀ ਕੀਤੀ ਸੀ। ਜਿਸ ਦੇ ਮੱਦੇ ਨਜ਼ਰ ਅੱਜ ਲੁਧਿਆਣੇ ਦੇ ਮਾਡਲ ਗ੍ਰਾਮ ਦੇ ਸਟੇਸ਼ਨ ਕੋਲ ਪਈ ਗੰਦਗੀ ਦੇ ਢੇਰ ਜਮਾ ਹੋਣ ਨਾਲ ਲੋਕਾਂ ਦੁਆਰਾ ਵੀ ਉਸ ਉੱਪਰ ਹੋਰ ਗੰਦਗੀ ਫੈਲਾਉਣ ਨਾਲ ਹਾਲਤ ਬਹੁਤ ਖਸਤਾ ਹੋ ਚੁੱਕੀ ਸੀ।
ਅੱਜ ਨਗਰ ਨਿਗਮ ਲੁਧਿਆਣਾ ਦੇ ਦੇ ਹੈਲਥ ਵਿਭਾਗ ਦੇ ਹੈਡ ਵੱਲੋਂ ਮਾਡਲ ਗ੍ਰਾਮ ਸਟੇਸ਼ਨ ਦੇ ਸਟੇਸ਼ਨ ਮਾਸਟਰ ਨੂੰ ਸਫਾਈ ਨਾ ਕਰਵਾਉਣ ਲਈ ਚਲਾਨ ਜਾਰੀ ਕੀਤਾ ਗਿਆ। ਸਟੇਸ਼ਨ ਨੂੰ ਖੁੱਲਾ ਕਰਨ ਲਈ ਜਦੋਂ ਇਸ ਜਗਾ ਉਪਰ ਕੰਮ ਚੱਲ ਰਿਹਾ ਸੀ ਤਾਂ ਕੰਮ ਹੋਣ ਤੋਂ ਬਾਅਦ ਮਲਬਾ ਉਸੇ ਤਰ੍ਹਾਂ ਹੀ ਪਿਆ ਰਿਹਾ। ਇਸ ਉੱਪਰ ਲੋਕਾਂ ਦੁਆਰਾ ਵੀ ਕਈ ਤਰ੍ਹਾਂ ਦਾ ਗੰਦ ਸਿੱਟਿਆ ਗਿਆ। ਜਿਸ ਕਾਰਨ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਸੀ। ਇਸ ਸਬੰਧ ਵਿੱਚ ਜਦੋਂ ਨਗਰ ਨਿਗਮ ਦੇ ਸਿਹਤ ਵਿਭਾਗ ਦੇ ਮੁਖੀ ਵਿਪੁਲ ਮਲਹੋਤਰਾ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਸਾਡੇ ਮਹਿਕਮੇ ਵੱਲੋਂ ਇਹ ਚਲਾਨ ਰੇਲਵੇ ਵਿਭਾਗ ਨੂੰ ਦਿੱਤਾ ਗਿਆ ਹੈ। ਜਦੋਂ ਉਹਨਾਂ ਦੇ ਕਰਮਚਾਰੀ ਸੈਨੀਟਰੀ ਇੰਸਪੈਕਟਰ ਗੁਰਿੰਦਰ ਸਿੰਘ ਨਾਲ ਜਾਣ ਦੀ ਕਾਪੀ ਲੈਣ ਲਈ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਰੇ ਦਸਤਾਵੇਜ ਦਫਤਰ ਵਿੱਚ ਹੁੰਦੇ ਹਨ ਤੁਹਾਨੂੰ ਸੋਮਵਾਰ ਨੂੰ ਉਸਦੀ ਕਾਪੀ ਦੇ ਦਿੱਤੀ ਜਾਵੇਗੀ।