ਥਰਮਲ ਪਲਾਂਟ ਰੋਪੜ ਦੇ ਮੇਨ ਗੇਟ 'ਤੇ ਜਥੇਬੰਦੀਆਂ ਵੱਲੋਂ ਚੇਤਨਾ ਰੈਲੀ
ਮਨਪ੍ਰੀਤ ਸਿੰਘ
ਘਨੌਲੀ 25 ਮਾਰਚ
ਪਾਵਰ ਸੈਕਟਰ ਜੋਆਇੰਟ ਐਕਸ਼ਨ ਕਮੇਟੀ ਵੱਲੋਂ ਪੰਜਾਬ ਸਰਕਾਰ/ ਬਿਜਲੀ ਨਿਗਮ ਮੈਨੇਜਮੈਟ ਵੱਲੋਂ ਬਿਜਲੀ ਵਿਭਾਗ ਦੀਆਂ ਜ਼ਮੀਨਾਂ ਵੇਚਣ,ਬਿਜਲੀ ਬਿੱਲ 2025 ਅਤੇ ਰੋਪੜ ਵਿਖੇ 800 ਮੈਗਾਵਾਟ ਦੇ ਸਰਕਾਰੀ ਥਰਮਲ ਪਲਾਂਟ ਲਗਾਉਣ ਦੇ ਮੁੱਦੇ ਨੂੰ ਲੈ ਕੇ ਪਿਛਲੇ ਸਮੇਂ ਤੋਂ ਜ਼ੋਨ ਪੱਧਰੀ ਧਰਨੇ ਲਾਏ ਗਏ 4.2.26 ਨੂੰ ਹੈੱਡ ਆਫ਼ਿਸ ਪਾਵਰਕੌਮ ਸਾਹਮਣੇ ਲਾ-ਮਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਅੱਜ ਲਾਗੂ ਕੀਤੇ ਹੋਰ ਸੰਘਰਸ਼ ਪ੍ਰੋਗਰਾਮਾਂ ਦੀ ਲੜੀ ਵਿੱਚ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਮੇਨ ਗੇਟ ਵਿਖੇ 9:00 ਵਜੇ ਚੇਤਨਾ ਰੈਲੀ ਕੀਤੀ ਗਈ ਜਿਸ ਵਿੱਚ ਥਰਮਲ ਪਲਾਂਟ ਰੋਪੜ ਦੇ ਸਮੂਹ ਅਧਿਕਾਰੀਆਂ ਅਤੇ ਕਰਚਾਰੀਆਂ ਨੇ ਸ਼ਮੂਲੀਅਤ ਕੀਤੀ, ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਅਪਣਾਇਆ ਜਾ ਰਹੀਆਂ ਲੋਕ ਮਾਰੂ ਨੀਤੀਆਂ ਦੀ ਜੰਮ ਕੇ ਨਖੇਦੀ ਕੀਤੀ ਗਈ,ਬੁਲਾਰਿਆਂ ਨੇ ਦੱਸਿਆ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਦਖ਼ਲ ਨਾਲ ਫਿਲਹਾਲ ਪਾਵਰਕੌਮ ਦੀਆਂ ਜਮੀਨਾਂ ਵੇਚਣ ਦੇ ਹੁਕਮਾਂ ਤੇ ਫਿਲਹਾਲ ਰੋਕ ਲੱਗ ਗਈ ਹੈ, ਇਸ ਦੇ ਨਾਲ ਹੀ ਦਸਿਆ ਗਿਆ ਕਿ ਜੇਕਰ 800 ਮੈਗਾਵਾਟ ਸਮਰੱਥਾ ਦਾ ਬਿਜਲੀ ਉਤਪਾਦਨ ਯੂਨਿਟ ਜੇਕਰ ਸਰਕਾਰੀ ਖੇਤਰ ਅਧੀਨ ਰੋਪੜ ਵਿਖੇ ਲਗਦਾ ਹੈ ਤਾਂ ਜਿੱਥੇ ਇਸ ਨੂੰ ਸਥਾਪਤ ਕਰਨ ਲਾਗਤ ਘੱਟ ਆਵੇਗੀ ਓਥੇ ਹੀ ਪੰਜਾਬ ਵਿੱਚ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਹੋਣਗੇ, ਆਗੂਆਂ ਨੇ ਦੱਸਿਆ ਕਿ ਜੇਕਰ ਕੇਂਦਰ ਸਰਕਾਰ ਬਿਜਲੀ ਬਿੱਲ 2025 ਲਾਗੂ ਕਰਦੀ ਹੈ ਤਾਂ ਕਮੇਟੀ ਇਸ ਦਾ ਪੁਰਜੋਰ ਵਿਰੋਧ ਕਰੇਗੀ। ਇੰਜੀਨਅਰ ਐਸੋਸੀਏਸ਼ਨ ਵਲੋਂ ਇੰਜੀ: ਪਰਮਿੰਦਰ ਸਿੰਘ, ਇੰਜੀ: ਵਿਵੇਕ ਠਾਕੁਰ, ਜੇ ਈ ਕੌਂਸਲ ਵੱਲੋਂ ਇੰਜੀ: ਰਾਜਪਾਲ ਸਿੰਘ,ਇੰਜੀ:ਦੇਸ ਰਾਜ, ਐਸ.ਸੀ.ਬੀ.ਸੀ. ਇੰਪਲਾਈਜ ਯੂਨੀਅਨ ਵੱਲੋਂ ਜਗਵਿੰਦਰ ਸਿੰਘ, ਤਰੁਣ ਲੋਤਰਾ, ਅਤਿੰਦਰ ਸਿੰਘ ਅਤੇ ਐਸ.ਸੀ.ਬੀ.ਸੀ. ਕੰਟਰੈਕਟਰ ਵਰਕਰ ਯੂਨੀਅਨ ਵੱਲੋਂ ਮਹਿੰਦਰ ਸਿੰਘ,ਕੁਲਵਿੰਦਰ ਸਿੰਘ ਨੇ ਰੈਲੀ ਨੂੰ ਸੰਬੋਧਨ ਕੀਤਾ। ਰੈਲੀ ਵਿੱਚ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮਿਤੀ 28.03.2026 ਨੂੰ ਲੁਧਿਆਣਾ ਵਿਖੇ ਬਿਜਲੀ ਮੰਤਰੀ ਦੀ ਰਿਹਾਇਸ਼ ਦੇ ਕੀਤੇ ਜਾ ਰਹੇ ਘਿਰਾਓ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ਼ ਕੀਤੀ ਗਈ। ਰੈਲੀ ਵਿੱਚ ਇੰਜੀ: ਰਣਜੀਤ ਸਿੰਘ,ਇੰਜੀ: ਮੁਨੀਸ਼ ਸੋਢੀ, ਇੰਜੀ: ਪੰਕਜ ਭੱਲਾ, ਇੰਜੀ:ਪੰਕਜ ਕਪੂਰ, ਇੰਜੀ: ਮਨਵੀਰ ਸਿੰਘ, ਇੰਜੀ: ਜਸਵਿੰਦਰ ਸਿੰਘ, ਇੰਜੀ: ਕਰਨੈਲ ਸਿੰਘ,ਇੰਜੀ: ਇਕਬਾਲ ਸਿੰਘ, ਅਵਤਾਰ ਸਿੰਘ,ਜਸਕਰਨ, ਗੁਰਚਰਣ ਸਿੰਘ, ਅੰਕੁਸ਼ ਕੁਮਾਰ, ਨੋਵਿਤ ਜੱਸਲ, ਨਿਖਿਲ ਮਲਹੋਤਰਾ, ਨਰਿੰਦਰ ਪਾਲ, ਫੂਲਕਾਰ ਚੰਦ, ਪਰਦੀਪ ਕੁਮਾਰ,ਰਾਜਿੰਦਰ ਸਿੰਘ,ਗੁਰਦੀਪ ਸਿੰਘ,ਗੁਰਨਾਮ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਰਹੇ।
Click to Follow Babushahi Facebook page →