ਡਿਬਰੂਗੜ੍ਹ ਤੋਂ ਆਈ ਖ਼ਬਰ ਨੇ ਅੰਮ੍ਰਿਤਪਾਲ ਦੀ ਪਾਰਟੀ 'ਚ ਭਰ'ਤੀ ਆਕਸੀਜਨ, ਹੋ ਗਿਆ ਵੱਡਾ ਇਕੱਠ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 16 ਮਾਰਚ 2025- ਡਿਬਰੂਗੜ੍ਹ ਜੇਲ੍ਹ ਵਿਚ ਬੰਦ ਪੰਜਾਬ ਦੇ 7 ਸਿੱਖਾਂ ਤੇ ਲੱਗਿਆ ਐਨਐਸਏ ਸਰਕਾਰ ਵਲੋਂ ਹਟਾਉਣ ਅਤੇ ਉਨ੍ਹਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਕਰਨ ਦੀ ਖ਼ਬਰ ਨੇ ਐਮਪੀ ਅੰਮ੍ਰਿਤਪਾਲ ਦੀ ਪਾਰਟੀ ਵਿੱਚ ਆਕਸੀਜਨ ਭਰ ਦਿੱਤੀ ਹੈ। ਅੱਜ ਦੁਪਹਿਰ ਸਮੇਂ ਸਾਹਨੇਵਾਲ ਵਿਖੇ ਅੰਮ੍ਰਿਤਪਾਲ ਦੀ ਪਾਰਟੀ ਵਲੋਂ ਵੱਡਾ ਇਕੱਠ ਕੀਤਾ ਗਿਆ। ਇਸ ਇਕੱਠ ਵਿਚ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਅਤੇ ਫਰੀਦਕੋਟ ਤੋਂ ਐਮਪੀ ਸਰਬਜੀਤ ਸਿੰਘ ਖ਼ਾਲਸਾ ਸ਼ਾਮਲ ਹੋਏ। ਮੰਨਿਆ ਜਾ ਰਿਹਾ ਹੈ ਕਿ ਇਸ ਇਕੱਠ ਵਿੱਚ ਕਈ ਅਹਿਮ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ ਹੈ।