ਗੁਰਸਿੱਖ ਨਿਭਾ ਰਿਹਾ ਹੈ ਲੋਕਾਂ ਨੂੰ 20 ਰੁਪਏ ਵਿੱਚ ਭਰਪੇਟ ਭੋਜਨ ਕਰਾਉਣ ਦੀ ਸੇਵਾ
ਕਹਿੰਦਾ ਕਿਰਤ ਦੇ ਨਾਲ ਸੇਵਾ ਵੀ ਹੋ ਜਾਂਦੀ
ਰੋਹਿਤ ਗੁਪਤਾ
ਗੁਰਦਾਸਪੁਰ , 12 ਜੁਲਾਈ 2025 :
55 ਸਾਲ ਦੀ ਉਮਰ ਚ ਵੀ ਗੁਰਸਿੱਖ ਅੰਮ੍ਰਿਤਧਾਰੀ ਗੁਰਿੰਦਰ ਸਿੰਘ ਦਾਲ ਰੋਟੀ ਦਾ ਸਟਾਲ ਲਗਾ ਕੇ ਸਿਰਫ 20 ਰੁਏ ਭਰਪੇਟ ਖਾਨਾ ਪਰੋਸ ਰਿਹਾ ਹੈ।ਗੁਰਸਿੱਖ ਭਾਈ ਗੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਹੱਥੀ ਕਿਰਤ ਕਮਾਈ ਦਾ ਸਵਾਦ ਹੀ ਵੱਖਰਾ ਹੈ ਅਤੇ ਇਸ ਸਟ੍ਰਾਲ ਨਾਲ ਉਸ ਨੂੰ ਕਿਰਤ ਦੇ ਨਾਲ ਨਾਲ ਸੇਵਾ ਦਾ ਮਜ਼ਾ ਵੀ ਆ ਰਿਹਾ ਹੈ। ਪਹਿਲਾਂ ਭਾਈ ਗੁਰਿੰਦਰ ਸਿੰਘ ਗੁਰਦੁਆਰਾ ਸਾਹਿਬ ਚ ਲਾਂਗਰੀ ਦੀ ਸੇਵਾ ਨਿਭਾਉਂਦਾ ਸੀ ਅਤੇ ਉਸ ਤੋਂ ਵੀ ਪਹਿਲਾਂ ਸਰੀਏ ਦਾ ਜਾਲ ਬੰਨਣ ਦਾ ਕੰਮ ਵੀ ਉਸ ਨੇ ਕੀਤਾ ਪਰ ਇਹਨਾਂ ਕੰਮਾਂ ਲਈ ਉਸ ਨੂੰ ਘਰੋਂ ਬਾਹਰ ਕਈ ਕਈ ਦਿਨ ਦੂਰ ਦੁਰਾਡੇ ਇਲਾਕੇ ਵਿੱਚ ਜਾਣਾ ਪੈਂਦਾ ਸੀ ਇਸ ਲਈ ਉਸਨੇ ਆਪਣਾ ਕੰਮ ਕਰਨ ਬਾਰੇ ਸੋਚਿਆ । ਭਾਈ ਗੁਰਿੰਦਰ ਸਿੰਘ ਅਨੁਸਾਰ ਇਹ ਕੰਮ ਭਾਵੇ ਛੋਟਾ ਹੈ ਪਰ ਆਪਣੇ ਕੰਮ ਦਾ ਮਜ਼ਾ ਹੀ ਵੱਖਰਾ ਹੈ । ਗੁਰਿੰਦਰ ਸਿੰਘ ਖਾਲਸਾ ਸ਼ੁੱਧ ਭੋਜਨ ਭੰਡਾਰ ਦੇ ਨਾਂ ਤੇ ਬਟਾਲਾ ਦੇ ਗੁਰਦਾਸਪੁਰ ਰੋਡ ਤੇ ਆਪਣਾ ਸਟਾਲ ਲਗਾਉਂਦਾ ਹੈ ਅਤੇ ਉਸਦੀ ਮਿਹਨਤ ਸਵੇਰੇ 4 ਵਜੇ ਤੋਂ ਸ਼ੁਰੂ ਹੋ ਜਾਂਦੀ ਹੈ। ਉਸ ਦਾ ਕਹਿਣਾ ਹੈ ਕਿ ਸਿਰਫ 20 ਰੁਪਏ ਵਿੱਚ ਹਰ ਰੋਜ਼ ਵੱਖਰੀ ਵੱਖਰੀ ਸਬਜ਼ੀ ਨਾਲ ਰੋਟੀ ਪਰੋਸ ਕੇ ਉਸਨੂੰ ਦਿਲੀ ਸਕੂਨ ਮਿਲਦਾ ਹੈ