ਗੁਰਮੀਤ ਸਿੰਘ ਬਡਿਆਲ ਦਾ ਦਿਹਾਂਤ
ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ
ਫਰਿਜਨੋ (ਕੈਲੀਫੋਰਨੀਆ) : ਕਬੱਡੀ ਪ੍ਰਮੋਟਰ ਅਤੇ ਟਰਾਂਸਪੋਰਟਰ ਸ. ਨਾਜਰ ਸਿੰਘ ਸਹੋਤਾ ਦੇ ਸਹੁਰਾ ਸਾਬ੍ਹ ਸ. ਗੁਰਮੀਤ ਸਿੰਘ ਬਡਿਆਲ (91) ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ, ਉਹਨਾਂ ਦੀ ਦੇਹ ਦਾ ਸਸਕਾਰ ਮਿਤੀ 24 ਜਨਵਰੀ 2025, ਦਿਨ ਸ਼ੁੱਕਰਵਾਰ ਨੂੰ ਸ਼ਾਂਤ ਭਵਨ ਫਿਊਨਰਲ ਹੋਂਮ ਫਾਊਲਰ ਵਿਖੇ ਸਵੇਰੇ 11 ਤੋਂ ਦੁਪਹਿਰ 1 ਵਜੇ ਦਰਮਿਆਨ ਹੋਵੇਗਾ। ਉਪਰੰਤ ਭੋਗ ਗੁਰਦੁਆਰਾ ਨਾਨਕ ਪ੍ਰਕਾਸ਼ ਫਰਿਜਨੋ ਵਿਖੇ ਪਵੇਗਾ। ਦੁੱਖ ਸਾਂਝਾ ਕਰਨ ਲਈ ਤੁਸੀਂ ਮਨਜਿੰਦਰ ਸਿੰਘ ਬਡਿਆਲ ਨਾਲ 559-349-6634 ਤੇ ਸੰਪਰਕ ਕਰ ਸਕਦੇ ਹੋ। ਉਹ ਪਿਛਲੇ ਲੰਮੇ ਸਮੇਂ ਤੋਂ ਪਰਿਵਾਰ ਸਮੇਤ ਫਰਿਜ਼ਨੋ ਵਿਖੇ ਰਹਿ ਰਹੇ ਸਨ, ਉਹਨਾਂ ਦਾ ਪਿੱਛਲਾ ਪਿੰਡ ਲਹਿਲੀ ਖੁਰਦ ਹੁਸ਼ਿਆਰਪੁਰ, ਪੰਜਾਬ ਵਿੱਚ ਪੈਂਦਾ ਹੈ। ਅਸੀਂ ਮਾਛੀਕੇ / ਧਾਲੀਆਂ ਮੀਡੀਆ ਗਰੁੱਪ ਬਡਿਆਲ ਅਤੇ ਸਹੋਤਾ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਡਾਢੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ।