ਗੁਰਦਾਸਪੁਰ ਦਾ ਰਹਿਣ ਵਾਲਾ ਨੌਜਵਾਨ ਘਰੋਂ ਹੋਇਆ ਲਾਪਤਾ
ਪਰਿਵਾਰ ਕੋਲੋਂ ਫੋਨ ਕਰਕੇ ਮੰਗੇ ਜਾ ਰਹੇ ਹਨ ਪੈਸੇ,,,,,
ਮੁੰਡੇ ਨੂੰ ਘਰੋਂ ਗਾਇਬ ਦੇਖ ਕੇ ਪਿਤਾ ਹੋਏ ਬਿਮਾਰ ਹਾਲਤ ਗੰਭੀਰ
ਰੋਹਿਤ ਗੁਪਤਾ
ਗੁਰਦਾਸਪੁਰ : ਗੁਰਦਾਸਪੁਰ ਦਾ ਰਹਿਣ ਵਾਲਾ ਨੌਜਵਾਨ ਜੋਰਾਵਰ ਸਿੰਘ ਕੁਝ ਦਿਨਾਂ ਤੋਂ ਘਰ ਤੋਂ ਲਾਪਤਾ ਹੈ ਉਸਦੇ ਵੱਡੇ ਭਰਾ ਦਵਿੰਦਰ ਸਿੰਘ ਨੂੰ ਇੱਕ ਫੋਨ ਆਇਆ ਜਿਸ ਵਿੱਚ ਉਹਨਾਂ ਕੋਲੋਂ ਪੈਸੇ ਮੰਗੇ ਗਏ ਅਤੇ ਕਿਹਾ ਗਿਆ ਕਿ ਤੁਹਾਡੇ ਮੁੰਡੇ ਨੇ ਗਾਜ਼ੀਆਬਾਦ ਵਿਖੇ ਕਿਸੇ ਲੜਕੀ ਦੇ ਨਾਲ ਛੇੜਛਾੜ ਕੀਤੀ ਹੈ ਜਿਸ ਨੂੰ ਪੁਲਿਸ ਨੇ ਫੜਿਆ ਹੋਇਆ ਹੈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਡਰਦੇ ਹੋਏ ਪੈਸੇ ਦੇ ਦਿੱਤੇ ਪਰ ਉਸ ਵਿਅਕਤੀ ਵੱਲੋਂ ਕਿਹਾ ਗਿਆ ਕਿ ਜੋਰਾਵਰ ਸਿੰਘ ਨੂੰ ਪੁਲਿਸ ਨੇ ਛੱਡ ਦਿੱਤਾ ਹੈ ਅਤੇ ਉਹ ਇਸ ਸਮੇਂ ਕਿੱਥੇ ਹੈ ਸਾਨੂੰ ਨਹੀਂ ਪਤਾ ਜਿਸ ਤੋਂ ਬਾਅਦ ਜੋਰਾਵਰ ਦੇ ਪਿਤਾ ਇਹ ਸੁਣ ਕੇ ਕਾਫੀ ਜਿਆਦਾ ਬਿਮਾਰ ਹੋ ਗਏ ਜਿਨਾਂ ਨੂੰ ਇਲਾਜ ਲਈ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ।
ਉੱਥੇ ਹੀ ਜੋਰਾਵਰ ਦੇ ਵੱਡੇ ਭਰਾ ਨੇ ਕਿਹਾ ਕਿ ਅਸੀਂ ਇਸ ਸੰਬੰਧ ਵਿੱਚ ਪੁਲਿਸ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਹੈ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਮੈਨੂੰ ਇੱਕ ਅਣਜਾਣ ਨੰਬਰ ਤੋਂ ਬਾਰ ਬਾਰ ਫੋਨ ਆ ਰਿਹਾ ਹੈ ਜਿਨਾਂ ਵੱਲੋਂ ਪੈਸਿਆਂ ਦੀ ਡਿਮਾਂਡ ਕੀਤੀ ਜਾ ਰਹੀ ਹੈ ਪਰ ਸਾਡੇ ਗੁੰਮ ਹੋਏ ਮੁੰਡੇ ਜੋਰਾਵਰ ਸਿੰਘ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਗਾਜੀਆਬਾਦ ਦੀ ਪੁਲਿਸ ਦੇ ਨਾਲ ਰਾਬਤਾ ਕਰਕੇ ਜਿਸ ਨੰਬਰ ਤੋਂ ਫੋਨ ਆ ਰਿਹਾ ਹੈ ਉਸ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਜਾਵੇ ਅਤੇ ਸਾਡੇ ਭਰਾ ਬਾਰੇ ਪਤਾ ਲਗਾਇਆ ਜਾਵੇ।
Click to Follow Babushahi Facebook page →