ਗੁਰਦਾਸਪੁਰ ਦੇ ਮੁਹੱਲਾ ਨਬੀਪੁਰ ਵਿੱਚ ਕੋਠੇ ਤੇ ਦੀਵਾਰ ਕੱਢਣ ਨੂੰ ਲੈਕੇ ਗਵਾਂਡੀਆਂ ਵਿਚ ਹੋਇਆ ਝਗੜਾ
ਸਰਕਾਰ ਇੱਕ ਧਿਰ ਨੇ ਤੇਜ਼ਧਾਰ ਹਥਿਆਰਾ ਤੇ ਇੱਟਾਂ ਰੋੜੀਆਂ ਨਾਲ ਕੀਤਾ ਹਮਲਾ, ਸੀਸੀਟੀਵੀ ਹੋਈ ਵਾਇਰਲ
ਰੋਹਿਤ ਗੁਪਤਾ
ਗੁਰਦਾਸਪੁਰ
ਗੁਰਦਾਸਪੁਰ ਦੇ ਮੁਹੱਲਾ ਨਬੀਪੁਰ ਵਿੱਚ ਛੱਤ ਦੀ ਦੀਵਾਰ ਨੂੰ ਲੈਕੇ ਪਾਰਟੀ ਚੱਲ ਰਹੇ ਝਗੜੇ ਦੇ ਤਹਿਤ ਦੋ ਗਵਾਂਡੀ ਪਰਿਵਾਰਾਂ ਵਿੱਚ ਜਮ ਕੇ ਲੜਾਈ ਹੋਈ ਜਿਸ ਦੌਰਾਨ ਇੱਕ ਧਿਰ ਨੇ ਤੇਜ਼ਧਾਰ ਹਥਿਆਰਾਂ ਤੇ ਇੱਟਾਂ ਰੋੜੀਆਂ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਔਰਤਾਂ ਅਤੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ। ਹਮਲੇ ਦੀ ਇੱਕ ਸੀਸੀਟੀਵੀ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਪੀੜਿਤ ਹਰਪਾਲ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਗੁਆਂਡੀਆਂ ਵੱਲੋਂ ਬਾਹਰ ਤੋਂ ਨੌਜਵਾਨਾਂ ਨੂੰ ਬੁਲਾ ਕੇ ਉਹਨਾਂ ਦੇ ਘਰ ਅੰਦਰ ਦਾਖਿਲ ਹੋ ਕੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਹੈ। ਹਮਲਾਵਰਾਂ ਨੇ ਸੱਤ ਰਾਹੀ ਉਹਨਾਂ ਦੇ ਘਰ ਅੰਦਰ ਦਾਖਲ ਹੋ ਕੇ ਇੱਟਾਂ ਰੋੜੇ ਵੀ ਚਲਾਏ ਅਤੇ ਭੰਨਤੋੜ ਵੀ ਕੀਤੀ । ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ ਪਰ ਫਿਰ ਵੀ ਹੱਥਾਂ ਵਿੱਚ ਤਲਵਾਰਾਂ ਲਹਿਰਾਉਂਦੇ ਹੋਏ ਨੌਜਵਾਨ ਸੀਸੀਟੀਵੀ ਵਿੱਚ ਕੈਦ ਹੋ ਗਏ ਹਨ। ਉਸਨੇ ਦੱਸਿਆ ਕਿ ਹਮਲੇ ਦੌਰਾਨ ਉਸਦੇ ਭਰਾ ਦੇ ਵੀ ਕਿਰਪਾਨ ਨਾਲ ਹਮਲਾ ਕੀਤਾ ਗਿਆ ਜਿਸ ਕਾਰਨ ਉਸ ਦੇ ਸਿਰ ਤੇ ਕਾਫੀ ਸੱਟ ਵੀ ਲੱਗੀ ਹੈ। ਉਸਨੇ ਮੰਗ ਕੀਤੀ ਗਈ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ ।
ਉੱਥੇ ਹੀ ਜਦੋਂ ਇਸ ਬਾਰੇ ਐਸਐਚ ਓ ਥਾਣਾ ਸਦਰ ਅਮਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆ ਗਿਆ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
- Download Babushahi App
-
-