ਐੱਸ.ਡੀ.ਐੱਮ ਬਟਾਲਾ ਵੱਲੋਂ ਆਪਣੀ ਸਵੈਗਣਨਾ ਕੀਤੀ ਗਈ
ਸਵੈਗਣਨਾ ਪੋਰਟਲ 'ਤੇ 30 ਅਪ੍ਰੈਲ ਤੋਂ ਲੈ ਕੇ 14 ਅਪ੍ਰੈਲ ਤੱਕ ਸਵੈ ਜਨਗਣਨਾ ਕੀਤੀ ਜਾ ਸਕਦੀ ਹੈ
ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ
ਬਟਾਲਾ, 5 ਮਈ ਜ਼ਿਲ੍ਹਾ ਗੁਰਦਾਸਪੁਰ ਵਿੱਚ ਡਿਪਟੀ ਕਮਿਸ਼ਨਰ-ਕਮ- ਪ੍ਰਿੰਸੀਪਲ ਸੈਂਸਰ ਅਫ਼ਸਰ
ਆਦਿੱਤਿਆ ਉੱਪਲ ਦੀ ਅਗਵਾਈ ਹੇਠ ਸੈਂਸਜ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਪੂਰੇ ਜ਼ਿਲ੍ਹੇ ਵਿੱਚ ਸਵੈ- ਗਣਨਾ ਲਈ ਪ੍ਰੇਰਨਾਦਾਇਕ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਵੱਧ ਵੱਧ ਜ਼ਿਲ੍ਹਾ ਗੁਰਦਾਸਪੁਰ ਵਿੱਚ ਸਵੈ ਗਣਨਾ ਹੋ ਸਕੇ।
ਜਿਸ ਦੇ ਚੱਲਦਿਆਂ ਉਪ ਮੰਡਲ ਮੈਜਿਸਟਰੇਟ ਬਟਾਲਾ ਸਰੰਗਪ੍ਰੀਤ ਸਿੰਘ ਵੱਲੋਂ ਆਪਣੀ ਸਵੈਗਣਨਾ ਕੀਤੀ ਗਈ ਅਤੇ ਜ਼ਿਲ੍ਹੇ ਦੇ ਵਸਨੀਕਾਂ ਨੂੰ ਵੱਧ ਤੋਂ ਵੱਧ ਸਵੈਗਣਨਾ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਉਹਨਾਂ ਵੱਲੋਂ ਇਸ ਮੌਕੇ ਦੱਸਿਆ ਗਿਆ ਹੈ ਕਿ ਕਿ ਜਨਗਣਨਾ ਵਿਭਾਗ ਵੱਲੋਂ ਪਹਿਲੀ ਵਾਰ ਡਿਜੀਟਲ ਸੈਂਸਜ ਕੀਤੀ ਜਾ ਰਹੀ ਹੈ ਜਿਸ ਤਹਿਤ ਜਨਗਣਨਾ 15 ਮਈ ਤੋਂ ਸ਼ੁਰੂ ਹੋਵੇਗੀ ਅਤੇ ਗਿਣਤੀਕਾਰ ਘਰ-ਘਰ ਜਾ ਕੇ ਮਕਾਨ ਸੂਚੀ ਕਰਨ ਅਤੇ ਮਕਾਨਾਂ ਦੀ ਗਣਨਾ ਕਰਨਗੇ ਅਤੇ 34 ਪ੍ਰਸ਼ਨਾਂ ਦੇ ਉੱਤਰ ਐਚ ਐਲ ਓ ਐਪ ਵਿੱਚ ਭਰੇ ਜਾਣਗੇ। ਪਰ ਇਸ ਤੋਂ ਪਹਿਲਾਂ ਲੋਕਾਂ ਦੀ ਸੁਵਿਧਾ ਲਈ ਸਵੈਗਣਨਾ ਪੋਰਟਲ(https://se.census.gov.in) 30 ਅਪ੍ਰੈਲ ਤੋਂ ਲੈ ਕੇ 14 ਅਪ੍ਰੈਲ ਤੱਕ ਜਨਗਣਨਾ ਵਿਭਾਗ ਵੱਲੋਂ ਖੋਲ ਦਿੱਤਾ ਗਿਆ ਹੈ। ਇਸ ਦਾ ਸਾਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।
ਐਸ.ਡੀ.ਐਮ ਬਟਾਲਾ ਵੱਲੋਂ ਜਨਗਣਨਾ ਵਿਭਾਗ ਦੀ ਗੁਰਦਾਸਪੁਰ ਟੀਮ ਦੇ ਸਾਹਮਣੇ ਆਪਣੀ ਸਵੈਗਣਨਾ ਕੀਤੀ ਗਈ।
ਇਸ ਮੌਕੇ ਲੈਕਚਰਾਰ ਗੁਰਮੀਤ ਸਿੰਘ ਭੋਮਾ ਨੈਸ਼ਨਲ ਅਤੇ ਸਟੇਟ ਐਵਾਰਡੀ ਜੋ ਕਿ ਬਤੌਰ ਜ਼ਿਲਾ ਗੁਰਦਾਸਪੁਰ ਮਾਸਟਰ ਟਰੇਨਰ ਸੈਂਸਜ ਡਿਊਟੀ ਨਿਭਾ ਰਹੇ ਹਨ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ
ਸੈਂਸਜ ਵਿਭਾਗ ਤੋਂ ਚਰਨਜੀਤ ਸਿੰਘ ਅੰਕੜਾ ਸਲਾਹਕਾਰ ਅਤੇ ਸਟੈਂਨੋ ਰਾਜਵਿੰਦਰ ਸਿੰਘ ਵੀ ਹਾਜ਼ਰ ਸਨ।
Click to Follow Babushahi Facebook page →