ਐਨਜੀਓ ਪੁਸ਼ ਵੱਲੋਂ 287 ਮੈਡੀਕਲ ਕੈਂਪ ਲਗਾਏ ਗਏ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 22 ਦਸੰਬਰ 2025:- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫਾਰਮਾਸਊਟੀਕਲ ਸਾਇੰਸ ਐਂਡ ਡਰੱਗ ਰਿਸਰਚ ਵਿਭਾਗ ਦੇ ਬਾਨੀ ਸਵ. ਮਨਜੀਤ ਸਿੰਘ ਦੀ ਯਾਦ ਨੂੰ ਸਮਰਪਿਤ ਬਣਾਈ ਗਈ ਐਨਜੀਓ ਪਬਲਿਕ ਯੂਨੀਸਨ ਫਾਰ ਸੋਸ਼ਲ ਹੈਲਪ (ਪੁਸ਼ )ਦੇ ਚੈਅਰਮੈਨ ਸ: ਨੈਬ ਸਿੰਘ ਸਰਾਉ ਦੀ ਅਗਵਾਈ ਵਿੱਚ ਮੁਫ਼ਤ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਪੁਸ਼ ਐਨਜੀਓ ਵੱਲੋਂ 287 ਖੂਨਦਾਨ ਕੈਂਪ ਲਗਾਏ ਗਏ ਹਨ।ਐਨ ਜੀ ਓ ਪੁਸ਼ ਵਲੋਂ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ 287ਵਾਂ ਕੈਂਪ ਮਿਤੀ 19-12-2025 ਨੂੰ ਗੋਲ ਮਾਰਕਿਟ, ਪੰਜਾਬੀ ਯੂਨੀਵਰਸਿਟੀ ਵਿੱਖੇ ਲਗਾਇਆ ਗਿਆ। ਇਸ ਕੈਂਪ ਵਿਚ ਡੀਨ ਐਕੇਡਮਿਕ ਸ: ਜਸਵਿੰਦਰ ਸਿੰਘ ਬਰਾੜ , ਸਾਬਕਾ MLA ਹਰਪ੍ਰੀਤ ਕੌਰ ਮੁਖਮੈਲਪੁਰ ਅਤੇ ਪ੍ਰੋਫੈਸਰ ਪਰਨੀਤ ਮੁਖਮੈਲਪੁਰ ਨੇ ਮੁੱਖ ਮਹਿਮਾਨ ਵੱਜੋਂ ਵਿਸ਼ੇਸ਼ ਤੌਰ ਤੇ ਸਿਕਰਤ ਕੀਤੀ। ਕੈਂਪ ਵਿੱਚ ਯੂਨੀਅਨ ਲੀਡਰ ਗੁਰਿੰਦਰ ਪਾਲ ਬੱਬੀ ਵੱਲੋਂ ਟੀਮ ਸਮੇਤ ਸ਼ਿਰਕਤ ਕੀਤੀ ਗਈ।ਇਹ ਕੈਂਪ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਸਹਿਯੋਗ ਨਾਲ ਲਗਾਇਆ ਗਿਆ। ਕੈਂਪ ਵਿੱਚ SBI BANK ਪੰਜਾਬੀ ਯੂਨਿਵਰਸਿਟੀ ਪਟਿਆਲਾ ਬ੍ਰਾਂਚ ਦੇ ਮੈਨੇਜਰ ਸ਼ਿਵਾਨੀ ਰਜਤ ਸ਼ਰਮਾ ਵੱਲੋਂ ਫਾਈਨਾਂਸ ਦਾ ਸਹਿਯੋਗ ਕੀਤਾ ਗਿਆ।ਕੈਂਪ ਵਿੱਚ 98 ਖੂਨਦਾਨੀਆਂ ਵਲੋਂ ਸਹਿਯੋਗ ਕੀਤਾ ਗਿਆ।ਕੈਂਪ ਵਿੱਚ SOI ਦੇ ਗੁਰਦੀਪ ਸਿੰਘ, ਕੌਮੀ ਸੀਨੀਅਰ ਮੀਤ ਪ੍ਰਧਾਨ ਸੋਈ ਮਨਵਿੰਦਰ ਸਿੰਘ ਵੜੈਚ, ਪ੍ਰਧਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੁਲਦੀਪ ਸਿੰਘ ਝਿੰਜਰ, ਰਮਨਜੀਤ ਸਿੰਘ ਸੰਗਾ,ਹੁਸਨਦੀਪ ਸਿੰਘ ਚਹਿਲ , ਹੈਪੀ ਧੀਮਾਨ ,ਗੁਰਦੀਪ ਭੱਠਲ , ਯਾਦਵਿੰਦਰ ਯਾਦੂ ਮਿਸਲ ਸਤਲੁਜ,ਕਰਮਪਾਲ ਨਾਭਾ, ਅਨੂਪ ਸਿੰਘ, ਗੁਰਜੰਟ ਸਿੰਘ, ਕੁਲਦੀਸ਼ ਸੰਧੂ, ਨਰਿੰਦਰਜੀਤ ਕਾਲੇਕਾ,ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਕੁਲਵਿੰਦਰ ਸਿੰਘ ਬਿੱਲਾ ਵੱਲੋ ਫਰੀ ਲਿਟਰੇਚਰ ਦੀਆ ਕਿਤਾਬਾ ਵੰਡਿਆ ਗਇਆ।ਇਸ ਕੈਂਪ ਵਿੱਚ ਫਾਰਮੇਸੀ ਵਿਭਾਗ ਦੇ ਵਿਦਿਆਰਥੀ ਸੋਹਰਾਬ, ਸਿਮਰਨ , ਸੰਯਮ , ਜਸਮੀਨ, ਪ੍ਰਭਜੋਤ, ਅਨੂਪ੍ਰੀਤ,ਦੀਦਾਰਪ੍ਰੀਤ ਵੱਲੋਂ ਕੈਂਪ ਨੂੰ ਸਫ਼ਲ ਬਣਾਉਣ ਵਿੱਚ ਸਹਿਯੋਗ ਕੀਤਾ ਗਿਆ। ਪ੍ਰੋਪਰਟੀ ਪ੍ਰਧਾਨ ਅਤੇ ਸਮਾਜ ਸੇਵੀ ਰਾਜਕੁਮਾਰ ਰਾਣਾ ਅਤੇ ਹਾਕਮ ਸਿੰਘ ਵੱਲੋ ਰਿਫਰੈਸ਼ਮੈਂਟ ਵਿੱਚ ਸੇਵਾ ਨਿਭਾਈ ਗਈ।ਅੰਤ ਵਿੱਚ ਚੇਅਰਮੈਨ ਸ: ਨੈਬ ਸਿੰਘ ਸਰਾਓ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਘੱਗਰ ਬੈਲਟ ਦੇ ਪਿੰਡਾ ਵਿੱਚ ਕੈਂਪ ਲਗਾਏ ਜਾਣਗੇ।ਐਨ.ਜੀ.ਓ ਦੇ ਚੇਅਰਮੈਨ ਸ: ਨੈਬ ਸਿੰਘ ਸਰਾਉ ਨੇ ਦੱਸਿਆ ਕਿ ਐਨਜੀਓ ਵੱਲੋਂ 287ਕੈਂਪ ਲਗਾਏ ਗਏ ਹਨ ਜਿਨ੍ਹਾਂ ਵਿਚ ਹੁਣ ਤੱਕ ਐਨ. ਜੀ. ਓ. ਵੱਲੋਂ 69000 ਲੋਕਾਂ ਨੂੰ ਜਨਰਲ ਮੈਡੀਕਲ ਸੇਵਾਵਾਂ,2200 ਲੋਕਾਂ ਦੀਆ ਅੱਖਾਂ ਵਿੱਚ ਲੇਨਜ ,900 ਮਰੀਜਾਂ ਦੀ ਈਸੀਜੀ, 1000 ਮਰੀਜਾਂ ਦਾ ਸੁਗਰ ਲੈਵਲ,700 ਮਰੀਜਾਂ ਦੇ ਦੰਦਾ ਦਾ ਚੈੱਕਅਪ ਕਰਵਾਇਆ ਗਿਆ ਅਤੇ ਵਾਤਾਵਰਣ ਨੂੰ ਬਚਾਉਣ ਲਈ 16000 ਬੂਟੇ ਵੀ ਲਗਾਏ ਗਏ।