ਗੰਨਾਂ ਮਿੱਲ ਨਵਾਂਸ਼ਹਿਰ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਸੰਬੰਧੀ
ਪ੍ਰਮੋਦ ਭਾਰਤੀ
ਨਵਾਂਸ਼ਹਿਰ 22 ਦਸੰਬਰ 2025
ਗੰਨਾਂ ਕਿਸਾਨਾਂ ਵਲੋਂ ਮਿੱਲ ਦੇ ਅੰਦਰ ਵੱਡੀ ਗਿਣਤੀ ਚ ਇਕੱਠ ਕਰਕੇ ਮਿੱਲ ਮੈਨੇਜਮੈਂਟ ਦੀ ਹਾਜਰੀ ਚ ਮਿੱਲ ਦੇ ਸਹੀ ਤਰ੍ਹਾਂ ਨਾ ਚੱਲਣ ਦੇ ਕਾਰਨਾ ਬਾਰੇ ਪੁੱਛਿਆ ਗਿਆ। ਮਿੱਲ ਅਧਿਕਾਰੀਆ ਵਲੋਂ ਦੱਸਿਆ ਗਿਆ ਕਿ ਆਉਣ ਵਾਲੇ ਦਿਨਾਂ ਚ ਗੰਨਾਂ ਮਿੱਲ ਬਿਨਾਂ ਕਿਸੇ ਰੁਕਾਵਟ ਦੇ ਲਗਾਤਾਰ ਗੰਨੇ ਦੀ ਪਿੜਾਈ ਕਰੇਗੀ। ਉਹਨਾਂ ਕਿਹਾ ਕਿ ਕੋ - ਜਨਰੇਸ਼ਨ ਪਲਾਂਟ ਵੀ ਮਿੱਲ ਵਲੋਂ ਚਲਾਇਆ ਜਾ ਰਿਹਾ ਹੈ। ਮਿੱਲ ਮੈਨੇਜਮੈਂਟ ਵਲੋਂ ਕੋ - ਜਨਰੇਸ਼ਨ ਪਲਾਂਟ ਨੂੰ ਮਿੱਲ ਦੀ ਕਸਟਡੀ ਚ ਰੱਖਣ ਲਈ ਬਣਦੀ ਕਾਨੂੰਨੀ ਚਾਰਾਜੋਈ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਕਿਸਾਨ ਆਗੂਆਂ ਸੁਰਿੰਦਰ ਸਿੰਘ ਬੈਂਸ, ਹਰਮੇਸ਼ ਢੇਸੀ, ਸੁਖਵਿੰਦਰ ਸਿੰਘ, ਤਰਸੇਮ ਸਿੰਘ ਬੈਂਸ , ਬਲਕਾਰ ਸਿੰਘ ਨੇ ਮਿੱਲ ਅਧਿਕਾਰੀਆ ਨੂੰ ਮਿੱਲ ਨੂੰ ਬੇਰੋਕ ਚਲਾਉਣ ਲਈ ਤਾਕੀਦ ਕੀਤੀ ਤਾ ਜੋ ਕਿਸਾਨਾਂ ਦਾ ਗੰਨਾਂ ਸਮੇੰ ਸਿਰ ਪੀੜਿਆ ਜਾ ਸਕੇ। ਕਿਸਾਨ ਆਗੂਆਂ ਨੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ, ਅਗਰ ਕਿਸਾਨਾਂ ਨੂੰ ਗੰਨੇ ਦੀ ਮਿੱਲ ਨਾਲ ਕੋਈ ਵੀ ਮੁਸਕਲ ਆਉਦੀ ਹੈ ਤਾ ਉਹ ਕਿਸਾਨ ਜਥੇਬੰਦੀਆਂ ਨਾਲ ਤਾਲਮੇਲ ਕਰਨ।ਉਪਰੋਕਤ ਤੋਂ ਇਲਾਵਾ ਪਰਮਜੀਤ ਸਿੰਘ, ਮਨਜੀਤ ਸਿੰਘ ਚਾਹਲ, ਕੁਲਵਿੰਦਰ ਚਾਹਲ, ਬਲਜਿੰਦਰ ਸਿੰਘ, ਕੁਲਬੀਰ ਸਿੰਘ, ਬਿਕਰ ਸਿੰਘ ਅਤੇ ਹੋਰ ਹਾਜਰ ਸਨ।